ਪੰਜਾਬ ਵਿਚ ਕੋਰੋਨਾ ਦੀ ਧੀਮੀ ਪਈ ਰਫਤਾਰ, ਸੂਬੇ ਵਿਚ ਸਾਹਮਣੇ ਆਏ 255 ਨਵੇਂ ਮਾਮਲੇ

ਪੰਜਾਬ 'ਚ ਕੋਰੋਨਾ ਵਾਇਰਸ ਦੀ ਰਫਤਾਰ ਧੀਮੀ ਪੈਂਦੀ ਦਿਖਾਈ...

ਪੰਜਾਬ 'ਚ ਕੋਰੋਨਾ ਵਾਇਰਸ ਦੀ ਰਫਤਾਰ ਧੀਮੀ ਪੈਂਦੀ ਦਿਖਾਈ ਦੇ ਰਹੀ ਹੈ। ਸ਼ਨੀਵਾਰ ਨੂੰ ਪੰਜਾਬ 'ਚ ਕੋਰੋਨਾ ਦੇ 255 ਨਵੇਂ ਮਾਮਲੇ ਸਾਹਮਣੇ ਆਏ ਜਦਕਿ ਇਸ ਜਾਨਲੇਵਾ ਬੀਮਾਰੀ ਕਾਰਣ 8 ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ। 

ਪ੍ਰਾਪਤ ਅੰਕੜਿਆਂ ਮੁਤਾਬਕ ਸੂਬੇ ਵਿਚ ਹੁਣ ਤੱਕ 1,68,734 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 5439 ਮਰੀਜ਼ਾਂ ਦੀ ਮੌਤ ਹੋਈ ਹੈ। ਅੱਜ ਪੰਜਾਬ ਵਿਚੋਂ ਕੁੱਲ 22773 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਹਨ। ਜਿਨ੍ਹਾਂ 'ਚੋਂ ਇਹ 255 ਲੋਕ ਪਾਜ਼ੇਟਿਵ ਪਾਏ ਗਏ ਹਨ। ਪੰਜਾਬ ਦੇ ਲੁਧਿਆਣਾ 'ਚ 57, ਜਲੰਧਰ 16, ਪਟਿਆਲਾ 21, ਐਸ. ਏ. ਐਸ. ਨਗਰ 61, ਅੰਮ੍ਰਿਤਸਰ 16, ਗੁਰਦਾਸਪੁਰ 10, ਬਠਿੰਡਾ 6, ਹੁਸ਼ਿਆਰਪੁਰ 13, ਫਿਰੋਜ਼ਪੁਰ 3, ਪਠਾਨਕੋਟ 5, ਸੰਗਰੂਰ 7, ਕਪੂਰਥਲਾ 3, ਫਰੀਦਕੋਟ 4, ਸ੍ਰੀ ਮੁਕਤਸਰ ਸਾਹਿਬ 1, ਫਾਜ਼ਿਲਕਾ 2, ਮੋਗਾ 1, ਰੋਪੜ 10, ਫਤਿਹਗੜ੍ਹ ਸਾਹਿਬ 1, ਬਰਨਾਲਾ 0, ਤਰਨਤਾਰਨ 0, ਐਸ. ਬੀ. ਐਸ. ਨਗਰ 13 ਅਤੇ ਮਾਨਸਾ ਤੋਂ 5 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।

ਇਸ ਦੇ ਨਾਲ ਹੀ ਸੂਬੇ 'ਚ ਅੱਜ 8 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋ ਗਈ। ਜਿਨ੍ਹਾਂ 'ਚ ਬਠਿੰਡਾ 1, ਗੁਰਦਾਸਪੁਰ 1, ਹੁਸ਼ਿਆਰਪੁਰ 1, ਲੁਧਿਆਣਾ 3, ਐਸ. ਏ. ਐਸ. ਨਗਰ 1 ਅਤੇ ਪਠਾਨਕੋਟ 'ਚ 1 ਦੀ ਕੋਰੋਨਾ ਕਾਰਨ ਮੌਤ ਹੋਈ ਹੈ। 

Get the latest update about corona, check out more about new cases & Punjab

Like us on Facebook or follow us on Twitter for more updates.