ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨਾਲ ਲੋਕ ਬੇਹਾਲ ਹਨ। ਕਈ ਵੈਕਸੀਨ ਵੀ ਆ ਗਈਆਂ ਹਨ ਪਰ ਹਰ ਕੋਈ ਇਮੀਊਨਿਟੀ ਵਧਾਉਣ ਦੀ ਸਲਾਹ ਦੇ ਰਿਹਾ ਹੈ। ਪਰ ਸਵਾਲ ਇਹ ਹੈ ਕਿ ਤੁਸੀਂ ਆਪਣੀ ਇਮੀਊਨਿਟੀ ਕਮਜ਼ੋਰ ਹੈ ਜਾਂ ਮਜਬੂਤ, ਇਸਨੂੰ ਕਿਵੇਂ ਜਾਣ ਸਕਦੇ ਹੋ। ਇਮੀਊਨ ਸਿਸਟਮ ਕਮਜ਼ੋਰ ਹੋਣ ਦੇ ਕਈ ਕਾਰਨ ਹੋ ਸਕਦੇ ਹਨ। ਆਓ ਜੀ ਮਾਹਰਾਂ ਤੋਂ ਜਾਣਦੇ ਹਾਂ ਕਿ ਕਮਜ਼ੋਰ ਇਮੀਊਨਿਟੀ ਦੇ ਬਾਰੇ ਵਿਚ ਕਿਵੇਂ ਪਤਾ ਕਰੀਏ।
ਕੁਦਰਤੀ ਤੌਰ ਉੱਤੇ ਆਮ ਬੱਚਿਆਂ ਵਿਚ ਇੰਨੀ ਇਮਿਊਨਿਟੀ ਹੁੰਦੀ ਹੈ ਕਿ ਉਹ ਕਈ ਤਰ੍ਹਾਂ ਦੇ ਇਨਫੈਕਸ਼ਨਾਂ ਨਾਲ ਬਿਨਾਂ ਦਵਾਈ ਦੀ ਮਦਦ ਤੋਂ ਵੀ ਲੜ ਲੈਂਦੇ ਹਨ। ਪਰ ਕਈ ਵਾਰ ਸਾਡੇ ਲਾਈਫਸਟਾਇਲ ਅਤੇ ਸਮੱਸਿਆਵਾਂ ਵੀ ਇਮੀਊਨਿਟੀ ਨੂੰ ਕਮਜ਼ੋਰ ਕਰ ਦਿੰਦੀਆਂ ਹਨ। ਇਸ ਨਾਲ ਵਾਇਰਸ ਤੋਂ ਨੁਕਸਾਨ ਦਾ ਖ਼ਤਰਾ ਵਧ ਜਾਂਦਾ ਹੈ। ਇਸ ਵਿਚ ਇਕ ਵਜ੍ਹਾ ਇਹ ਹੁੰਦੀ ਹੈ ਕਿ ਜੇਕਰ ਕੋਈ ਵਿਅਕਤੀ ਪਹਿਲਾਂ ਤੋਂ ਕਿਸੇ ਰੋਗ ਨਾਲ ਜੂਝ ਰਿਹਾ ਹੈ ਤਾਂ ਉਸ ਵਿਚ ਇਮੀਊਨਿਟੀ ਘੱਟ ਹੁੰਦੀ ਹੈ।
ਇਸ ਦੇ ਇਲਾਵਾ ਨਸ਼ੇ ਦੀ ਭੈੜੀ ਆਦਤ ਜਿਵੇਂ ਸਿਗਰਟ ਪੀਣਾ ਜਾਂ ਸ਼ਰਾਬ ਨਾਲ ਵੀ ਇਹ ਘੱਟ ਹੋ ਜਾਂਦੀ ਹੈ। ਕਈ ਲੋਕਾਂ ਵਿਚ ਨੀਂਦ ਨਹੀਂ ਆਉਣ ਦੀ ਸਮੱਸਿਆ ਜਾਂ ਖਾਣ-ਪੀਣ ਠੀਕ ਨਾ ਹੋਣ ਨਾਲ ਵੀ ਇਮੀਊਨਿਟੀ ਸਿਸਟਮ ਕਮਜ਼ੋਰ ਹੁੰਦਾ ਹੈ। ਨਿਊਟ੍ਰੀਸ਼ੀਅਨਿਸਟ, ਡਾਇਟੀਸ਼ੀਅਨਸ ਅਤੇ ਫਿਟਨੈੱਸ ਮਾਹਰ ਮਨੀਸ਼ਾ ਚੋਪੜਾ ਅਨੁਸਾਰ ਜੇਕਰ ਤੁਹਾਡੇ ਸਰੀਰ ਵਿਚ ਕਮਜ਼ੋਰ ਇਮੀਊਨਿਟੀ ਦੇ ਇਹ ਪੰਜ ਲੱਛਣ ਦਿਖਦੇ ਹਨ ਤਾਂ ਤੁਹਾਨੂੰ ਇਮੀਊਨਿਟੀ ਵਧਾਉਣ ਦੀ ਜ਼ਰੂਰਤ ਹੈ।
ਮਨੀਸ਼ਾ ਕਹਿੰਦੀ ਹੈ ਕਿ ਸਟਰਾਂਗ ਇਮੀਊਨਿਟੀ ਸਿਸਟਮ ਸਾਨੂੰ ਬਹੁਤ ਸਾਰੀਆਂ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਦਿੰਦਾ ਹੈ। ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਜ਼ਿਆਦਾਤਰ ਬੀਮਾਰ ਰਹਿੰਦੇ ਹੋ, ਤੁਹਾਨੂੰ ਲਗਾਤਾਰ ਕਮਜ਼ੋਰੀ ਰਹਿੰਦੀ ਹੈ ਜਾਂ ਰੋਜ਼ਾਨਾ ਸਿਰ ਵਿਚ ਦਰਦ ਰਹਿੰਦਾ ਹੈ ਤਾਂ ਤੁਹਾਡਾ ਇਮੀਊਨਿਟੀ ਸਿਸਟਮ ਕਮਜ਼ੋਰ ਹੈ। ਇਸ ਦੇ ਇਲਾਵਾ ਕੁਝ ਹੋਰ ਲੱਛਣ ਵੀ ਹਨ ਜਿਨ੍ਹਾਂ ਤੋਂ ਤੁਸੀਂ ਅਨੁਮਾਨ ਲਗਾ ਸਕਦੇ ਹੋ।
ਇਹ ਹਨ ਖ਼ਰਾਬ ਇਮੀਊਨਿਟੀ ਦੇ ਕੁਝ ਲੱਛਣ
• ਅੱਖਾਂ ਦੇ ਹੇਠਾਂ ਕਾਲ਼ਾਪਨ ਹੋਣਾ
• ਸਵੇਰੇ ਉੱਠ ਕੇ ਤਾਜ਼ਾ ਮਹਿਸੂਸ ਨਾ ਕਰਨਾ
• ਪੂਰਾ ਦਿਨ ਐਨਰਜੀ ਲੈਵਲ ਦਾ ਘੱਟ ਰਹਿਣਾ
• ਕਿਸੇ ਚੀਜ਼ ਵਿਚ ਧਿਆਨ ਨਹੀਂ ਲਗਾ ਪਾਉਣਾ
• ਢਿੱਡ ਵਿਚ ਗੜਬੜੀ ਹੋਣਾ
• ਚਿੜਚਿੜਾਪਨ ਮਹਿਸੂਸ ਹੋਣਾ
• ਬਹੁਤ ਜਲਦੀ ਬੀਮਾਰ ਪੈ ਜਾਣਾ
• ਢਿੱਲਾਪਨ ਮਹਿਸੂਸ ਕਰਨਾ, ਜਲਦੀ ਥੱਕ ਜਾਣਾ
ਮਨੀਸ਼ਾ ਅੱਗੇ ਕਹਿੰਦੀ ਹੈ ਕਿ ਇਨ੍ਹਾਂ ਤੋਂ ਇਲਾਵਾ ਜੇਕਰ ਸਮਾਂ-ਸਮੇਂ ਉੱਤੇ ਤੁਹਾਨੂੰ ਜ਼ੁਕਾਮ ਹੋਣਾ, ਸਟ੍ਰੈਸ ਦਾ ਵਧਣਾ, ਕਿਸੇ ਸੱਟ ਜਾਂ ਜ਼ਖ਼ਮ ਦਾ ਹੌਲੀ-ਹੌਲੀ ਭਰਨਾ ਜਿਹੇ ਲੱਛਣ ਹਨ ਤਾਂ ਵੀ ਇਹ ਕਮਜ਼ੋਰ ਇਮੀਊਨਿਟੀ ਦੀ ਨਿਸ਼ਾਨੀ ਹੋ ਸਕਦੀ ਹੈ। ਉਹ ਦੱਸਦੀ ਹੈ ਕਿ ਇਮੀਊਨਿਟੀ ਵਧਾਉਣ ਲਈ ਹਰੀਆਂ ਸਬਜ਼ੀਆਂ ਦਾ ਸੇਵਨ ਕਰੋ, ਤਾਜ਼ੇ ਫਲ ਖਾਓ, ਡ੍ਰਾਈ ਫਰੂਟਸ ਖਾਓ, ਚੰਗੀ ਨੀਂਦ ਲਓ ਅਤੇ ਯੋਗਾ ਅਤੇ ਕਸਰਤ ਨੂੰ ਦਿਨ ਦੀ ਰੂਟੀਨ ਵਿਚ ਸ਼ਾਮਲ ਕਰੋ।
ਕੋਰੋਨਾ ਤੋਂ ਬਚਾਵ ਲਈ ਤੁਹਾਡੀ ਇਮੀਊਨਿਟੀ ਦਾ ਘੱਟ ਲੈਵਲ ਕਈ ਵਾਰ ਤੁਹਾਡੇ ਡਿਪ੍ਰੈਸ਼ਨ ਜਾਂ ਡਾਰਕ ਸਰਕਲ ਤੋਂ ਵੀ ਨਜ਼ਰ ਆਉਂਦਾ ਹੈ। ਜੇਕਰ ਤੁਹਾਡਾ ਇਮੀਊਨ ਕਮਜੋਰ ਹੈ ਤਾਂ ਤੁਹਾਡਾ ਪਾਚਣ ਤੰਤਰ ਵੀ ਕਮਜ਼ੋਰ ਹੋਵੇਗਾ। ਇਸ ਤੋਂ ਤੁਹਾਨੂੰ ਦਸਤ, ਅਲਸਰ, ਗੈਸ, ਸੋਜ, ਜਕੜਨ ਜਾਂ ਕਬਜ਼ ਦੀ ਸ਼ਿਕਾਇਤ ਰਹਿ ਸਕਦੀ ਹੈ।
Get the latest update about weak immunity, check out more about Truescoop News, 5 symptoms, Truescoop & identify
Like us on Facebook or follow us on Twitter for more updates.