ਕੋਰੋਨਾ ਵੈਕਸੀਨੇਸ਼ਨ 'ਚ ਪਛੜੇ ਦਿੱਲੀ-ਪੰਜਾਬ, ਏਮਸ 'ਚ ਕੱਲ ਸਿਰਫ 8 ਲੋਕਾਂ ਨੂੰ ਲੱਗਾ ਟੀਕਾ

ਦੁਨੀਆ ਦੇ ਸਭ ਤੋਂ ਵੱਡੇ ਵੈਕਸੀਨੇਸ਼ਨ ਅਭਿਆਨ ਦਾ ਅੱਜ ਚੌਥਾ ਦਿਨ ਹੈ। ਹੁਣ ਤੱਕ ਦੇਸ਼ ਵਿਚ 3...

ਦੁਨੀਆ ਦੇ ਸਭ ਤੋਂ ਵੱਡੇ ਵੈਕਸੀਨੇਸ਼ਨ ਅਭਿਆਨ ਦਾ ਅੱਜ ਚੌਥਾ ਦਿਨ ਹੈ। ਹੁਣ ਤੱਕ ਦੇਸ਼ ਵਿਚ 3 ਲੱਖ 81 ਹਜ਼ਾਰ 305 ਲੋਕਾਂ ਨੂੰ ਕੋਰੋਨਾ ਦੇ ਟੀਕੇ ਲੱਗ ਚੁੱਕੇ ਹਨ। ਕੱਲ ਤੀਸਰੇ ਦਿਨ ਹੀ ਕਰੀਬ ਡੇਢ ਲੱਖ ਲੋਕਾਂ ਦਾ ਟੀਕਾਕਰਨ ਹੋਇਆ। ਹਾਲਾਂਕਿ ਵੈਕਸੀਨੇਸ਼ਨ ਦੀ ਰਫਤਾਰ ਦਿੱਲੀ, ਪੰਜਾਬ ਸਮੇਤ ਕਈ ਸੂਬਿਆਂ ਵਿਚ ਕਾਫ਼ੀ ਹੌਲੀ ਹੈ। ਦਿੱਲੀ ਏਮਸ ਵਿਚ ਕੱਲ (18 ਜਨਵਰੀ) ਨੂੰ ਸਿਰਫ 8 ਲੋਕਾਂ ਨੂੰ ਟੀਕਾ ਲੱਗ ਸਕਿਆ।

ਕੋਰੋਨਾ ਵੈਕਸੀਨੇਸ਼ਨ ਦੇ ਮਾਮਲੇ ਵਿਚ ਕਰਨਾਟਕ ਸਭ ਤੋਂ ਅੱਗੇ ਹਨ। ਇਸ ਦੇ ਬਾਅਦ ਓਡੀਸ਼ਾ ਦਾ ਨੰਬਰ ਹੈ। ਪੱਛਮ ਬੰਗਾਲ ਅਤੇ ਤੇਲੰਗਾਨਾ ਵਿਚ ਵੀ ਹੁਣ ਤੱਕ 10 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਿਆ ਹੈ। ਕਈ ਰਾਜ ਟਾਰਗੇਟ ਤੋਂ ਪਿੱਛੇ ਰਹੇ। ਦਿੱਲੀ ਵਿਚ ਤਾਂ ਟੀਚੇ ਤੋਂ ਅੱਧੇ ਲੋਕਾਂ ਦਾ ਹੀ ਟੀਕਾਕਰਨ ਹੋਇਆ ਹੈ। ਦਿੱਲੀ ਦੇ ਹਰ ਸੈਂਟਰ ਉੱਤੇ ਰੋਜ਼ 100 ਲੋਕਾਂ ਦਾ ਟੀਕਾਕਰਨ ਹੋਣਾ ਹੈ।

ਵੈਕਸੀਨੇਸ਼ਨ ਦੇ ਟਾਰਗੇਟ ਤੋਂ ਉਲਟ ਦਿੱਲੀ ਏਮਸ ਵਿਚ ਕੱਲ ਸਿਰਫ 8 ਲੋਕਾਂ ਨੂੰ ਟੀਕਾ ਲੱਗ ਸਕਿਆ। ਇਸ ਦੇ ਇਲਾਵਾ ਐਲ.ਜੇ.ਪੀ. ਹਸਪਤਾਲ ਵਿਚ 12 ਅਤੇ ਸਫਦਰਗੰਜ ਵਿਚ 20 ਲੋਕਾਂ ਨੇ ਟੀਕਾ ਲਗਵਾਇਆ। ਦਿੱਲੀ ਵਿਚ 16 ਜਨਵਰੀ ਨੂੰ ਕੋਰੋਨਾ ਵੈਕਸੀਨੇਸ਼ਨ ਦਾ ਪਹਿਲਾ ਦਿਨ ਸੀ, ਇਸ ਦਿਨ ਕਰੀਬ 8000 ਲੋਕਾਂ ਨੂੰ ਟੀਕਾ ਲਗਣਾ ਸੀ ਪਰ 4 ਹਜ਼ਾਰ ਤੋਂ ਕੁਝ ਹੀ ਜ਼ਿਆਦਾ ਲੋਕ ਟੀਕਾਕਰਨ ਕੇਂਦਰ ਤੱਕ ਪਹੁੰਚ ਸਕੇ ਹਨ।

ਦਿੱਲੀ ਸਰਕਾਰ ਦੇ ਇਕ ਅਧਿਕਾਰੀ ਮੁਤਾਬਕ ਪਹਿਲੇ ਦਿਨ ਕਰੀਬ 35 ਫੀਸਦੀ ਲੋਕ ਟੀਕਾਕਰਨ ਲਈ ਇਸ ਲਈ ਨਹੀਂ ਆ ਸਕੇ ਕਿਉਂਕਿ ਉਨ੍ਹਾਂ ਨੂੰ ਕੋਈ ਮੈਸੇਜ ਹੀ ਨਹੀਂ ਮਿਲਿਆ ਸੀ। ਇਹੀ ਕਾਰਨ ਰਿਹਾ ਕਿ ਪਹਿਲੇ ਦਿਨ ਟੀਕਾ ਲਗਵਾਉਣ ਵਾਲੇ ਲੋਕਾਂ ਦੀ ਗਿਣਤੀ ਘੱਟ ਰਹੀ ਅਤੇ ਦੂਜੇ ਦਿਨ ਲੋਕ ਜ਼ਿਆਦਾ ਗਿਣਤੀ ਵਿਚ ਪੁੱਜੇ ਪਰ ਤੀਸਰੇ ਦਿਨ ਯਾਨੀ ਸੋਮਵਾਰ ਨੂੰ ਗਿਣਤੀ ਫਿਰ ਘੱਟ ਹੋ ਗਈ। 

ਦਿੱਲੀ ਦੀ ਹੀ ਤਰ੍ਹਾਂ ਪੰਜਾਬ ਵਿਚ ਕੋਰੋਨਾ ਵੈਕਸੀਨੇਸ਼ਨ ਦੀ ਰਫਤਾਰ ਕਾਫ਼ੀ ਹੌਲੀ ਹੈ। ਵੈਕਸੀਨ ਸ਼ਾਟਸ ਲੈਣ ਲਈ 5,900 ਫਰੰਟਲਾਈਨਰ ਸਿਹਤ ਕਰਮਚਾਰੀਆਂ ਵਿਚੋਂ ਸਿਰਫ 36 ਫੀਸਦੀ ਹੀ ਪੁੱਜੇ। ਟੀਕਾਕਰਣ ਨੂੰ ਇਕ ਦਿਨ ਲਈ ਰੋਕ ਦਿੱਤੀ ਗਿਆ ਸੀ ਤੇ ਸੋਮਵਾਰ ਨੂੰ ਫਿਰ ਤੋਂ ਸ਼ੁਰੂ ਕੀਤਾ ਗਿਆ ਸੀ ਪਰ COWIN ਐਪ ਉੱਤੇ ਸੂਚੀਬੱਧ ਕੁਝ ਹੀ ਲਾਭ ਪਾਤਰ ਟੀਕਾਕਰਨ ਕੇਂਦਰਾਂ ਉੱਤੇ ਪੁੱਜੇ।

COWIN ਐਪ ਵਿਚ ਆ ਰਹੀ ਤਕਨੀਕੀ ਮੁਸ਼ਕਲ ਕਾਰਨ ਸਿਰਫ 1618 ਲੋਕ ਪਹਿਲੇ ਦਿਨ (ਸ਼ਨੀਵਾਰ) ਟੀਕਾਕਰਨ ਕੇਂਦਰਾਂ ਤੱਕ ਪੁੱਜਣ ਵਿਚ ਸਫਲ ਰਹੇ ਸਨ, ਜਦੋਂ ਕਿ ਕਪੂਰਥਲਾ ਇਕ ਮਾਤਰ ਅਜਿਹਾ ਜ਼ਿਲਾ ਸੀ ਜਿਸ ਨੇ ਪਹਿਲੇ ਦਿਨ 100 ਫੀਸਦੀ ਟੀਕਾਕਰਨ ਦਾ ਟੀਚਾ ਹਾਸਲ ਕੀਤਾ, ਫਿਰੋਜ਼ਪੁਰ ਵਿਚ ਸਿਰਫ ਦੋ ਲੋਕ ਹੀ ਸ਼ਾਟਸ ਲੈਣ ਲਈ ਪੁੱਜੇ।

Get the latest update about corona vaccination, check out more about punjab, low vaccination & delhi

Like us on Facebook or follow us on Twitter for more updates.