ਮੁੰਬਈ, ਜੈਪੁਰ ਤੋਂ ਬਾਅਦ ਹੁਣ ਬਿਹਾਰ ਪਹੁੰਚਿਆ ਕੋਰੋਨਾ ਵਾਇਰਸ

ਚੀਨ 'ਚ ਫੈਲਿਆ ਵਾਇਰਸ ਹੁਣ ਹੌਲੀ-ਹੌਲੀ ਦੁਨੀਆਂ ਦੇ ਕਈ ਦੂਜੇ ਦੇਸ਼ਾਂ 'ਚ ਫੈਲਣਾ ਸ਼ੁਰੂ ਹੋ ਗਿਆ ...

ਜੈਪੁਰ — ਚੀਨ 'ਚ ਫੈਲਿਆ ਵਾਇਰਸ ਹੁਣ ਹੌਲੀ-ਹੌਲੀ ਦੁਨੀਆਂ ਦੇ ਕਈ ਦੂਜੇ ਦੇਸ਼ਾਂ 'ਚ ਫੈਲਣਾ ਸ਼ੁਰੂ ਹੋ ਗਿਆ ਹੈ। ਥਾਈਲੈਂਡ, ਨੇਪਾਲ ਅਮਰੀਕਾ, ਫ੍ਰਾਂਸ ਤੋਂ ਬਾਅਦ ਹੁਣ ਭਾਰਤ 'ਚ ਵੀ ਇਸ ਬੀਮਾਰੀ ਦੇ ਸ਼ੱਕੀ ਮਰੀਜ਼ ਮਿਲਣ ਦੀ ਖਬਰ ਸਾਹਮਣੇ ਆਈ ਹੈ। ਮੁੰਬਈ ਅਤੇ ਜੈਪੁਰ ਤੋਂ ਬਾਅਦ ਹੁਣ ਬਿਹਾਰ ਦੇ ਛਪਰਾ ਤੋਂ ਕੋਰੋਨਾ ਵਾਇਰਸ ਦੇ ਸ਼ੱਕੀ ਵਿਅਕਤੀ ਦਾ ਪਤਾ ਚੱਲਿਆ ਹੈ। ਉਸ 'ਚ ਕੋਰੋਨਾ ਵਾਇਰਸ ਵਰਗੇ ਲੱਛਣ ਮਿਲੇ ਹਨ। ਇਸ ਮਹਿਲਾ ਮਰੀਜ਼ ਨੂੰ ਪਟਨਾ ਮੈਡੀਕਲ ਕਾਲਜ ਐਂਡ ਹਸਪਤਾਲ ਭੇਜਿਆ ਗਿਆ ਹੈ। ਜਦਕਿ ਰਾਹਤ ਦੀ ਗੱਲ ਇਹ ਹੈ ਕਿ ਦੇਸ਼ 'ਚ ਹੁਣ ਤੱਕ ੋਕਈ ਵੀ ਪਾਜੀਟਿਵ ਮਾਮਲਾ ਨਹੀਂ ਆਇਆ ਹੈ।

ਕੁਝ ਦਿਨ ਪਹਿਲਾਂ ਹੀ ਚੀਨ ਤੋਂ ਵਾਪਸ ਆਈ ਹੈ ਮਹਿਲਾ —
ਸ਼ੱਕੀ ਮਹਿਲਾ ਮਰੀਜ਼ ਕੁਝ ਦਿਨ ਪਹਿਲਾਂ ਹੀ ਚੀਨ ਤੋਂ ਵਾਪਸ ਆਈ ਹੈ। ਮਹਿਲਾ ਦੇ ਕੋਰੋਨਾ ਵਾਇਰਸ ਵਰਗੇ ਲੱਛਣ ਤੋਂ ਬਾਅਦ ਉਸ ਨੂੰ ਛਪਰਾ 'ਚ ਦਿਖਾਇਆ ਗਿਆ, ਜਿੱਥੇ ਉਸ ਨੂੰ ਪੀਐੱਮਸੀਐੱਚ ਰੈਫਰ ਕਰ ਦਿੱਤਾ ਗਿਆ। ਪੀਐੱਮਸੀਐੱਚ ਦੇ ਸੁਪਰਡੈਂਟ ਵਿਮਲ ਕਰਕ ਨੇ ਦੱਸਿਆ ਕਿ ਹਾਲ 'ਚ ਚੀਨ ਤੋਂ ਵਾਪਸ ਆਈਓ ਇਕ ਲੜਕੀ ਨੂੰ ਕੋਰੋਨਾ ਵਾਇਰਸ ਦੇ ਮਿਲੇ-ਜੁਲੇ ਲੱਛਣ ਪਾਏ ਜਾਣ 'ਤੇ ਛਪਰਾ ਦੇ ਇਕ ਹਸਪਤਾਲ ਦੇ ਆਈਸੀਯੂ 'ਚ ਭਰਤੀ ਕਰਵਾਇਆ ਗਿਆ। ਹੁਣ ਉਸ ਨੂੰ ਪੀਐੱਮਸੀਐੱਚ ਲਿਜਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੀਐੱਮਸੀਐੱਚ ਆਉਣ ਤੋਂ ਬਾਅਦ ਲੜਕੀ ਦੇ ਖੂਨ ਦਾ ਨਮੂਨਾ ਜਾਂਚ ਲਈ ਪੁਣੇ ਭੇਜਿਆ ਜਾਵੇਗਾ ਅਤੇ ਉਸ ਤੋਂ ਬਾਅਦ ਰਿਪੋਰਟ ਅਨੁਸਾਰ ਉਸ ਦਾ ਇਲਾਜ ਸ਼ੁਰੂ ਹੋਵੇਗਾ। ਅਸੀਂ ਇਸ ਤਰ੍ਹਾਂ ਦੇ ਸ਼ੱਕੀ ਮਾਮਲਿਆਂ ਲਈ ਪੂਰੀ ਤਰ੍ਹਾਂ ਤੋਂ ਤਿਆਰ ਹੈ।

ਵਿਧਾਨ ਸਭਾ 'ਚ ਅੱਜ ਹੋਵੇਗਾ CAA ਵਿਰੋਧੀ ਮਤਾ ਪਾਸ

ਜੈਪੁਰ ਤੋਂ ਮਿਲਿਆ ਸ਼ੱਕੀ ਮਰੀਜ਼ —
ਇਸ ਤੋਂ ਪਹਿਲਾਂ ਜੈਪੁਰ 'ਚ ਚੀਨ ਤੋਂ ਐੱਮਬੀਬੀਐੱੇਸ ਦੀ ਪੜ੍ਹਾਈ ਕਰਕੇ ਵਾਪਸ ਆਈ ਇਕ ਡਾਕਟਰ ਨੂੰ ਕੋਰੋਨਾ ਵਾਇਰਸ ਨਾਲ ਸੰਕਰਮਣ ਹੋਣ ਦੇ ਸ਼ੱਕ 'ਚ ਜੈਪੂਰ ਦੇ ਇਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜੈਪੂਰ ਦੇ ਸਵਾਈ ਮਾਨ ਸਿੰਘ ਹਸਪਤਾਲ 'ਚ ਭਰਤੀ ਕਰਵਾਏ ਗਏ ਇਸ ਡਾਕਟਰ ਨੂੰ ਇਕ ਅਲੱਗ ਵਾਰਡ 'ਚ ਰੱਖਿਆ ਗਿਆ ਹੈ। ਰਾਜਸਥਾਨ ਦੇ ਸਿਹਤ ਮੰਤਰੀ ਡਾ ਰਘੂ ਸ਼ਰਮਾ ਨੇ ਹਸਪਤਾਲ ਪ੍ਰਸ਼ਾਸਨ ਨੂੰ ਡਾਕਟਰ ਦੇ ਪਰਿਵਾਰ ਦੇ ਪੂਰੇ ਮੈਂਬਰਾਂ ਦੀ ਜਾਂਚ ਕਰਨ ਦਾ ਹੁਕਮ ਦਿੱਤਾ ਹੈ। ਦੱਸ ਦੱਈਏ ਕਿ ਹੁਣ ਤੱਕ ਇਸ ਖਤਰਨਾਕ ਵਾਇਰਸ ਨਾਲ ਚੀਨ 'ਚ 80 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੀਨ 'ਚ ਫੈਲੇ ਜਾਨਲੇਵਾ ਕੋਰੋਨਾ ਵਾਇਰਸ ਨਾਲ ਹੁਣ ਹੋਰ ਜ਼ਿਆਦਾ ਖਤਰਨਾਕ ਰੂਪ ਲੈਂਦਾ ਜਾ ਰਿਹਾ ਹੈ ਅਤੇ ਇਸ ਦਾ ਫੈਲਣਾ ਲਗਾਤਾਰ ਜਾਰੀ ਹੈ।

ਮੁੰਬਈ 'ਚ ਹੋਈ ਸ਼ੱਕੀਆਂ ਦੀ ਜਾਂਚ —
ਪਿਛਲੇ ਦਿਨੀਂ ਮੁੰਬਈ 'ਚ 2 ਸ਼ੱਕੀ ਮਰੀਜ਼ਾਂ ਨੂੰ ਬੀਐੱਮਸੀ ਦੁਆਰਾ ਸੰਚਾਲਿਤ ਚਿੰਚਪੋਕਲੀ ਦੇ ਕਸਤੂਰਬਾ ਹਸਪਤਾਲ 'ਚ ਅਲੱਗ ਵਾਰਡ 'ਚ ਰੱਖਿਆ ਗਿਆ ਸੀ। ਦੋਵੇਂ ਮਰੀਜ਼ ਹਾਲ ਹੀ 'ਚ ਚੀਨ ਤੋਂ ਵਾਪਸ ਆਏ ਸਨ।

ਬੈਂਗਲੁਰੂ 'ਚ ਯਾਤਰੀਆਂ ਦੀ ਥਰਮਲ ਸਕ੍ਰੀਨਿੰਗ —
ਬੈਂਗਲੁਰੂ ਇੰਟਰਨੈਸ਼ਨਲ ਏਅਰਪੋਰਟ 'ਤੇ ਐਤਵਾਰ ਸਵੇਰੇ 8 ਵਜੇ ਤੋਂ ਬਾਹਰੋਂ ਆਏ ਯਾਤਰੀਆਂ ਦੀ ਥਰਮਲ ਸਕ੍ਰੀਨਿੰਗ ਜਾਰੀ ਹੈ। ਏਅਰਪੋਰਟ ਹੈਲਥ ਆਰਗਨਾਈਜੇਸ਼ਨ ਨੇ ਦੱਸਿਆ ਕਿ ਪਿਛਲੇ 14 ਦਿਨਾਂ ਤੋਂ ਚੀਨ ਦੇ ਵੁਹਾਨ ਤੋਂ ਵਾਪਸ ਆਏ ਯਾਤਰੀਆਂ 'ਚ ਕਿਸੇ ਦੀ ਵੀ ਰਿਪੋਰਟ ਪਾਜੀਟਿਵ ਨਹੀਂ ਆਈ ਹੈ। ਹੁਣ ਤੱਕ 392 ਯਾਤਰੀਆਂ ਦੀ ਥਰਮਲ ਸਕ੍ਰੀਨਿੰਗ ਹੋ ਚੁੱਕੀ ਹੈ।

ਦਿੱਲੀ ਵਿਧਾਨ ਸਭਾ ਚੋਣਾਂ ਦੀ ਆਖਰੀ ਲਿਸਟ ਹੋਈ ਜਾਰੀ, 668 ਉਮੀਦਵਾਰ ਲੜਨਗੇ ਚੋਣਾਂ

ਕੋਰੋਨਾ ਵਾਇਰਸ ਦਾ ਹੁਣ ਤੱਕ ਇਕ ਵੀ ਕੇਸ ਪਾਜੀਟਿਵ ਨਹੀਂ —
ਦੇਸ਼ ਦੇ 7 ਹਵਾਈ ਅੱਡਿਆਂ 'ਤੇ ਕੋਰੋਨਾ ਵਾਇਰਸ 'ਤੇ ਸਾਵਧਾਨੀ 137 ਉਡਾਨਾਂ ਤੋਂ ਆਏ 29,000 ਤੋਂ ਜ਼ਿਆਦਾ ਯਾਤਰੀਆਂ ਦੀ ਜਾਂਚ ਕੀਤੀ ਗਈ ਹੈ ਪਰ ਹੁਣ ਤੱਕ ਇਕ ਵੀ ਕੇਸ ਪਾਜੀਟਿਵ ਨਹੀਂ ਪਾਇਆ ਗਿਆ ਹੈ। ਸਿਹਤ ਮੰਤਰਾਲੇ ਨੇ ਟਵੀਟ ਕਰਕੇ ਦੱਸਿਆ ਕਿ 137 ਉਡਾਨਾਂ ਦੇ 29,707 ਯਾਤਰੀਆਂ ਦੀ ਜਾਂਚ ਹੁਣ ਤੱਕ ਕੋਈ ਮਾਮਲਾ ਸਾਹਮਣੇ ਨਹੀਂ ਆਇਆ।

ਚੀਨ 'ਚ ਲੋਕ ਘਰਾਂ 'ਚ ਕੈਦ —
ਚੀਨ ਦੇ ਸਿਹਤ ਵਿਸ਼ੇਸ਼ਕ ਇਸ ਨੂੰ ਬੇਹੱਦ ਖਤਰਨਾਕ ਸ਼੍ਰੇਣੀ 'ਚ ਰੱਖ ਰਹੇ ਹਨ। ਸਭ ਤੋਂ ਹੈਰਾਨੀਜਨਕ ਗੱਲ ਇਹ ਹੈ ਕਿ ਇਸ ਬੀਮਾਰੀ 'ਚ ਲੱਛਣ ਨਹੀਂ ਨਜ਼ਰ ਆਉਂਦੇ ਹਨ ਅਤੇ ਇਹ ਲੋਕਾਂ ਨੂੰ ਆਪਣੀ ਜਕੜ 'ਚ ਲੈ ਰਿਹਾ ਹੈ। ਚੀਨ 'ਚ ਖੌਫ ਦਾ ਆਲਮ ਇਹ ਹੈ ਕਿ ਵੁਹਾਨ 'ਚ ਲੋਕਾਂ ਨੂੰ ਘਰਾਂ 'ਚ ਕੈਦ ਕਰ ਦਿੱਤਾ ਗਿਆ ਹੈ ਅਤੇ ਇਸ ਸ਼ਹਿਰ ਤੋਂ ਕਿਸੇ ਦੇ ਨਿਕਲਣ ਦੀ ਅਗਿਆ ਤੱਕ ਨਹੀਂ ਹੈ।

Get the latest update about Corona Virus, check out more about National News, Jaipur, Bihar Mumbai & Arrives

Like us on Facebook or follow us on Twitter for more updates.