ਇਸ ਦੇਸ਼ 'ਚ ਕੋਰੋਨਾ ਦੀ ਨਹੀਂ ਰੁਕੀ ਰਫਤਾਰ, 80 ਹਜ਼ਾਰ ਤੋਂ ਪਾਰ ਲੋਕਾਂ ਨੇ ਗੁਆਈ ਜਾਨ

ਫਰਾਂਸ ਵਿਚ ਕੋਰੋਨਾ ਵਾਇਰਸ ਸੰਕਰਮਣ ਕਾਰਨ ਮਰਨ ਵਾਲਿਆਂ ਦੀ ਗਿਣਤੀ...

ਫਰਾਂਸ ਵਿਚ ਕੋਰੋਨਾ ਵਾਇਰਸ ਸੰਕਰਮਣ ਕਾਰਨ ਮਰਨ ਵਾਲਿਆਂ ਦੀ ਗਿਣਤੀ 80,000 ਦੇ ਪਾਰ ਹੋ ਗਈ ਹੈ। ਦੇਸ਼ ਦੀ ਰਾਸ਼ਟਰੀ ਜਨਤਕ ਸਿਹਤ ਏਜੰਸੀ ਸਾਂਤੇ ਪਬਲਿਕ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਏਜੰਸੀ ਨੇ ਇਕ ਬਿਆਨ ਵਿਚ ਕਿਹਾ ਕਿ ਪਿਛਲੇ 24 ਘੰਟਿਆਂ ਵਿਚ ਕੋਰਨਾ ਕਾਰਨ ਕੁੱਲ 439 ਲੋਕਾਂ ਦੀ ਮੌਤ ਹੋ ਗਈ, ਜਿਸ ਕਾਰਨ ਮਰਨ ਵਾਲਿਆਂ ਦੀ ਕੁੱਲ ਗਿਣਤੀ 80,147 ਹੋ ਗਈ ਹੈ।

ਫਰਾਂਸ ਵਿਚ ਮਹਾਮਾਰੀ ਸ਼ੁਰੂ ਹੋਣ ਦੇ ਬਾਅਦ ਤੋਂ ਹੁਣ ਤੱਕ ਕੋਰੋਨਾ ਵਾਇਰਸ ਦੇ 33 ਲੱਖ 60 ਹਜ਼ਾਰ 235 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ ਪਿਛਲੇ 24 ਘੰਟਿਆਂ ਵਿਚ ਦਰਜ ਕੀਤੇ ਗਏ 18,870 ਮਾਮਲੇ ਵੀ ਸ਼ਾਮਲ ਹਨ। ਫਰਾਂਸ ਵਿਚ ਕੋਰੋਨਾ ਟੀਕਾਕਰਨ 27 ਦਸੰਬਰ,2020 ਨੂੰ ਸ਼ੁਰੂ ਹੋਇਆ। ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਹੁਣ ਤੱਕ 19 ਲੱਖ ਤੋਂ ਵੱਧ ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ। ਫਰਾਂਸੀਸੀ ਅਧਿਕਾਰੀਆਂ ਨੂੰ ਉਮੀਦ ਹੈ ਕਿ ਅਗਸਤ ਤੱਕ 7 ਕਰੋੜ ਲੋਕਾਂ ਨੂੰ ਟੀਕਾ ਲਗਾਇਆ ਜਾਵੇਗਾ। 

Get the latest update about 80, check out more about lives, France, 000 people & Coronavirus

Like us on Facebook or follow us on Twitter for more updates.