ਜਲੰਧਰ 'ਚ ਕੋਰੋਨਾ ਦੀ ਰਫਤਾਰ ਜਾਰੀ, 366 ਨਵੇਂ ਮਾਮਲੇ, 5 ਦੀ ਹੋਈ ਮੌਤ

ਜਲੰਧਰ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸੋਮਵਾਰ ਨੂੰ ਜ਼ਿ...

ਜਲੰਧਰ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸੋਮਵਾਰ ਨੂੰ ਜ਼ਿਲੇ ਵਿਚ ਕੋਰੋਨਾ ਕਾਰਨ 5 ਦੀ ਮੌਤ ਹੋ ਗਈ ਜਦੋਂ ਕਿ 366 ਰੋਗੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ।

ਸਿਹਤ ਵਿਭਾਗ ਵਲੋਂ ਮਿਲੀ ਜਾਣਕਾਰੀ ਅਨੁਸਾਰ ਸੋਮਵਾਰ ਨੂੰ 392 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਮਿਲੀ, ਜਿਨ੍ਹਾਂ ਵਿਚੋਂ 26 ਲੋਕ  ਦੂਜੇ ਜ਼ਿਲਿਆਂ ਦੇ ਦੱਸੇ ਜਾ ਰਹੇ ਹਨ। ਉਥੇ ਹੀ ਪਾਜ਼ੇਟਿਵ ਆਉਣ ਵਾਲੇ ਰੋਗੀਆਂ ਵਿਚ ਜੇ.ਪੀ.ਨਗਰ, ਮਿਲਾਪ ਚੌਕ, ਮਾਡਲ ਹਾਊਸ,  ਚੀਮਾ ਨਗਰ, ਪਿੰਡ ਸੁਭਾਣਾ, ਜਲੰਧਰ ਹਾਈਟਸ, ਜੋਤੀ ਨਗਰ, ਜਵਾਲਾ ਨਗਰ, ਪਿੰਡ ਬਿਲਗਾ, ਨੂਰਮਹਲ, ਬਸਤੀ ਬਾਵਾ ਖੇਲ, ਪੁਲਸ ਲਾਈਨ, ਅਰਬਨ ਅਸਟੇਟ, ਕ੍ਰਿਸ਼ਣਾ ਨਗਰ, ਸੈਂਟਰਲ ਟਾਊਨ, ਮੁਹੱਲਾ ਗੋਬਿੰਦਗੜ੍ਹ, ਓਲਡ ਜਵਾਹਰ ਨਗਰ, ਗੁਜਰਾਲ ਨਗਰ, ਸੋਫੀ ਪਿੰਡ, ਮਾਸਟਰ ਤਾਰਾ ਸਿੰਘ ਨਗਰ, ਡਿਫੈਂਸ ਕਲੋਨੀ ਆਦਿ ਖੇਤਰਾਂ ਦੇ ਰਹਿਣ ਵਾਲੇ ਹਨ।

Get the latest update about coronavirus, check out more about deaths, new cases, Truescoop & jalandhar

Like us on Facebook or follow us on Twitter for more updates.