ਕੋਰੋਨਾ ਨੇ ਚੀਨ 'ਚ ਫੇਰ ਦਿੱਤੀ ਦਸਤਕ, 90 ਲੱਖ ਅਬਾਦੀ ਵਾਲੇ ਸ਼ਹਿਰ 'ਚ ਹੋਈ ਤਾਲਾਬੰਦੀ

11 ਮਾਰਚ ਨੂੰ ਚੀਨ 'ਚ ਕੋਰੋਨਾ ਦੇ 397 ਮਾਮਲੇ ਸਾਹਮਣੇ ਆਏ ਸਨ। ਜਿਹਨਾਂ ਵਿੱਚੋ 97 ਨਵੇਂ ਜਿਲਿਨ ਪ੍ਰਾਂਤ ਤੋਂ ਹੀ ਸਨ। ਚਾਂਗਚੁਨ ਸ਼ਹਿਰ ਇਸ ਪ੍ਰਾਂਤ ਦੀ ਰਾਜਧਾਨੀ ਹੈ ਜਿਸ ਦੇ ਚਲਦਿਆ ਸ਼ਹਿਰ...

ਕੋਰੋਨਾ ਮਹਾਮਾਰੀ ਇਕ ਵਾਰ ਫੇਰ ਦੇਖਣ ਨੂੰ ਮਿਲ ਰਿਹਾ ਹੈ। ਲਗਾਤਾਰ ਕੋਰੋਨਾ ਦੇ ਕੇਸ ਮਿਲ ਰਹੇ ਹਨ। ਦੁਨੀਆ ਭਰ 'ਚ ਵੀ ਇਸ ਦਾ ਅਸਰ ਦੇਖਣਾ ਸ਼ੁਰੂ ਹੋ ਗਿਆ ਹੈ। ਅਜਿਹੇ 'ਚ ਚੀਨ ਦੇ ਉੱਤਰ ਪੂਰਵ ਸ਼ਹਿਰ ਚਾਂਗਚੁਨ 'ਚ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਮੁੜ ਤਾਲਾਬੰਦੀ ਕਰ ਦਿੱਤੀ ਗਈ ਹੈ। ਇਸ ਸ਼ਹਿਰ 'ਚ ਲਹਭਗ 90 ਲੱਖ ਲੋਕ ਰਹਿੰਦੇ ਹਨ। ਚਾਂਗਚੁਨ ਸ਼ਹਿਰ ਦੇ ਲੋਕਾਂ ਆਪਣੇ ਘਰਾਂ 'ਚ ਹੀ ਰਹਿਣ ਦੇ ਆਦੇਸ਼ ਦਿਤੇ ਗਏ ਹਨ। ਇਨ੍ਹਾਂ ਲੋਕਾਂ ਦੇ ਤਿੰਨ ਲੈਵਲ ਇਹ ਟੈਸਟ ਕੀਤੇ ਗਏ ਹਨ। ਇਸ ਦੌਰਾਨ ਕਿਸੇ ਵੀ ਤਰ੍ਹਾਂ ਦੀਆਂ ਗੈਰ ਜਰੂਰੀ ਗਤੀਵਿਧੀਆਂ ਤੇ ਰੋਕ ਲਗਾ ਦਿੱਤੀ ਗਈ ਹੈ। ਚਾਂਗਚੁਨ ਸ਼ਹਿਰ 'ਚ ਆਵਾਜਾਈ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। 

ਕੀ 'ਲਿਊਕੇਮੀਆ' ਦਾ ਕਾਰਨ ਚੀਨ ਦੇ ਕੋਰੋਨਾ ਟੀਕੇ ਹਨ? Country ਦੇ ਸਿਹਤ ਕਮਿਸ਼ਨ ਦੇ ਦਸਤਾਵੇਜ਼ ਦੁਆਰਾ ਖੁਲਾਸਾ

ਜ਼ਿਕਰਯੋਗ ਹੈ ਕਿ 11 ਮਾਰਚ ਨੂੰ ਚੀਨ 'ਚ ਕੋਰੋਨਾ ਦੇ 397 ਮਾਮਲੇ ਸਾਹਮਣੇ ਆਏ ਸਨ। ਜਿਹਨਾਂ ਵਿੱਚੋ 97 ਨਵੇਂ ਜਿਲਿਨ ਪ੍ਰਾਂਤ ਤੋਂ ਹੀ ਸਨ। ਚਾਂਗਚੁਨ ਸ਼ਹਿਰ ਇਸ ਪ੍ਰਾਂਤ ਦੀ ਰਾਜਧਾਨੀ ਹੈ ਜਿਸ ਦੇ ਚਲਦਿਆ ਸ਼ਹਿਰ ਨੂੰ ਤੇ ਪੂਰੀ ਤਰ੍ਹਾਂ ਤਾਲਾਬੰਦੀ ਕਰ ਦਿਤੀ ਗਈ ਹੈ। ਚੀਨੀ ਸਰਕਾਰ ਨੇ ਪੂਰਬੀ ਸੂਬੇ ਸ਼ਾਨਡੋਂਗ ਦੇ 5 ਲੱਖ ਆਬਾਦੀ ਵਾਲੇ ਸ਼ਹਿਰ ਯੁਚੇਂਗ ਵਿੱਚ ਵੀ ਤਾਲਾਬੰਦੀ ਲਗਾ ਦਿੱਤੀ ਹੈ। ਚੀਨ ਦੀ "ਜ਼ੀਰੋ ਟੋਲਰੈਂਸ" ਦੇ ਤਹਿਤ, ਚੀਨੀ ਅਧਿਕਾਰੀਆਂ ਨੇ ਕਿਹਾ ਹੈ ਕਿ ਉਹ ਕਿਸੇ ਵੀ ਖੇਤਰ ਨੂੰ ਬੰਦ ਕਰ ਦੇਵੇਗਾ ਜਿੱਥੇ ਇੱਕ ਤੋਂ ਵੱਧ ਕੇਸਾਂ ਦਾ ਪਤਾ ਲਗਾਇਆ ਜਾਵੇਗਾ। ਚਾਂਗਚੁਨ ਸ਼ਹਿਰ ਵਿੱਚ ਸ਼ੁੱਕਰਵਾਰ ਨੂੰ ਸਿਰਫ ਦੋ ਕੇਸਾਂ ਦੀ ਰਿਪੋਰਟ ਕੀਤੀ ਗਈ।  

Get the latest update about WORLD NEWS, check out more about TRUE SCOOP PUNJABI, PUNJABI NEWS, COVID 19 & CORONA UPDATE

Like us on Facebook or follow us on Twitter for more updates.