ਸੂਬਿਆਂ ਕੋਲ ਵੈਕਸੀਨ ਦਾ ਸਟਾਕ ਨਹੀਂ, 1 ਮਈ ਤੋਂ 18+ ਉਮਰ ਦੇ ਲੋਕਾਂ ਦੇ ਵੈਕਸੀਨੇਸ਼ਨ 'ਤੇ ਲੱਗਿਆ ਗ੍ਰਹਿਣ

ਕੋਰੋਨਾ ਵਾਇਰਸ ਦੇ ਕਹਿਰ ਨੂੰ ਮਾਤ ਦੇਣ ਦੇ ਲਈ ਵੈਕਸੀਨੇਸ਼ਨ ਦੀ ਮੁਹਿੰਮ ਜਾਰੀ ਹੈ। ਇਕ ਮਈ ਤੋਂ ਇਸ ਮੁਹਿੰਮ...

ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਕਹਿਰ ਨੂੰ ਮਾਤ ਦੇਣ ਦੇ ਲਈ ਵੈਕਸੀਨੇਸ਼ਨ ਦੀ ਮੁਹਿੰਮ ਜਾਰੀ ਹੈ। ਇਕ ਮਈ ਤੋਂ ਇਸ ਮੁਹਿੰਮ ਨੂੰ ਲੈ ਕੇ ਰਫਤਾਰ ਮਿਲਣ ਜਾ ਰਹੀ ਹੈ। ਇਕ ਮਈ ਤੋਂ 18 ਸਾਲ ਤੋਂ ਵਧੇਰੇ ਉਮਰ ਵਾਲੇ ਹਰ ਵਿਅਕਤੀ ਦੇ ਲਈ ਵੈਕਸੀਨੇਸ਼ਨ ਓਪਨ ਹੋ ਜਾਵੇਗਾ। ਪਰ ਇਸ ਮਿਸ਼ਨ ਉੱਤੇ ਗ੍ਰਹਿਣ ਲੱਗਦਾ ਦਿਖ ਰਿਹਾ ਹੈ ਕਿਉਂਕਿ ਕਈ ਸੂਬਾ ਸਰਕਾਰਾਂ ਕਹਿ ਚੁੱਕੀਆਂ ਹਨ ਕਿ ਉਨ੍ਹਾਂ ਦੇ ਕੋਲ ਲੋੜੀਂਦੀ ਮਾਤਰਾ ਵਿਚ ਵੈਕਸੀਨ ਉਪਲੱਬਧ ਨਹੀਂ ਹੈ। ਅਜਿਹੇ ਵਿਚ ਹਰ ਥਾਂ ਵੈਕਸੀਨੇਸ਼ਨ ਹੋਣਾ ਮੁਸ਼ਕਿਲ ਹੈ। ਓਥੇ ਹੀ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਸੂਬਾ, ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੇ ਕੋਲ ਅਜੇ ਇਕ ਕਰੋੜ ਵੈਕਸੀਨ ਬਚੀ ਹੈ। ਜਦਕਿ ਅਗਲੇ ਤਿੰਨ ਦਿਨਾਂ ਵਿਚ 80 ਲੱਖ ਡੋਜ਼ ਹੋਰ ਵੀ ਪਹੁੰਚ ਰਹੇ ਹਨ। ਭਾਰਤ ਸਰਕਾਰ ਨੇ ਅਜੇ ਤੱਕ ਸੂਬਿਆਂ ਨੂੰ 15.65 ਕਰੋੜ ਵੈਕਸੀਨ ਮੁਫਤ ਵਿਚ ਉਪਲੱਬਧ ਕਰਾਈ ਹੈ।

ਕੇਂਦਰ ਸਰਕਾਰ ਮੁਤਾਬਕ, ਅਜੇ ਤੱਕ ਸੂਬਿਆਂ ਨੇ ਕੁੱਲ 14.64 ਕਰੋੜ ਡੋਜ਼ ਦੀ ਵਰਤੋਂ ਕੀਤੀ ਹੈ। ਅਜਿਹੇ ਵਿਚ ਇਕ ਕਰੋੜ ਡੋਜ਼ ਬਚੀਆਂ ਹਨ ਤੇ 80 ਲੱਖ ਤੋਂ ਜ਼ਿਆਦਾ ਡੋਜ਼ ਅਗਲੇ ਤਿੰਨ ਦਿਨ ਵਿਚ ਸੂਬਿਆਂ ਨੂੰ ਮਿਲ ਜਾਣਗੇ।

ਕਿਸ ਸੂਬੇ ਕੋਲ ਬਚਿਆ ਹੈ ਕਿੰਨਾ ਸਟਾਕ?
ਮਹਾਰਾਸ਼ਟਰ ਵਲੋਂ ਵੈਕਸੀਨ ਦੀ ਕਿੱਲਤ ਦੀ ਸ਼ਿਕਾਇਤ ਉੱਤੇ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਮਹਾਰਾਸ਼ਟਰ ਨੂੰ ਹੁਣ ਤੱਕ 1.58 ਕਰੋੜ ਡੋਜ਼ ਦਿੱਤੇ ਜਾ ਚੁੱਕੇ ਹਨ, ਜਿਸ ਵਿਚੋਂ ਉਨ੍ਹਾਂ ਨੇ 1.49 ਕਰੋੜ ਇਸਤੇਮਾਲ ਕੀਤੀ ਹੈ। ਅਜੇ ਮਹਾਰਾਸ਼ਟਰ ਦੇ ਕੋਲ 9 ਲੱਖ ਤੋਂ ਜ਼ਿਆਦਾ ਡੋਜ਼ ਹੈ ਤੇ ਅਗਲੇ ਤਿੰਨ ਦਿਨਾਂ ਵਿਚ ਤਿੰਨ ਲੱਖ ਹੋਰ ਪਹੁੰਚ ਰਹੀ ਹੈ।

ਦਿੱਲੀ ਨੂੰ ਅਜੇ ਤੱਕ 34 ਲੱਖ ਵੈਕਸੀਨ ਮਿਲੀ ਹੈ, ਜਿਸ ਵਿਚੋਂ 31 ਲੱਖ ਦੀ ਵਰਤੋਂ ਹੋਈ ਹੈ। ਦਿੱਲੀ ਦੇ ਕੋਲ 3 ਲੱਖ ਬਚੀ ਹੈ ਤੇ ਅਗਲੇ ਤਿੰਨ ਦਿਨਾਂ ਵਿਚ 3.5 ਲੱਖ ਹੋਰ ਮਿਲਣ ਦੀ ਆਸ ਹੈ। ਰਾਜਸਥਾਨ ਦੇ ਕੋਲ ਅਜੇ 3.13 ਲੱਖ ਵੈਕਸੀਨ ਡੋਜ਼ ਬਚੀ ਹੈ, ਜਦਕਿ ਚਾਰ ਲੱਖ ਮਿਲਣ ਵਾਲੀ ਹੈ, ਓਥੇ ਹੀ ਯੂਪੀ ਦੇ ਕੋਲ 10 ਲੱਖ ਡੋਜ਼ ਬਚੀ ਹੈ ਤੇ 11 ਲੱਖ ਹੋਰ ਮਿਲਣ ਵਾਲੀ ਹੈ।
ਇਨ੍ਹਾਂ ਸੂਬਿਆਂ ਤੋਂ ਇਲਾਵਾ ਜੇਕਰ ਗੁਜਰਾਤ ਦੀ ਗੱਲ ਕਰੀਏ ਤਾਂ ਅਜੇ ਇਥੇ 6 ਲੱਖ ਡੋਜ਼ ਬਚੀਆਂ ਹਨ ਤੇ 5 ਲੱਖ ਪਹੁੰਚਣ ਵਾਲੀ ਹੈ। ਓਥੇ ਹੀ ਬੰਗਾਲ ਨੂੰ ਵੀ ਅਜੇ ਤੱਕ 1.09 ਕਰੋੜ ਡੋਜ਼ ਮਿਲੀ ਹੈ, ਜਿਸ ਵਿਚੋਂ 4 ਲੱਖ ਬਚੀ ਹੈ ਤੇ 4 ਲੱਖ ਹੋਰ ਮਿਲਣ ਵਾਲੀ ਹੈ।

ਤੁਹਾਨੂੰ ਦੱਸ ਦਈਏ ਕਿ ਅਜੇ ਤੱਕ ਭਾਰਤ ਵਿਚ ਤਕਰੀਬਨ 15 ਕਰੋੜ ਵੈਕਸੀਨ ਦੀ ਡੋਜ਼ ਲਗਾਈ ਜਾ ਚੁੱਕੀ ਹੈ, ਹਰ ਦਿਨ ਔਸਤਨ 30 ਲੱਖ ਡੋਜ਼ ਲਗਾਈ ਜਾ ਰਹੀ ਹੈ। ਪਰ ਇਕ ਮਈ ਤੋਂ ਇਸ ਦੀ ਰਫਤਾਰ ਵਧਣ ਦੀ ਉਮੀਦ ਹੈ। 18 ਸਾਲ ਤੋਂ ਵਧੇਰੇ ਉਮਰ ਵਾਲੇ ਸਾਰੇ ਲੋਕ ਹੁਣ ਵੈਕਸੀਨ ਲਗਵਾ ਸਕਣਗੇ। ਤਕਰੀਬਨ ਦੋ ਦਰਜਨ ਸੂਬਿਆਂ ਨੇ ਆਪਣੇ ਇਥੇ ਵੈਕਸੀਨ ਨੂੰ ਮੁਫਤ ਲਗਾਉਣ ਦਾ ਐਲਾਨ ਵੀ ਕਰ ਦਿੱਤਾ ਹੈ।

ਬੁੱਧਵਾਰ ਸ਼ਾਮ ਚਾਰ ਵਜੇ ਤੋਂ ਕੋਵਿਨ ਦੇ ਪੋਰਟਨ ਜਾਂ ਅਰੋਗਿਆ ਸੇਤੂ ਐਪ ਉੱਤੇ ਕੋਈ ਵੀ ਵਿਅਕਤੀ ਵੈਕਸੀਨੇਸ਼ਨ ਦੇ ਲਈ ਰਜਿਸਟ੍ਰੇਸ਼ਨ ਕਰਵਾ ਸਕੇਗਾ। ਰਜਿਸਟ੍ਰੇਸ਼ਨ ਕਰਨ ਦੇ ਬਾਅਦ ਉਸ ਵਿਅਕਤੀ ਨੂੰ ਵੈਕਸੀਨੇਸ਼ਨ ਦੀ ਤਰੀਕ, ਥਾਂ ਤੇ ਹਸਪਤਾਲ ਦਾ ਨਾਂ ਪਤਾ ਲੱਗ ਜਾਵੇਗਾ।

Get the latest update about India, check out more about vaccine shortage, Truescoop News, Maharashtra & corona vaccination

Like us on Facebook or follow us on Twitter for more updates.