ਸ਼ੰਘਾਈ:- ਚੀਨ 'ਚ ਲਗਾਤਾਰ ਕੋਰੋਨਾ ਦਾ ਕਹਿਰ ਵੱਧ ਰਿਹਾ ਹੈ। ਲਗਾਤਾਰ ਕੋਰੋਨਾ ਦੇ ਪੋਸਿਟਿਵ ਮਾਮਲਿਆਂ 'ਚ ਵਾਧਾ ਹੋ ਰਿਹਾ ਹੈ। ਇਸੇ ਦੇ ਚਲਦਿਆਂ ਹੁਣ ਚੀਨ ਦੀ ਆਰਥਿਕ ਹੱਬ ਮੰਨੀ ਜਾਂਦੀ ਸ਼ੰਘਾਈ 'ਚ ਮਿਲੇ ਨਵੇਂ ਮਾਮਲਿਆਂ ਨੇ ਲੋਕਾਂ 'ਚ ਡਰ ਪੈਦਾ ਕਰ ਦਿੱਤਾ ਹੈ। ਮਿਉਂਸਪਲ ਹੈਲਥ ਕਮਿਸ਼ਨ ਨੇ ਸੋਮਵਾਰ ਨੂੰ ਕਿਹਾ ਕਿ ਚੀਨ ਦੇ ਆਰਥਿਕ ਹੱਬ ਸ਼ੰਘਾਈ ਵਿੱਚ 2,417 ਸਥਾਨਕ ਤੌਰ 'ਤੇ ਪ੍ਰਸਾਰਿਤ ਕੋਵਿਡ ਕੇਸ ਅਤੇ 19,831 ਬਿਨਾ ਲੱਛਣ ਵਾਲੇ ਕੋਰੋਨਾ ਮਾਮਲਿਆਂ ਦੀ ਪੁਸ਼ਟੀ ਹੋਈ ਹੈ।
ਇਹ ਵੀ ਪੜ੍ਹੋ:-ਕੋਰੋਨਾ ਦਾ ਕਹਿਰ :- ਸਿਖਰ ਤੇ ਪਹੁੰਚੀ ਕੋਰੋਨਾ ਮਾਮਲਿਆਂ ਦੀ ਗਿਣਤੀ, 502.8 ਮਿਲੀਅਨ ਦਾ ਆਂਕੜਾ ਕੀਤਾ ਪਾਰ
ਜਾਣਕਾਰੀ ਮੁਤਾਬਿਕ ਐਤਵਾਰ ਨੂੰ, ਸ਼ੰਘਾਈ ਵਿੱਚ ਕੋਵਿਡ ਕਾਰਨ ਤਿੰਨ ਮੌਤਾਂ ਹੋਈਆਂ। ਤਿੰਨ ਵਿਅਕਤੀਆਂ ਵਿੱਚ 89-91 ਸਾਲ ਦੀ ਉਮਰ ਦੇ ਦੋ ਔਰਤਾਂ ਅਤੇ ਇੱਕ ਪੁਰਸ਼ ਸ਼ਾਮਲ ਹੈ। ਸਿਨਹੂਆ ਨਿਊਜ਼ ਏਜੰਸੀ ਨੇ ਰਿਪੋਰਟ ਦਿੱਤੀ ਕਿ ਕਮਿਸ਼ਨ ਦੇ ਅਨੁਸਾਰ, ਉਹ ਕੋਰੋਨਰੀ ਦਿਲ ਦੀ ਬਿਮਾਰੀ, ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਸਮੇਤ ਕੋਮੋਰਬਿਡੀਟੀਜ਼ ਤੋਂ ਪੀੜਤ ਸਨ। ਤਿੰਨਾਂ ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਸੀ, ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਕਮਿਸ਼ਨ ਨੇ ਕਿਹਾ ਕਿ ਸਾਰੇ ਬਚਾਅ ਯਤਨਾਂ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ।
Get the latest update about TRUESCOOPPUNJABI, check out more about CHINA COVID CASES, COVID, NEWS CASES OF COVID & Corona outbreak in Shanghai
Like us on Facebook or follow us on Twitter for more updates.