ਕੋਰੋਨਾ ਵਾਇਰਸ ਕਾਰਨ ਭਾਰਤ 'ਚ ਹੋਈ ਦੂਜੀ ਮੌਤ

ਚੀਨ 'ਚ ਫੈਲਿਆ ਕੋਰੋਨਾ ਵਾਇਰਸ ਹੁਣ ਸਮੁੱਚੇ ਵਿਸ਼ਵ 'ਚ ਹੀ ਕਹਿਰ ਮਚਾ ਰਿਹਾ ਹੈ।ਭਾਰਤ 'ਚ ਵੀ ਕੋਰੋਨਾ ...

ਨਵੀਂ ਦਿੱਲੀ — ਚੀਨ 'ਚ ਫੈਲਿਆ ਕੋਰੋਨਾ ਵਾਇਰਸ ਹੁਣ ਸਮੁੱਚੇ ਵਿਸ਼ਵ 'ਚ ਹੀ ਕਹਿਰ ਮਚਾ ਰਿਹਾ ਹੈ। ਭਾਰਤ 'ਚ ਵੀ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ।ਇਸ ਦੇ ਨਾਲ ਹੀ ਸ਼ੁੱਕਰਵਾਰ ਨੁੰ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਹੁਣ ਦੋ ਹੋ ਗਈ ਹੈ।ਤੇਜ਼ੀ ਨਾਲ ਫੈਲਦੇ ਜਾ ਰਹੇ ਇਸ ਵਾਇਰਸ ਨੂੰ ਰੋਕਣ ਲਈ ਪੰਜਾਬ, ਹਰਿਆਣਾ ਸਮੇਤ ਕਈ ਸੂਬਿਆਂ ਨੇ ਸਕੂਲ, ਕਾਲਜ, ਸਿਨੇਮਾ–ਘਰ ਬੰਦ ਕਰ ਦਿੱਤੇ ਹਨ ਤੇ ਜ਼ਿਆਦਾਤਰ ਜਨਤਕ ਪ੍ਰੋਗਰਾਮ ਵੀ ਰੱਦ ਕਰ ਦਿੱਤੇ ਗਏ ਹਨ।

ਇਸ ਲੜਕੀ ਨੇ Dhoom ਫਿਲਮ ਨੂੰ ਦਿੱਤੀ ਮਾਤ, ਵਾਇਰਲ ਵੀਡੀਓ ਦੇਖ ਤੁਸੀਂ ਵੀ ਹੋ ਜਾਓਗੇ ਹੈਰਾਨ

ਜਾਣਕਾਰੀ ਅਨੁਸਾਰ ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਵੀਰਵਾਰ ਰਾਤ ਤੋਂ ਹੁਣ ਤੱਕ ਦੇਸ਼ 'ਚ ਕੋਰੋਨਾ ਵਾਇਰਸ ਦੀ ਲਾਗ ਦੇ 8 ਹੋਰ ਮਾਮਲਿਆਂ ਦੀ ਪੁਸ਼ਟੀ ਹੋਣ ਨਾਲ ਇਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਕੇ ਹੁਣ 82 ਹੋ ਗਈ ਹੈ।ਇਨ੍ਹਾਂ ਵਿੱਚ 17 ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਲ।ਮੰਤਰਾਲੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕੱਲ੍ਹ 68 ਸਾਲਾਂ ਦੀ ਇੱਕ ਔਰਤ ਦੀ ਮੌਤ ਹੋ ਗਈ ਹੈ।ਇਸ ਤੋਂ ਪਹਿਲਾਂ ਕਰਨਾਟਕ ਦਾ 76 ਸਾਲਾ ਮਰਦ ਦੀ ਵੀ ਮੌਤ ਹੋ ਚੁੱਕੀ ਹੈ।ਦੋਵਾਂ ਦੀ ਮੌਤ ਇੱਕ ਤੋਂ ਵੱਧ ਬੀਮਾਰੀਆਂ ਕਾਰਨ ਹੋਈਆਂ ਹਨ ਪਰ ਇਹ ਦੋਵੇਂ ਹੀ ਕੋਰੋਨਾ ਵਾਇਰਸ ਤੋਂ ਵੀ ਪੀੜਤ ਸਨ।

ਗੁੱਸੇ ਹੋਈ ਪਤਨੀ ਨੂੰ ਮਨਾਉਣ ਗਿਆ ਸੀ ਪਤੀ, ਨਹੀ ਮੰਨੀ ਤਾਂ ਕੀਤੀ ਅੱਗ ਹਵਾਲੇ

ਦੱਸ ਦੱਈਏ ਕਿ ਦੇਸ਼ 'ਚ ਦਿੱਲੀ, ਕਰਨਾਟਕ, ਮਹਾਰਾਸ਼ਟਰ ਤੇ ਕੇਰਲ ਸਮੇਤ 11 ਸੁਬਿਆਂ ਜਾਂ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਕੁੱਲ 82 ਵਿਅਕਤੀਆਂ ਦੇ ਕੋਰੋਨਾ ਵਾਇਰਸ ਦੀ ਲਾਗ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਓੜੀਸਾ ਕੈਬਿਨੇਟ ਨੇ ਇਸ ਘਾਤਕ ਵਾਇਰਸ ਦਾ ਪਾਸਾਰ ਰੋਕਣ ਲਈ ਕੋਵਿਡ–19 ਨਿਯਮ 2020 ਨੂੰ ਅੱਜ ਮਨਜ਼ੂਰੀ ਦਿੱਤੀ ਹੈ। ਮਨੀਪੁਰ ਸਰਕਾਰ ਨੇ ਵੀ ਇਸ ਸਿਲਸਿਲੇ 'ਚ ਨਿਯਮ ਜਾਰੀ ਕੀਤੇ ਹਨ।ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ–ਕਸ਼ਮੀਰ ਦੇ ਪ੍ਰਸ਼ਾਸਨ ਨੇ ਦੱਸਿਆ ਕਿ ਹਾਲੇ ਤੱਕ ਦੋ ਵਿਅਕਤੀਆਂ ਦੇ ਕੋਰੋਨਾ ਵਾਇਰਸ ਦੀ ਲਾਗ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ।

ਪਤੀ ਡਿਨਰ ਲਈ ਲੈ ਕੇ ਆਇਆ ਕੱਟਿਆ ਹੋਇਆ ਇਨਸਾਨੀ ਹੱਥ, ਪਤਨੀ ਦੇ ਉੱਡੇ ਹੋਸ਼

Get the latest update about News In Punjabi, check out more about Corona Virus, India, 2nd Death & True Scoop News

Like us on Facebook or follow us on Twitter for more updates.