ਕੋਰੋਨਾ ਨੇ ਵਧਾਈ ਪੰਜਾਬ ਸਰਕਾਰ ਦੀ ਚਿੰਤਾ, ਹੁਣ ਮੁੜ ਸਖਤੀ ਦੀ ਤਿਆਰੀ

ਕੋਰੋਨਾ ਦੀ ਪੰਜਾਬ ਵਿਚ ਮੁੜ ਸ਼ੁਰੂ ਹੋਈ ਰਫਤਾਰ ਨੇ ਸੂਬਾਈ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਕਈ ਸੈਂਸਟਿ...

ਕੋਰੋਨਾ ਦੀ ਪੰਜਾਬ ਵਿਚ ਮੁੜ ਸ਼ੁਰੂ ਹੋਈ ਰਫਤਾਰ ਨੇ ਸੂਬਾਈ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਕਈ ਸੈਂਸਟਿਵ ਸ਼ਹਿਰਾਂ ਵਿਚ ਦੁਬਾਰਾ ਕੋਵਿਡ ਦੇ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਰਕਾਰ ਨੇ ਇਨ੍ਹਾਂ ਸ਼ਹਿਰਾਂ ਵਿਚ ਕੋਵਿਡ ਪ੍ਰੋਟੋਕਾਲ ਨੂੰ ਲੈ ਕੇ ਸਖਤੀ ਕਰਨ ਦੀ ਤਿਆਰੀ ਕਰ ਲਈ ਹੈ। ਇਸ ਸਬੰਧ ਵਿਚ ਅੱਜ ਪੰਜਾਬ ਸਰਕਾਰ ਆਪਣੇ ਉੱਚ ਪੱਧਰੀ ਅਧਿਕਾਰੀਆਂ ਨਾਲ ਮੀਟਿੰਗ ਵੀ ਕਰਨ ਜਾ ਰਹੀ ਹੈ। ਆਮ ਜਨਤਾ ਉੱਤੇ ਸਖਤੀ ਲਈ ਪੁਲਸ ਵਿਭਾਗ ਦੀ ਮਦਦ ਲਈ ਜਾਵੇਗੀ। ਸਿਵਲ ਸਰਜਨਾਂ ਵਲੋਂ ਰਿਪੋਰਟ ਆਉਣ ਤੋਂ ਬਾਅਦ ਪ੍ਰੋਟੋਕਾਲ ਨੂੰ ਲੈ ਕੇ ਸਖਤੀ ਕੀਤੀ ਜਾ ਸਕਦੀ ਹੈ। ਇਸ ਵਿਚ ਪੁਲਸ ਮਾਕਸ ਨਾ ਪਾਉਣ ਤੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਨਾ ਕਰਨ ਵਾਲਿਆਂ ਦੇ ਮੁੜ ਤੋਂ ਚਲਾਣ ਕੱਟੇ ਜਾਣਗੇ।

48 ਦਿਨ ਬਾਅਦ 24 ਘੰਟਿਆਂ 'ਚ 16 ਮੌਤਾਂ
ਜਨਵਰੀ ਵਿਚ ਰਾਹਤ ਤੋਂ ਬਾਅਦ ਫਰਵਰੀ ਵਿਚ ਕੋਰੋਨਾ ਇਕ ਵਾਰ ਫਿਰ ਤੋਂ ਤੇਜ਼ੀ ਨਾਲ ਫੈਲ ਰਿਹਾ ਹੈ। ਫਰਵਰੀ ਵਿਚ 22 ਦਿਨਾਂ ਵਿਚ ਵਿਚ 5424 ਮਾਮਲੇ ਸਾਹਮਣੇ ਆ ਚੁੱਕੇ ਹਨ। ਹਰ ਰੋਜ਼ ਜਨਵਰੀ ਤੋਂ ਔਸਤ 50 ਮਾਮਲੇ ਜ਼ਿਆਦਾ ਸਾਹਮਣੇ ਆ ਰਹੇ ਹਨ। ਜਨਵਰੀ ਵਿਚ ਰੋਜ਼ਾਨਾ ਔਸਤਨ 200 ਮਾਮਲੇ ਸਾਹਮਣੇ ਆ ਰਹੇ ਸਨ। ਜਦਕਿ ਫਰਵਰੀ ਵਿਚ ਔਸਤਨ 250 ਮਾਮਲੇ ਸਾਹਮਣੇ ਆ ਰਹੇ ਹਨ। ਜਨਵਰੀ ਵਿਚ ਇਥੇ ਰਿਕਵਰੀ ਰੇਟ 96 ਫੀਸਦੀ ਦੇ ਨੇੜੇ ਪਹੁੰਚ ਗਈ ਸੀ, ਉਥੇ ਹੀ ਫਰਵਰੀ ਵਿਚ ਇਹ 95 ਫੀਸਦੀ ਉੱਤੇ ਆ ਗਈ ਹੈ। ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਐਸ.ਏ.ਐਸ. ਨਗਰ, ਪਟਿਆਲਾ ਤੇ ਹੁਸ਼ਿਆਰਪੁਰ ਵਿਚ ਵਧੇਰੇ ਗਿਣਤੀ ਵਿਚ ਮਰੀਜ਼ ਸਾਹਮਣੇ ਆ ਰਹੇ ਹਨ। ਉੱਥੇ ਹੀ ਮੰਗਲਵਾਰ ਨੂੰ 7 ਅਧਿਆਪਕਾਂ ਤੇ 9 ਵਿਦਿਆਰਥੀਆਂ ਸਣੇ 363 ਮਰੀਜ਼ ਪਾਜ਼ੇਟਿਵ ਮਿਲੇ, ਜਦਕਿ 16 ਮਰੀਜ਼ਾਂ ਦੀ ਮੌਤ ਹੋ ਗਈ। 48 ਦਿਨ ਪਹਿਲਾਂ 4 ਜਨਵਰੀ ਨੂੰ 19 ਮੌਤਾਂ ਹੋਈਆਂ ਸਨ। ਨਵੇਂ ਸਾਲ ਤੋਂ ਬਾਅਦ ਇਹ ਤੀਜੀ ਵਾਰ ਹੈ ਜਦੋਂ 350 ਤੋਂ ਵਧੇਰੇ ਮਾਮਲੇ ਸਾਹਮਣੇ ਆਏ ਹਨ।

Get the latest update about Coronavirus, check out more about concerns, austerity, Punjab government & preparing

Like us on Facebook or follow us on Twitter for more updates.