ਚੀਨ 'ਚ ਕੋਰੋਨਾ ਦੇ ਕਾਰਨ ਮੁੜ ਹਲਾਤ ਬਦਤਰ ਹੁੰਦੇ ਨਜ਼ਰ ਆ ਰਹੇ ਹਨ। ਲਗਾਤਾਰ ਕੋਰੋਨਾ ਦੇ ਕੇਸ਼ਾਂ 'ਚ ਵਾਧਾ ਹੋ ਰਿਹਾ ਹੈ। ਸੋਮਵਾਰ ਨੂੰ 16,412 ਪੋਸਿਟਿਵ ਮਾਮਲੇ ਸਾਹਮਣੇ ਆਏ ਹਨ। ਮਹਾਮਾਰੀ ਦੀ ਸ਼ੁਰੁਆਤ ਤੋਂ ਇਹ ਪਹਿਲੈ ਵਾਰ ਇਨੀ ਜਿਆਦਾ ਮਾਮਲੇ ਸਾਹਮਣੇ ਆਏ ਹਨ। ਆਰਥਿਕ ਰਾਜਧਾਨੀ ਕਹੀ ਜਾਨ ਵਾਲੀ ਸ਼ੰਘਾਈ ਦੇ ਹਲਾਤ ਤਾਂ ਸਭ ਨਾਲੋਂ ਮਾੜ੍ਹੇ ਹਨ। ਇੱਥੇ ਪੂਰੀ ਤਰ੍ਹਾਂ ਨਾਲ ਤਾਲਾਬੰਦੀ ਲਗਾ ਦਿੱਤੀ ਗਈ ਹੈ। ਲੋਕਾਂ ਨੂੰ ਬਿਨਾਂ ਕਿਸੇ ਕਾਰਨ ਘਰੋਂ ਕੱਢਣ ਦੀ ਇਜਾਜ਼ਤ ਨਹੀਂ ਹੈ। ਸਿਰਫ ਮੈਡੀਕਲ ਐਮਰਜੈਂਸੀ ਦੀ ਸਥਿਤੀ ਵਿੱਚ, ਕੋਈ ਵਿਅਕਤੀ ਘਰ ਛੱਡ ਸਕਦਾ ਹੈ।
ਸੋਮਵਾਰ ਨੂੰ ਸ਼ੰਘਾਈ ਵਿੱਚ ਕੋਰੋਨਾ ਦਾ ਪਤਾ ਲਗਾਉਣ ਲਈ ਮਾਸ ਟੈਸਟਿੰਗ ਵੀ ਕੀਤੀ ਗਈ। ਇੱਥੋਂ ਦੀ ਸਾਰੀ 2.6 ਕਰੋੜ ਆਬਾਦੀ ਦੀ ਜਾਂਚ ਕੀਤੀ ਗਈ। ਸ਼ੰਘਾਈ ਦੇ ਸਿਹਤ ਅਧਿਕਾਰੀ ਲੋਕਾਂ 'ਤੇ ਨਿਊਕਲੀਕ ਐਸਿਡ ਟੈਸਟ ਕਰਵਾ ਰਹੇ ਹਨ। ਇਸ ਟੈਸਟ ਵਿੱਚ ਗਲਤ ਨਤੀਜਾ ਆਉਣ ਦੀ ਸੰਭਾਵਨਾ ਨਾਮੁਮਕਿਨ ਹੈ, ਕਿਉਂਕਿ ਜੇਕਰ ਥੋੜਾ ਜਿਹਾ ਵੀ ਕੋਵਿਡ ਹੈ, ਤਾਂ ਪਤਾ ਲੱਗ ਜਾਂਦਾ ਹੈ।
ਸ਼ੰਘਾਈ ਦੇ ਸਥਾਨਕ ਪ੍ਰਸ਼ਾਸਨ ਨੇ ਸੋਮਵਾਰ ਨੂੰ ਦੱਸਿਆ ਕਿ ਇੱਥੇ ਸਖ਼ਤੀ ਵਰਤੀ ਜਾ ਰਹੀ ਹੈ, ਲੋਕਾਂ ਨੂੰ ਘਰਾਂ ਵਿੱਚ ਰਹਿਣ ਲਈ ਕਿਹਾ ਗਿਆ ਹੈ। ਮੈਡੀਕਲ ਐਮਰਜੈਂਸੀ ਨੂੰ ਛੱਡ ਕੇ ਕਿਸੇ ਨੂੰ ਵੀ ਕਿਸੇ ਵੀ ਸਥਿਤੀ ਵਿੱਚ ਘਰ ਤੋਂ ਬਾਹਰ ਜਾਣ ਦੀ ਆਗਿਆ ਨਹੀਂ ਹੈ। ਪ੍ਰਸ਼ਾਸਨ ਨੇ ਕਿਹਾ ਕਿ ਸੋਮਵਾਰ ਨੂੰ ਸਾਰੇ ਲੋਕਾਂ ਦੀ ਜਾਂਚ ਕਰ ਲਈ ਗਈ ਹੈ। ਵੱਖ-ਵੱਖ ਸੂਬਿਆਂ ਤੋਂ ਸਿਹਤ ਸੰਭਾਲ ਕਰਮਚਾਰੀਆਂ ਨੂੰ ਵੱਡੇ ਪੱਧਰ 'ਤੇ ਜਾਂਚ ਲਈ ਬੁਲਾਇਆ ਗਿਆ ਸੀ। ਸ਼ੰਘਾਈ 'ਚ ਕੋਰੋਨਾ ਦੀ ਸਥਿਤੀ 'ਤੇ ਕਾਬੂ ਪਾਉਣ ਲਈ ਫੌਜ ਨੂੰ ਵੀ ਉਤਾਰਿਆ ਗਿਆ ਹੈ। ਇੱਥੇ ਫੌਜ ਦੇ ਦੋ ਹਜ਼ਾਰ ਤੋਂ ਵੱਧ ਜਵਾਨ ਮੌਜੂਦ ਹਨ। ਸ਼ੰਘਾਈ ਦੇ ਇਕ ਵਿਅਕਤੀ ਨੇ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਉਸ ਦੇ ਘਰ ਦੇ ਨੇੜੇ ਹਵਾਈ ਅੱਡੇ 'ਤੇ ਫੌਜ ਦੇ ਜਹਾਜ਼ ਲਗਾਤਾਰ ਲੈਂਡ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ 28 ਅਤੇ 29 ਮਾਰਚ ਤੋਂ ਇੱਥੇ ਫੌਜ ਆਉਣੀ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਘਰ ਹਵਾਈ ਅੱਡੇ ਦੇ ਨੇੜੇ ਹਨ, ਉਹ ਰਾਤ ਭਰ ਸੌਂ ਨਹੀਂ ਸਕੇ, ਕਿਉਂਕਿ ਉੱਥੇ ਲਗਾਤਾਰ ਫ਼ੌਜ ਦੇ ਜਹਾਜ਼ਾਂ ਦੀ ਜ਼ੋਰਦਾਰ ਆਵਾਜ਼ ਆ ਰਹੀ ਸੀ।
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਜ਼ੀਰੋ-ਕੋਵਿਡ ਨੀਤੀ ਕਾਰਨ ਲੋਕ ਹੁਣ ਪਰੇਸ਼ਾਨ ਹੋ ਰਹੇ ਹਨ। ਇੱਥੇ ਲੋਕਾਂ ਕੋਲ ਖਾਣ-ਪੀਣ ਦਾ ਵੀ ਸਾਧਨ ਨਹੀਂ ਬਚਿਆ ਹੈ। ਇਕ ਔਰਤ ਨੇ ਦੱਸਿਆ ਕਿ ਉਹ ਕਾਫੀ ਪਰੇਸ਼ਾਨ ਹੋ ਗਈ ਹੈ। ਉਸ ਦੇ ਦਿਲ ਦੀ ਧੜਕਨ ਵਧ ਗਈ ਹੈ। ਸ਼ੰਘਾਈ ਵਿੱਚ, ਸੰਕਰਮਿਤ ਹੁਣ 'ਲਾਪਤਾ' ਹੋ ਰਹੇ ਹਨ। ਇੱਥੇ ਲੋਕਾਂ ਨੂੰ ਅਲੱਗ-ਥਲੱਗ ਕਰਨ ਲਈ ਕੋਈ ਥਾਂ ਨਹੀਂ ਬਚੀ ਹੈ। ਇਸ ਲਈ ਉਨ੍ਹਾਂ ਨੂੰ ਕਿਸੇ ਹੋਰ ਥਾਂ ਭੇਜਿਆ ਜਾ ਰਿਹਾ ਹੈ। ਹਰ ਸੂਬੇ ਵਿੱਚ ਹਜ਼ਾਰ ਜਾਂ ਦੋ ਹਜ਼ਾਰ ਲੋਕ ਭੇਜੇ ਜਾ ਰਹੇ ਹਨ। 900 ਲੋਕਾਂ ਨੂੰ ਹੈਨਾਨ ਵਰਗੇ ਸੂਬਿਆਂ 'ਚ ਭੇਜਿਆ ਜਾ ਰਿਹਾ ਹੈ। ਉਸਨੇ ਦੱਸਿਆ ਕਿ ਵੁਹਾਨ ਅਤੇ ਸ਼ਿਆਨ ਵਿੱਚ ਤਾਲਾਬੰਦੀ ਦੌਰਾਨ ਇਹੀ ਮਾਡਲ ਅਪਣਾਇਆ ਗਿਆ ਸੀ ਅਤੇ ਬਾਅਦ ਵਿੱਚ ਜਿਲਿਨ ਵਿੱਚ ਵੀ ਅਜਿਹਾ ਹੀ ਕੀਤਾ ਗਿਆ ਸੀ।
ਇੰਨਾ ਹੀ ਨਹੀਂ, ਸ਼ੰਘਾਈ ਦੇ ਰੋਗ ਮਾਹਰ ਜ਼ੇਂਗ ਵੇਨਹੋਂਗ ਨੂੰ ਵੀ 23 ਮਾਰਚ ਤੋਂ ਜਨਤਕ ਤੌਰ 'ਤੇ ਦੇਖਿਆ ਨਹੀਂ ਗਿਆ ਹੈ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਜ਼ੇਂਗ ਨੇ ਸੋਸ਼ਲ ਮੀਡੀਆ 'ਤੇ ਜ਼ੀਰੋ-ਕੋਵਿਡ ਨੀਤੀ 'ਤੇ ਸਵਾਲ ਉਠਾਏ ਸਨ। ਅਮਰੀਕੀ ਫੌਜ ਨਾਲ ਜੁੜੇ ਸਾਬਕਾ ਵਾਇਰਲੋਜਿਸਟ ਲਿਨ ਜ਼ਿਆਓਸੂ ਨੇ ਕਿਹਾ ਕਿ ਕੋਵਿਡ 'ਤੇ ਝੇਂਗ ਦਾ ਨਜ਼ਰੀਆ ਅੰਤਰਰਾਸ਼ਟਰੀ ਮਾਹਰਾਂ ਨਾਲ ਮੇਲ ਖਾਂਦਾ ਹੈ, ਪਰ ਚੀਨ ਆਪਣੀ ਕਥਿਤ ਜ਼ੀਰੋ-ਕੋਵਿਡ ਨੀਤੀ 'ਤੇ ਕਾਇਮ ਹੈ ਕਿਉਂਕਿ ਇੱਥੇ ਹਰ ਚੀਜ਼ ਦਾ ਫੈਸਲਾ ਰਾਜਨੀਤੀ ਦੁਆਰਾ ਕੀਤਾ ਜਾਂਦਾ ਹੈ।
Get the latest update about corona news, check out more about china true scoop punjabi, covid update & shanghai
Like us on Facebook or follow us on Twitter for more updates.