ਕੋਰੋਨਾ ਦਾ ਦੇਸ਼ 'ਚ ਇਕ ਹੋਰ ਡਰਾਉਣਾ ਰਿਕਾਰਡ, ਇਕ ਦਿਨ 'ਚ 4 ਲੱਖ ਤੋਂ ਵਧੇਰੇ ਨਵੇਂ ਮਾਮਲੇ, 3,523 ਮੌਤਾਂ

ਕੋਰੋਨਾ ਦਾ ਕਹਿਰ ਕਾਬੂ ਵਿਚ ਆਉਣ ਦੀ ਬਜਾਏ ਹਰ ਰੋਜ਼ ਹੋਰ ਜ਼ਿਆਦਾ ਵਧਦਾ ਜਾ ਰਿਹਾ ਹੈ। ਕੋਰੋ...

ਨਵੀਂ ਦਿੱਲੀ: ਕੋਰੋਨਾ ਦਾ ਕਹਿਰ ਕਾਬੂ ਵਿਚ ਆਉਣ ਦੀ ਬਜਾਏ ਹਰ ਰੋਜ਼ ਹੋਰ ਜ਼ਿਆਦਾ ਵਧਦਾ ਜਾ ਰਿਹਾ ਹੈ। ਕੋਰੋਨਾ ਹਰ ਰੋਜ਼ ਆਪਣੇ ਪਿਛਲੇ ਰਿਕਾਰਡ ਤੋੜ ਰਿਹਾ ਹੈ। ਗੁਜ਼ਰੇ 24 ਘੰਟਿ ਵਿਚ ਦੇਸ਼ ਵਿਚ ਚਾਰ ਲੱਖ ਤੋਂ ਵੀ ਜ਼ਿਆਦਾ ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ, ਕੇਂਦਰੀ ਸਿਹਤ ਮੰਤਰਾਲਾ ਦੇ ਅੰਕੜਿਆਂ ਦੇ ਮੁਤਾਬਕ ਦੇਸ਼ ਵਿਚ 4,01,993 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ, ਜੋ ਆਪਣੇ ਆਪ ਵਿਚ ਬੇਹੱਦ ਡਰਾਉਣੇ ਹਨ, ਇਸ ਦੇ ਇਲਾਵਾ ਬੀਤੇ ਘੰਟਿਆਂ ਵਿਚ 3,523 ਲੋਕਾਂ ਦੀ ਕੋਰੋਨਾ ਦੇ ਕਾਰਨ ਜਾਨ ਵੀ ਚੱਲੀ ਗਈ। ਇਸ ਤੋਂ ਪਹਿਲੇ ਇਕ ਦਿਨ ਦੀ ਗੱਲ ਕਰੀਏ ਤਾਂ ਦੇਸ਼ ਵਿਚ ਕੋਰੋਨਾ ਦੇ 3,86,452 ਨਵੇਂ ਮਾਮਲੇ ਸਾਹਮਣੇ ਆਏ ਸਨ, ਜਦੋਂ ਕਿ 3,498 ਮਰੀਜ਼ਾਂ ਦੀ ਕੋਰੋਨਾ ਦੇ ਕਾਰਨ ਮੌਤ ਹੋ ਗਈ ਸੀ।

ਦੇਸ਼ ਵਿਚ ਅੱਜ ਤੋਂ ਵੈਕਸੀਨੇਸ਼ਨ ਦਾ ਤੀਜਾ ਪੜਾਅ ਵੀ ਸ਼ੁਰੂ ਹੋ ਗਿਆ ਹੈ। ਅੱਜ ਤੋਂ 18-45 ਦੀ ਉਮਰ ਦੇ ਲੋਕ ਵੀ ਟੀਕਾ ਲਵਾ ਸਕਣਗੇ। ਪਰ ਬਦਕਿਸਮਤੀ ਨਾਲ ਕਈ ਵੱਡੇ ਸੂਬਿਆਂ ਵਿਚ ਵੈਕਸੀਨ ਦੀ ਭਾਰੀ ਸ਼ਾਰਟੇਜ ਹੈ, ਜਿਸ ਦੇ ਕਾਰਨ ਸੂਬਿਆਂ ਨੇ 1 ਮਈ ਤੋਂ ਸ਼ੁਰੂ ਹੋ ਰਹੇ ਵੈਕਸੀਨੇਸ਼ਨ ਪ੍ਰੋਗਰਾਮ ਨੂੰ ਸ਼ੁਰੂ ਕਰਨ ਵਿਚ ਅਸਮਰੱਥਤਤਾ ਜਤਾਈ ਹੈ ਜਾਂ ਅੰਸ਼ਿਕ ਰੂਪ ਨਾਲ ਹੀ ਵੈਕਸੀਨੇਸ਼ਨ ਸ਼ੁਰੂ ਕੀਤਾ ਹੈ। ਮਹਾਰਾਸ਼ਟਰ, ਗੋਆ, ਯੂਪੀ, ਰਾਜਸਥਾਨ, ਗੁਜਰਾਤ, ਆਂਧਰਾ ਪ੍ਰਦੇਸ਼ ਸੂਬਿਆਂ ਵਿਚ ਵੈਕਸੀਨ ਦਾ ਭਾਰੀ ਟੋਟਾ ਹੈ। ਭਲੇ ਹੀ ਟੀਕਾਕਰਨ ਦਾ ਤੀਜਾ ਪੜਾਅ ਅੱਜ ਤੋਂ ਸ਼ੁਰੂ ਕਰ ਦਿੱਤਾ ਜਾ ਰਿਹਾ ਹੈ ਪਰ ਸੂਬਿਆਂ ਨੂੰ ਇਸ ਨੂੰ ਠੀਕ ਤਰ੍ਹਾਂ ਨਾਲ ਸ਼ੁਰੂ ਵਿਚ ਕਰਣ ਵਿਚ ਅਜੇ ਵਕਤ ਲੱਗੇਗਾ।

Get the latest update about India, check out more about death, New cases, coronavirus & New record

Like us on Facebook or follow us on Twitter for more updates.