ਖੁਸ਼ਖਬਰੀ! ਇਕ ਹਫਤੇ 'ਚ ਦਿੱਲੀ ਪਹੁੰਚੇਗੀ ਕੋਰੋਨਾ ਵੈਕਸੀਨ ਦੀ ਪਹਿਲੀ ਖੇਪ

ਦੇਸ਼ ਵਾਸੀਆਂ ਲਈ ਇਕ ਚੰਗੀ ਖਬਰ ਹੈ। ਸੂਤਰਾਂ ਮੁਤਾਬਕ ਦਸੰਬਰ ਦੇ ਆਖਰੀ ਹਫਤੇ ਵਿਚ ਕੋਰੋਨਾ ਵੈਕਸੀਨ ਦੀ...

ਦੇਸ਼ ਵਾਸੀਆਂ ਲਈ ਇਕ ਚੰਗੀ ਖਬਰ ਹੈ। ਸੂਤਰਾਂ ਮੁਤਾਬਕ ਦਸੰਬਰ ਦੇ ਆਖਰੀ ਹਫਤੇ ਵਿਚ ਕੋਰੋਨਾ ਵੈਕਸੀਨ ਦੀ ਪਹਿਲੀ ਖੇਪ ਦਿੱਲੀ ਪਹੁੰਚ ਜਾਵੇਗੀ। ਹਾਲਾਂਕਿ ਅਜੇ ਸਾਫ ਨਹੀਂ ਹੈ ਕਿ ਕੋਰੋਨਾ ਵੈਕਸੀਨ ਦੀ ਪਹਿਲੀ ਖੇਪ ਕਿਸ ਕੰਪਨੀ ਦੀ ਹੈ। ਇਸ ਬਾਰੇ ਅਜੇ ਅਧਿਕਾਰਿਤ ਤੌਰ ਉੱਤੇ ਸਰਕਾਰ ਜਾਂ ਪ੍ਰਸ਼ਾਸਨ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।

ਦਿੱਲੀ ਦੇ ਰਾਜੀਵ ਗਾਂਧੀ ਹਸਪਤਾਲ ਵਿਚ ਕੋਰੋਨਾ ਵੈਕਸੀਨ ਨੂੰ ਰੱਖਣ ਦੀ ਤਿਆਰੀ ਹੈ। ਨਵਾਂ ਕੋਲਡ ਸਟੋਰੇਜ ਤਿਆਰ ਹੋ ਗਿਆ ਹੈ। ਪਹਿਲੇ ਪੜਾਅ ਦੇ ਟੀਕਾਕਰਨ ਵਿਚ ਸਿਹਤ ਕਰਮਚਾਰੀਆਂ ਨੂੰ ਵੈਕਸੀਨ ਲਗਾਉਣ ਦੀ ਤਿਆਰੀ ਹੈ। ਦਿੱਲੀ ਵਿਚ ਦੋ ਥਾਵਾਂ ਨੂੰ ਕੋਰੋਨਾ ਵੈਕਸੀਨ ਕੇਂਦਰ ਦੇ ਲਈ ਚੁਣਿਆ ਗਿਆ ਹੈ। ਇਸ ਵਿਚ ਰਾਜੀਵ ਗਾਂਧੀ ਸੁਪਰ ਸਪੈਸ਼ੀਏਲਿਟੀ ਹਸਪਤਾਲ ਦਾ ਵੀ ਨਾਂ ਸ਼ਾਮਲ ਹੈ।

ਕੋਲਡ ਸਟੋਰੇਜ ਰਾਹੀਂ ਦਿੱਲੀ ਦੇ ਅੰਦਰ 600 ਥਾਵਾਂ ਉੱਤੇ ਕੋਰੋਨਾ ਵੈਕਸੀਨ ਮੁਹੱਈਆ ਕਰਵਾਉਣ ਦੀ ਤਿਆਰੀ ਹੈ। ਰਾਜੀਵ ਗਾਂਧੀ ਹਸਪਤਾਲ ਦੇ ਗ੍ਰਾਊਂਡ ਫਲੋਰ ਅਤੇ ਪਹਿਲੀ ਮੰਜ਼ਿਲ ਉੱਤੇ ਡੀਪ ਫ੍ਰੀਜ਼ਰ, ਕੂਲਰ, ਕੋਲਡ ਸਟੋਰੇਜ ਬਾਕਸ ਅਤੇ ਵੈਕਸੀਨ ਦੇ ਰੱਖੇ ਜਾਣ ਸਬੰਧੀ ਹੋਰ ਜ਼ਰੂਰੀ ਚੀਜ਼ਾਂ ਨੂੰ ਲਗਾਇਆ ਗਿਆ ਸੀ। 15 ਦਸੰਬਰ ਤੱਕ ਇਹ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ।

ਕੋਲਡ ਸਟੋਰੇਜ ਵਿਚ ਵੱਖ-ਵੱਖ ਵੈਕਸੀਨ ਲਈ ਮਨਫੀ 40 ਡਿਗਰੀ, ਮਨਫੀ 20 ਡਿਗਰੀ ਅਤੇ 2 ਤੇ 8 ਡਿਗਰੀ ਦੇ ਵਿਚਾਲੇ ਤਾਪਮਾਨ ਲਈ ਫ੍ਰੀਜ਼ਰ ਲਗਾਏ ਗਏ ਹਨ। ਮੌਜੂਦਾ ਵੇਲੇ ਦੀ ਗੱਲ ਕਰੀਏ ਤਾਂ ਫਾਈਜ਼ਰ ਇੰਡੀਆ, ਸੀਰਮ ਇੰਸਟੀਚਿਊਟ ਆਕਸਫੋਰਡ ਵੈਕਸੀਨ ਕੋਵਿਡਸ਼ੀਲਡ ਅਤੇ ਭਾਰਤ ਬਾਇਓਟੈੱਕ ਦੀ ਕੋਵੈਕਸੀਨ ਐਮਰਜੈਂਸੀ ਸਥਿਤੀ ਵਿਚ ਵਰਤੋਂ ਲਈ ਮਨਜ਼ੂਰੀ ਹਾਸਲ ਕਰਨ ਦੀ ਦੌੜ ਵਿਚ ਹਨ।

Get the latest update about delhi, check out more about first shipment, december & corona vaccine

Like us on Facebook or follow us on Twitter for more updates.