ਕੋਰੋਨਾ ਦੇ ਵੱਧਦੇ ਕਹਿਰ ਨੂੰ ਦੇਖਦੇ ਲਧਿੁਆਣਾ 'ਚ ਲੱਗਾ ਲਾਕਡਾਊਨ

ਦੇਸ਼ 'ਚ ਕੋਰੋਨਾ ਕਾਰਨ ਲਾਕਡਾਊਨ ਦੀ ਸਥਿਤੀ ਬਣੀ ਹੋੋਈ ਹੈ। ਅਤੇ ਹੁਣ ...................

ਦੇਸ਼ 'ਚ ਕੋਰੋਨਾ ਕਾਰਨ ਲਾਕਡਾਊਨ ਦੀ ਸਥਿਤੀ ਬਣੀ ਹੋੋਈ ਹੈ। ਅਤੇ ਹੁਣ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਲੁਧਿਆਣਾ ਦੇ ਅਰਬਨ ਅਸਟੇਟ 1 ਅਤੇ 2 ਵਿਚ ਅੱਜ ਰਾਤ 9 ਵਜੇ ਤੋਂ ਲੌਕਡਾਊਨ ਲਾਗੂ ਕੀਤਾ ਜਾਏਗਾ। ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਵੇਖਦੇ ਹੋਏ ਇਹ ਫੈਸਲਾ ਡੀਸੀ ਵੱਲੋਂ ਲਿਆ ਗਿਆ ਹੈ। ਇਹ ਲਾਕਡਾਊਨ ਅਗਲੇ ਹੁਕਮਾਂ ਤਕ ਜਾਰੀ ਰਹੇਗਾ

ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਹੈ ਕਿ ਖੇਤਰ ਵਿਚ ਕੋਵਿਡ-19 ਦੇ ਪਾਜ਼ੇਟਿਵ ਕੇਸ ਹੋਣ ਕਾਰਨ ਅਰਬਨ ਅਸਟੇਟ ਫੇਜ਼ 1, ਦੁੱਗਰੀ ਅਤੇ ਅਰਬਨ ਅਸਟੇਟ ਫੇਜ਼ 2, ਦੁੱਗਰੀ, ਲੁਧਿਆਣਾ ਕੰਟੇਨਮੈਂਟ ਜ਼ੋਨ ਵਜੋਂ ਐਲਾਨਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਦੋਵੇਂ ਖੇਤਰ ਅੱਜ ਰਾਤ 9 ਵਜੇ ਤੋਂ ਯਾਨੀ 18-4-2021 (ਐਤਵਾਰ) ਤੋਂ ਅਗਲੇ ਹੁਕਮਾਂ ਤੱਕ 100% ਲਾਕਡਾਊਨ ਅਧੀਨ ਰਹਿਣਗੇ।

Get the latest update about true scoop, check out more about ludhiana, further, magistrate & announced

Like us on Facebook or follow us on Twitter for more updates.