ਨਵੀਂ ਦਿੱਲੀ— ਕੋਰੋਨਾਵਾਇਰਸ ਦੇ ਲਾਗ ਨੂੰ ਖ਼ਤਮ ਕਰਨ ਲਈ ਇਕ ਦਵਾਈ ਦੀ ਕਾਫੀ ਚਰਚਾ ਹੋ ਰਹੀ ਹੈ। ਡੈਕਸਾਮੀਥਾਸੋਨ ਨਾਮ ਦੀ ਇਕ ਐਂਟੀ-ਇਨਫਲਾਮੈਟਰੀ ਦਵਾਈ ਹਸਪਤਾਲ ਵਿੱਚ ਗੰਭੀਰ ਤੌਰ 'ਤੇ ਬਿਮਾਰ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਲਾਹੇਵੰਦ ਸਾਬਿਤ ਹੋ ਰਹੀ ਹੈ। ਬਰਤਾਨੀਆ ਵਿੱਚ ਕੀਤੇ ਗਏ ਟ੍ਰਾਇਲ ਵਿੱਚ ਦੇਖਿਆ ਗਿਆ ਹੈ ਕਿ ਇਹ ਦਵਾਈ ਜਾਨਾਂ ਬਚਾ ਸਕਦੀ ਹੈ, ਕੌਮਾਂਤਰੀ ਪੱਧਰ 'ਤੇ ਇਸ ਦੀ ਵਰਤੋਂ ਪਹਿਲਾਂ ਇਸ ਨੂੰ ਤੁਰੰਤ ਨੈਸ਼ਨਲ ਹੈਲਥ ਸਰਵਿਸ ਵਿੱਚ ਇਸਤੇਮਾਲ ਕੀਤਾ ਜਾ ਸਕਦਾ ਹੈ। ਡੈਕਸਾਮੀਥਾਸੋਨ ਇਕ ਸਟੈਰੌਆਇਡ ਹੈ ਯਾਨਿ ਅਜਿਹੀ ਦਵਾਈ ਜੋ ਸਰੀਰ ਵੱਲੋਂ ਪੈਦਾ ਕੀਤੇ ਗਏ ਸੋਜਿਸ਼ ਵਿਰੋਧੀ ਹਾਰਮੋਨਜ਼ ਦੀ ਨਕਲ ਕਰਕੇ ਸੋਜ ਘੱਟ ਕਰਦੀ ਹੈ। ਵਧੇਰੇ ਜਾਣਕਾਰੀ ਲਈ ਕਲਿਕ ਕਰੋ।
ਮਗਰਮੱਛ ਨੇ ਹਵਾ 'ਚ ਉੱਛਲ ਕੀਤਾ ਅਟੈਕ ਤਾਂ ਪੰਛੀ ਨੇ ਇੰਝ ਕੀਤਾ ਪਲਟਵਾਰ... ਦੇਖੋ ਫਾਈਟ ਦੀ ਪੂਰੀ ਵੀਡੀਓ
ਡੈਕਸਾਮੀਥੇਸੋਨ ਇਕ ਅਜਿਹੀ ਦਵਾਈ ਹੈ ਜੋ ਕਿ ਕੋਰੋਨਾਵਾਇਰਸ ਨਾਲ ਗੰਭੀਰ ਰੂਪ 'ਚ ਬਿਮਾਰ ਮਰੀਜ਼ਾਂ ਲਈ ਵਰਦਾਨ ਸਿੱਧ ਹੋ ਸਕਦੀ ਹੈ। ਡੈਕਸਾਮੀਥਾਸੋਨ ਬਹੁਤ ਹੀ ਕਿਫਾਇਤੀ ਅਤੇ ਅਸਾਨੀ ਨਾਲ ਹਾਸਲ ਹੋਣ ਵਾਲੀ ਦਵਾਈ ਹੈ। ਯੂਕੇ ਦਾ ਮਾਹਰਾਂ ਦਾ ਕਹਿਣਾ ਹੈ ਕਿ ਸਟੀਰੌਆਇਡ ਦੀ ਘੱਟ ਮਾਤਰਾ ਵਾਲੀ ਖੁਰਾਕ ਇਸ ਵਿਸ਼ਵਵਿਆਪੀ ਮਾਰੂ ਵਾਇਰਸ ਨਾਲ ਨਜਿੱਠਣ ਲਈ ਬਹੁਤ ਲਾਭਦਾਇਕ ਹੈ।
Get the latest update about Corona Medicine, check out more about Coronavirus, News In Punjabi, Dexamethasone & Covid 19
Like us on Facebook or follow us on Twitter for more updates.