ਕੋਰੋਨਾ ਵਾਇਰਸ: ਕੈਨੇਡਾ ਸਣੇ ਇਨ੍ਹਾਂ ਦੇਸ਼ਾਂ ਨੇ ਲਾਇਆ ਭਾਰਤ ਯਾਤਰਾ 'ਤੇ ਬੈਨ

ਭਾਰਤ ਵਿਚ ਕੋਰੋਨਾ ਵਾਇਰਸ ਦੇ ਹਾਲਾਤ ਲਗਾਤਾਰ ਖਰਾਬ ਹੁੰਦੇ ਜਾ ਰਹੇ ਹਨ...

ਸਿਡਨੀ: ਭਾਰਤ ਵਿਚ ਕੋਰੋਨਾ ਵਾਇਰਸ ਦੇ ਹਾਲਾਤ ਲਗਾਤਾਰ ਖਰਾਬ ਹੁੰਦੇ ਜਾ ਰਹੇ ਹਨ। ਰੋਜ਼ਾਨਾ ਲੱਖਾਂ ਦੀ ਗਿਣਤੀ ਵਿਚ ਮਰੀਜ਼ ਸਾਹਮਣੇ ਆ ਰਹੇ ਹਨ। ਇਸੇ ਦੇ ਮੱਦੇਨਜ਼ਰ ਕਈ ਦੇਸ਼ਾਂ ਨੇ ਭਾਰਤ ਯਾਤਰਾ ਉੱਤੇ ਪਾਬੰਦੀ ਲਗਾ ਦਿੱਤੀ ਹੈ। ਇਨ੍ਹਾਂ ਦੇਸ਼ਾਂ ਵਿਚ ਕੈਨੇਡਾ ਸਣੇ ਓਮਾਨ, ਆਸਟ੍ਰੇਲੀਆ, ਯੂਏਈ ਜਿਹੇ ਦੇਸ਼ ਸ਼ਾਮਲ ਹਨ। 

ਤੁਹਾਨੂੰ ਦੱਸ ਦਈਏ ਕਿ ਕੈਨੇਡਾ ਨੇ ਭਾਰਤ ਤੋਂ ਅਉਣ ਵਾਲੀਆ ਉਡਾਣਾਂ ਨੂੰ ਕੈਨੇਡਾ ਸਰਕਾਰ ਨੇ  30 ਦਿਨਾਂ ਲਈ ਬੈਨ ਕਰ ਦਿੱਤਾ। ਆਵਾਜਾਈ ਮੰਤਰੀ ਉਮਰ ਅਲਘਾਬਰਾ ਨੇ ਐਲਾਨ ਕੀਤਾ ਕਿ ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਵਿਚ ਕੋਵਿਡ -19 ਦੇ ਵਧੇ ਕੇਸਾਂ ਦਾ ਪਤਾ ਲੱਗਿਆ ਹੈ। ਅਲਗਾਬਰਾ ਨੇ ਇਕ ਖ਼ਬਰ ਨੂੰ ਦੱਸਿਆ, “ਭਾਰਤ ਅਤੇ ਪਾਕਿਸਤਾਨ ਤੋਂ ਕੈਨੇਡਾ ਆਉਣ ਵਾਲੇ ਹਵਾਈ ਯਾਤਰੀਆਂ ਵਿਚ ਕੋਵਿਡ -19 ਦੇ ਵੱਧ ਤੋਂ ਵੱਧ ਮਾਮਲਿਆਂ ਦਾ ਪਤਾ ਲੱਗਿਆ ਹੈ। ਮੈਂ 30 ਦਿਨਾਂ ਲਈ ਕੈਨੇਡਾ ਅਤੇ ਕਨੇਡਾ ਵਿਚ ਆਉਣ ਵਾਲੀਆਂ ਸਾਰੀਆਂ ਵਪਾਰਕ ਅਤੇ ਨਿੱਜੀ ਯਾਤਰੀਆਂ ਦੀਆਂ ਉਡਾਣਾਂ ਨੂੰ 30 ਦਿਨਾਂ ਲਈ ਬੈਨ ਕਰ ਰਿਹਾ ਹਾਂ। ਇਸ ਦੇ ਨਾਲ ਹੀ ਓਮਾਨ, ਆਸਟ੍ਰੇਲੀਆ ਤੇ ਯੂਏਈ ਦਾ ਕਹਿਣਾ ਹੈ ਕਿ ਇਹ ਬੈਨ ਭਾਰਤ ਵਿਚ ਕੋਰਨਾ ਹਾਲਾਤਾਂ ਨੂੰ ਦੇਖਦਿਆਂ ਲਾਇਆ ਗਿਆ ਹੈ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਬ੍ਰਿਟੇਨ ਨੇ ਵੀ ਇਸ ਹਫਤੇ ਭਾਰਤ ਤੋਂ ਯਾਤਰੀਆਂ ਦੇ ਦਾਖਲੇ ‘ਤੇ ਪਾਬੰਦੀ ਲਗਾ ਦਿੱਤੀ ਸੀ ਅਤੇ ਫਰਾਂਸ ਨੇ ਐਲਾਨ ਕੀਤਾ ਹੈ ਕਿ ਦੇਸ਼ ਆਉਣ ‘ਤੇ ਉਨ੍ਹਾਂ ਨੂੰ 10 ਦਿਨਾਂ ਦੀ ਕੁਆਰੰਟੀਨ ਰੱਖਿਆ ਜਾਵੇਗਾ। ਕੈਨੇਡਾ ਜਾਣ ਵਾਲੇ ਸਾਰੇ ਯਾਤਰੀ ਪਹਿਲਾਂ ਹੀ 14 ਦਿਨਾਂ ਲਈ ਇਕਾਂਤਵਾਸ ਰੱਖੇ ਜਾ ਰਹੇ ਹਨ। ਉਨ੍ਹਾਂ ਨੂੰ  ਅੰਤਰਰਾਸ਼ਟਰੀ ਉਡਾਣ ਵਿਚ ਚੜ੍ਹਨ ਤੋਂ ਪਹਿਲਾਂ ਇਕ ਨੈਗੇਟਿਵ ਕੋਵਿਡ ਟੈਸਟ ਵੀ ਦੇਣਾ ਲਾਜ਼ਮੀ ਹੈ।

Get the latest update about Coronavirus, check out more about India, Truescoop, Canada & Truescoop News

Like us on Facebook or follow us on Twitter for more updates.