ਪਾਕਿਸਤਾਨ ਵਿਸਾਖੀ ਮਨਾਉਣ ਜਾਣ ਵਾਲੇ 437 'ਚੋਂ 8 ਸ਼ਰਧਾਲੂਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ

ਵਿਸਾਖੀ ਤੇ ਖਾਲਸਾ ਸਾਜਨਾ ਦਿਵਸ ਮੌਕੇ 12 ਅਪ੍ਰੈਲ ਯਾਨੀ ਅੱਜ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਭੇਜਿਆ ਜਾ ਰਿਹਾ ਹੈ। ਜ...

ਵਿਸਾਖੀ ਤੇ ਖਾਲਸਾ ਸਾਜਨਾ ਦਿਵਸ ਮੌਕੇ 12 ਅਪ੍ਰੈਲ ਯਾਨੀ ਅੱਜ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਭੇਜਿਆ ਜਾ ਰਿਹਾ ਹੈ। ਜਥੇ ਵਿਚ ਜਾਣ ਵਾਲੇ ਸਾਰੇ ਸ਼ਰਧਾਲੂਆਂ ਦੇ ਕੋਰੋਨਾ ਟੈਸਟ ਕਰਵਾਏ ਗਏ ਸਨ। ਇਸ ਲਈ ਦੋ ਦਿਨ ਕੈਂਪ ਲਾਇਆ ਗਿਆ ਸੀ। ਕੁਝ ਸ਼ਰਧਾਲੂਆਂ ਨੇ ਆਪਣੇ ਘਰਾਂ ਨੇੜੇ ਡਿਸਪੈਂਸਰੀਆਂ ਤੋਂ ਟੈਸਟ ਕਰਵਾਏ ਸਨ। ਜਥੇ ਵਿਚ ਜਾਣ ਵਾਲੇ ਕੁਲ 437 ਸ਼ਰਧਾਲੂਆਂ ਵਿਚੋਂ 8 ਸ਼ਰਧਾਲੂਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਲਈ ਤਕਰੀਬਨ 428 ਸ਼ਰਧਾਲੂ ਪਾਕਿਸਤਾਨ ਜਾਣਗੇ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਵਾਰ ਜਥੇ ਵਿਚ ਜਾਣ ਲਈ 793 ਸ਼ਰਧਾਲੂਆਂ ਦੇ ਨਾਵਾਂ ਦੀ ਸੂਚੀ ਭੇਜੀ ਗਈ ਸੀ ਜਿਨ੍ਹਾਂ ਵਿਚੋਂ 356 ਦੇ ਨਾਂ ਕੱਟ ਦਿੱਤੇ ਗਏ। ਪਾਕਿਸਤਾਨੀ ਅੰਬੈਸੀ ਵੱਲੋਂ 437 ਸ਼ਰਧਾਲੂਆਂ ਨੂੰ ਹੀ ਵੀਜ਼ਾ ਦਿੱਤਾ ਗਿਆ। ਐੱਸਜੀਪੀਸੀ ਦੇ ਸਕੱਤਰ ਮਹਿੰਦਰ ਸਿੰਘ ਆਹਲੀ ਨੇ ਦੱਸਿਆ ਕਿ ਜਿਨ੍ਹਾਂ ਸ਼ਰਧਾਲੂਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਉਨ੍ਹਾਂ ਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਕੁਆਰੰਟਾਈਨ ਕੀਤਾ ਗਿਆ ਹੈ। ਪਾਜ਼ੇਟਿਵ ਸ਼ਰਧਾਲੂਆਂ ਦੀ ਉਮਰ 50 ਤੋਂ 60 ਸਾਲ ਵਿਚਕਾਰ ਹੈ।

Get the latest update about Truescoop news, check out more about positive, Truescoop, celebrate Baisakhi & Coronavirus

Like us on Facebook or follow us on Twitter for more updates.