ਮੁੱਖ ਮੰਤਰੀ ਦੇ ਕੋਰੋਨਾ ਸਬੰਧੀ ਐਲਾਨ ਤੋਂ ਬਾਅਦ ਪੁਲਸ ਕਮਿਸ਼ਨਰ ਨੇ ਜਲੰਧਰ ਵਾਸੀਆਂ ਨੂੰ ਕੀਤੀ ਸਾਥ ਦੇਣ ਦੀ ਅਪੀਲ

ਕੋਰੋਨਾ ਵਾਇਰਸ ਦੇ ਸੂਬੇ ਵਿਚ ਵਧਦੇ ਮਾਮਲਿਆਂ ਤੋਂ ਬਾਅਦ ਪੰਜਾਬ ਦੇ ਮੁੱਖ ਮੰਤ...

ਕੋਰੋਨਾ ਵਾਇਰਸ ਦੇ ਸੂਬੇ ਵਿਚ ਵਧਦੇ ਮਾਮਲਿਆਂ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਨੇ ਨਵੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਇਸ ਦੇ ਨਾਲ ਹੀ ਜਲੰਧਰ ਦੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਵੀ ਇਕ ਵੀਡੀਓ ਜਾਰੀ ਕਰ ਕੇ ਲੋਕਾਂ ਨੂੰ ਸਾਥ ਦੇਣ ਦੀ ਗੁਜ਼ਾਰਿਸ਼ ਕੀਤੀ ਹੈ। ਦੱਸ ਦਈਏ ਕਿ ਪੰਜਾਬ ਵਿਚ ਬੀਤੇ ਦਿਨ 16 ਲੋਕਾਂ ਦੀ ਮੌਤ ਦੀ ਖਬਰ ਹੈ।

ਇਸ ਦੌਰਾਨ ਪੁਲਸ ਕਮਿਸ਼ਨਰ ਨੇ ਕਿਹਾ ਕਿ ਜਲੰਧਰ ਵਾਸੀਆਂ ਨੇ ਹਮੇਸ਼ਾ ਹੀ ਸੂਜਵਾਨਤਾ ਦਾ ਸਬੂਤ ਦਿੱਤਾ ਹੈ। ਕੋਰੋਨਾ ਦੇ ਨਵੇਂ ਸਟਰੇਨ ਬਾਰੇ ਭਾਰਤ ਵਿਚ ਸੂਚਨਾਵਾਂ ਹਨ ਤੇ ਇਸ ਨਾਲ ਮੌਤਾਂ ਵੀ ਹੋ ਰਹੀਆਂ ਹਨ। ਮੈਂ ਸਾਰਿਆਂ ਨੂੰ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ ਕਿ ਆਪਣੇ ਪਰਿਵਾਰ ਦੀ ਸੇਫਟੀ ਵਾਸਤੇ ਸਾਨੂੰ ਕੋਰੋਨਾ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ। ਸਿਹਤ ਮਾਹਰਾਂ ਮੁਤਾਬਕ ਇਸ ਵਿਚ ਮਾਸਕ ਦਾ ਬਹੁਤ ਵੱਡਾ ਰੋਲ ਹੈ। ਇਸ ਤੋਂ ਇਲਾਵਾ ਸੋਸ਼ਲ ਡਿਸਟੈਂਸਿੰਗ ਰੱਖਣਾ, ਗੈਦਰਿੰਗ ਤੋਂ ਵੀ ਬਚਣਾ ਚਾਹੀਦਾ ਹੈ। ਮੈਂ ਅਪੀਲ ਕਰਦਾਂ ਹਾਂ ਕਿ ਇਹ ਸਾਰੀਆਂ ਗੱਲਾਂ ਦਾ ਧਿਆਨ ਅਸੀਂ ਆਪਣੇ ਪਰਿਵਾਰਾਂ ਲਈ ਰੱਖਣਾ ਹੈ। ਮਾਹਰਾਂ ਦੀ ਰਾਇ ਸਾਨੂੰ ਮੰਨਣੀ ਚਾਹੀਦੀ ਹੈ। ਮੁੱਖ ਮੰਤਰੀ ਸਾਹਿਬ ਵਲੋਂ ਇਸ ਸਬੰਧੀ ਫੈਸਲੇ ਲਏ ਗਏ ਹਨ ਤੇ ਮੈਂ ਤੁਹਾਡੇ ਤੋਂ ਸਹਿਯੋਗ ਦੀ ਉਮੀਦ ਰੱਖਦਾ ਹਾਂ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਜਦੋਂ ਪਹਿਲੀ ਵਾਰ ਕੋਰੋਨਾ ਜਲੰਧਰ ਵਿਚ ਸ਼ੁਰੂ ਹੋਇਆ ਸੀ ਤਾਂ ਵੀ ਜਲੰਧਰ ਵਾਸੀਆਂ ਨੇ ਪੂਰਾ ਸਹਿਯੋਗ ਦਿੱਤਾ ਸੀ। ਇਸ ਵਾਰ ਵੀ ਜਾਰੀ ਹਦਾਇਤਾਂ ਨੂੰ ਕੀਮਤੀ ਜਾਨਾਂ ਬਚਾਉਣ ਵਾਸਤੇ ਲਾਗੂ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਵਿਚੋਂ ਜਾਰੀ ਤਾਜ਼ਾ ਗਾਈਡਲਾਈਨਸ ਵਿਚ ਵੱਖ-ਵੱਖ ਜ਼ਿਲਿਆਂ ਦੇ ਡਿਪਟੀ ਕਮਿਸ਼ਨਾਂ ਨੂੰ ਇਹ ਛੋਟ ਦਿੱਤੀ ਗਈ ਹੈ ਕਿ ਜੇਕਰ ਉਨ੍ਹਾਂ ਨੂੰ ਦੇ ਇਲਾਕਿਆਂ ਵਿਚ ਕੋਰੋਨਾ ਦੇ ਹਾਟ ਸਪਾਟ ਨੂੰ ਦੇਖਦਿਆਂ ਲੋੜ ਮਹਿਸੂਸ ਹੋਵੇ ਤਾਂ ਨਾਈਟ ਕਰਫਿਊ ਦਾ ਫੈਸਲਾ ਲਿਆ ਜਾ ਸਕਦਾ ਹੈ।

Get the latest update about support, check out more about chief ministers, coronavirus, Jalandhar & appealed

Like us on Facebook or follow us on Twitter for more updates.