Corona Updates: ਦੇਸ਼ 'ਚ 112 ਦਿਨਾਂ ਬਾਅਦ 12,000 ਤੋਂ ਪਾਰ ਹੋਏ ਕੋਰੋਨਾ ਕੇਸ , NTAGI ਨੇ ਸਾਵਧਾਨੀ ਵਰਤਣ ਦੀ ਦਿੱਤੀ ਸਲਾਹ

112 ਦਿਨਾਂ ਬਾਅਦ 12,856 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ 24 ਫਰਵਰੀ ਨੂੰ 13,166 ਨਵੇਂ ਮਾਮਲੇ ਸਾਹਮਣੇ ਆਏ ਸਨ...

ਦੇਸ਼ 'ਚ ਇਕ ਵਾਰ ਫਿਰ ਕੋਰੋਨਾ ਆਪਣੇ ਪਸਾਰਨਾ ਸ਼ੁਰੂ ਹੋ ਗਿਆ ਹੈ। ਕੋਰੋਨਾ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਦੇ ਕਾਰਨ ਲੋਕ ਦਹਿਸ਼ਤ 'ਚ ਹਨ। 112 ਦਿਨਾਂ ਬਾਅਦ 12,856 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ 24 ਫਰਵਰੀ ਨੂੰ 13,166 ਨਵੇਂ ਮਾਮਲੇ ਸਾਹਮਣੇ ਆਏ ਸਨ। ਕੋਰੋਨਾ ਦੇ ਕਾਰਨ 14 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਐਕਟਿਵ ਕੇਸ ਵਧ ਕੇ 61,706 ਹੋ ਗਏ ਹਨ। 

ਕੇਸਾਂ ਵਿੱਚ ਵਾਧੇ ਤੋਂ ਬਾਅਦ, ਸਰਕਾਰੀ ਸਲਾਹਕਾਰ ਪੈਨਲ NTAGI ਨੇ ਕੋਰੋਨਾ ਨੂੰ ਮੱਦੇਨਜ਼ਰ ਰੱਖਦਿਆਂ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। NTAGI ਨੇ ਕੋਰੋਨਾ ਵੈਕਸੀਨ ਦੀਆਂ ਸਾਵਧਾਨੀ ਖੁਰਾਕਾਂ ਦੇ ਅੰਤਰ ਨੂੰ 6 ਮਹੀਨਿਆਂ ਤੱਕ ਘਟਾਉਣ ਦੀ ਸਿਫਾਰਸ਼ ਕੀਤੀ ਹੈ। ਫਿਲਹਾਲ ਇਹ ਅੰਤਰ 6 ਮਹੀਨੇ ਦਾ ਹੈ। ਜਿਕਰਯੋਗ ਹੈ ਕਿ 8 ਜੂਨ ਤੋਂ ਬਾਅਦ ਨਵੇਂ ਕੇਸਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਇਸ ਸਮੇਂ ਦੌਰਾਨ ਟੈਸਟ ਵੀ ਦੁੱਗਣੇ ਹੋ ਗਏ ਹਨ। ਯਾਨੀ ਟੈਸਟਾਂ ਦੀ ਗਿਣਤੀ ਵਧਣ ਨਾਲ ਮਰੀਜ਼ਾਂ ਦੀ ਗਿਣਤੀ ਵੀ ਵਧੀ ਹੈ। ਹੁਣ ਦੇਸ਼ ਵਿੱਚ ਰੋਜ਼ਾਨਾ 4 ਲੱਖ ਤੋਂ ਵੱਧ ਟੈਸਟ ਕੀਤੇ ਜਾ ਰਹੇ ਹਨ। ਇੱਕ ਸਾਲ ਪਹਿਲਾਂ ਹਰ ਰੋਜ਼ 20 ਲੱਖ ਟੈਸਟ ਕੀਤੇ ਜਾ ਰਹੇ ਸਨ।



ਰਾਜਧਾਨੀ ਦਿੱਲੀ 'ਚ ਪਿਛਲੇ 24 ਘੰਟਿਆਂ 'ਚ 1,323 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ, ਜਦਕਿ 1,016 ਲੋਕ ਠੀਕ ਹੋ ਚੁੱਕੇ ਹਨ। ਇੱਥੇ 2 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ। ਇੱਥੇ 3,948 ਐਕਟਿਵ ਕੇਸ ਹਨ ਅਤੇ ਸਕਾਰਾਤਮਕਤਾ ਦਰ 6.69% ਹੋ ਗਈ ਹੈ।

ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਵੀਰਵਾਰ ਨੂੰ 24 ਘੰਟਿਆਂ ਦੇ ਅੰਦਰ 92 ਲੋਕਾਂ ਦੀ ਰਿਪੋਰਟ 'ਚ ਕੋਰੋਨਾ ਸੰਕਰਮਣ ਦੀ ਪੁਸ਼ਟੀ ਹੋਈ ਹੈ। ਛੇ ਦਿਨਾਂ ਵਿੱਚ ਸਰਗਰਮ ਮਾਮਲਿਆਂ ਵਿੱਚ 190 ਦਾ ਵਾਧਾ ਹੋਇਆ ਹੈ। ਹੁਣ ਇਨ੍ਹਾਂ ਦੀ ਗਿਣਤੀ 430 ਤੱਕ ਪਹੁੰਚ ਗਈ ਹੈ। ਇਨਫੈਕਸ਼ਨ ਦੀ ਦਰ 0.64 ਫੀਸਦੀ ਤੋਂ ਵਧ ਕੇ ਹੁਣ 1.03 ਹੋ ਗਈ ਹੈ। ਪੰਜਾਬ ਸਿਹਤ ਵਿਭਾਗ ਅਨੁਸਾਰ ਵੀਰਵਾਰ ਨੂੰ ਮਿਲੇ ਕੁੱਲ 92 ਮਰੀਜ਼ਾਂ ਵਿੱਚੋਂ ਮੋਹਾਲੀ ਵਿੱਚ ਸਭ ਤੋਂ ਵੱਧ 34 ਸੰਕਰਮਿਤ ਪਾਏ ਗਏ ਹਨ। ਲੁਧਿਆਣਾ ਵਿੱਚ 10, ਫਰੀਦਕੋਟ, ਜਲੰਧਰ ਵਿੱਚ 8-8, ਪਠਾਨਕੋਟ ਵਿੱਚ 7, ਅੰਮ੍ਰਿਤਸਰ ਵਿੱਚ 7, ਪਟਿਆਲਾ ਵਿੱਚ 6-6, ਬਠਿੰਡਾ ਵਿੱਚ 3, ਤਿੰਨ ਜ਼ਿਲ੍ਹਿਆਂ ਵਿੱਚ 2-2 ਅਤੇ ਰਾਜ ਦੇ 4 ਜ਼ਿਲ੍ਹਿਆਂ ਵਿੱਚ 1-1 ਨਵੇਂ ਮਰੀਜ਼ ਸ਼ਾਮਲ ਹਨ।

Get the latest update about Punjab corona update, check out more about health news, NTAGI, corona update & 12000 cases of corona

Like us on Facebook or follow us on Twitter for more updates.