ਕੋਰੋਨਾ ਵਾਇਰਸ ਕਾਰਨ ਹੁਣ ਤੱਕ ਹੋਈਆਂ 360 ਦੀ ਮੌਤਾਂ

ਚੀਨ 'ਚ ਫੈਲੇ ਕੋਰੋਨਾ ਵਾਇਰਸ ਕਾਰਨ ਹੋ ਰਹੀਆਂ ਮੌਤਾਂ ਦਾ ਆਂਕੜਾ ਲਗਾਤਾਰ ਵੱਧਦਾ ਜਾ ...

ਚੀਨ —  ਚੀਨ 'ਚ ਫੈਲੇ ਕੋਰੋਨਾ ਵਾਇਰਸ ਕਾਰਨ ਹੋ ਰਹੀਆਂ ਮੌਤਾਂ ਦਾ ਆਂਕੜਾ ਲਗਾਤਾਰ ਵੱਧਦਾ ਜਾ ਰਿਹਾ ਹੈ। ਚੀਨ ਦੇ ਹੁਬੇਈ ਸੂਬੇ 'ਚ ਐਤਵਾਰ ਨੂੰ ਕੋਰੋਨਾ ਵਾਇਰਸ ਕਾਰਨ 56 ਹੋਰ ਲੋਕਾਂ ਦੀ ਮੌਤ ਹੋ ਗਈ। ਅਜਿਹੇ 'ਚ ਮਰਨ ਵਾਲਿਆਂ ਦੀ ਗਿਣਤੀ 360 ਹੋ ਗਈ ਹੈ। ਇਹ ਵਾਇਰਸ ਚੀਨ ਦੇ ਵੁਹਾਨ ਸ਼ਹਿਰ 'ਚ ਸਭ ਤੋਂ ਵੱਧ ਫੈਲਿਆ ਹੋਇਆ ਹੈ। ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 14,500 ਹਜ਼ਾਰ ਹੋ ਗਈ ਹੈ। ਭਾਰਤ ਦੇ ਕੇਰਲ ਸੂਬੇ 'ਚ ਕੋਰੋਨਾ ਵਾਇਰਸ ਦੇ ਦੋ ਪਾਜੀਟਿਵ ਮਰੀਜ਼ ਮਿਲੇ ਹਨ। ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਹਾਲਾਂਕਿ ਉਨ੍ਹਾਂ ਦਾ ਹਾਲਤ ਸਥਿਰ ਹੈ। ਦੱਸ ਦੇਈਏ ਕਿ ਅਮਰੀਕਾ ਨੇ ਕੋਰੋਨਾ ਵਾਇਰਸ ਦੇ ਕਹਿਰ ਤੋਂ ਬਚਣ ਲਈ ਪਿਛਲੇ ਦੋ ਹਫਤਿਆਂ 'ਚ ਚੀਨ ਦੀ ਯਾਤਰਾ 'ਤੇ ਗਏ ਵਿਦੇਸ਼ੀ ਨਾਗਰਿਕਾਂ ਦੇ ਦੇਸ਼ ਅੰਦਰ ਆਉਣ 'ਤੇ ਪਾਬੰਦੀ ਲਗਾ ਦਿੱਤੀ ਹੈ।

ਦੁਬਈ 'ਚ ਸਮੁੰਦਰੀ ਟੈਂਕਰ ਨੂੰ ਲੱਗੀ ਅੱਗ, 2 ਭਾਰਤੀ ਮਲਾਹਾਂ ਦੀ ਮੌਤ

ਇਸ ਤੋਂ ਪਹਿਲਾਂ ਸਨਿੱਚਰਵਾਰ ਸਵੇਰੇ 324 ਭਾਰਤੀ ਨਾਗਰਿਕਾਂ ਨੂੰ ਏਅਰ ਇੰਡੀਆ ਦੇ ਜੰਬੋ ਬੀ-747 ਜਹਾਜ਼ ਰਾਹੀਂ ਚੀਨ 'ਚੋਂ ਏਅਰਲਿਫਟ ਕਰ ਲਿਆ ਗਿਆ। ਹਾਲਾਂਕਿ ਬੁਖਾਰ ਨਾਲ ਪੀੜਤ 6 ਭਾਰਤੀ ਨਾਗਰਿਕਾਂ ਨੂੰ ਕੋਰੋਨਾ ਵਾਇਰਸ ਦੇ ਸ਼ੱਕਾ ਲੱਛਣਾਂ ਕਾਰਨ ਚੀਨੀ ਅਧਿਕਾਰੀਆਂ ਨੇ ਜਹਾਜ਼ 'ਚ ਚੜ੍ਹਨ ਦੀ ਮਨਜੂਰੀ ਨਹੀਂ ਦਿੱਤੀ। ਇਹ ਜਹਾਜ਼ ਸਨਿੱਚਰਵਾਰ ਸਵੇਰੇ 7.30 ਵਜੇ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਤੇ ਉਤਰਿਆ ਸੀ। ਇਸ ਤੋਂ ਬਾਅਦ ਐਤਵਾਰ ਸਵੇਰੇ 323 ਭਾਰਤੀਆਂ ਅਤੇ ਮਾਲਦੀਵ ਦੇ 7 ਨਾਗਰਿਕਾਂ ਨੂੰ ਲੈ ਕੇ ਏਅਰ ਇੰਡੀਆ ਦਾ ਦੂਜਾ ਜਹਾਜ਼ ਵੁਹਾਨ ਤੋਂ ਦਿੱਲੀ ਪਹੁੰਚਿਆ। ਇਸ ਦੇ ਨਾਲ ਹੀ ਹੁਣ ਤਕ ਕੁਲ 654 ਲੋਕਾਂ ਨੂੰ ਭਾਰਤ ਲਿਆਂਦਾ ਜਾ ਚੁੱਕਾ ਹੈ।

ਅਫ਼ਗਾਨਿਸਤਾਨ 'ਚ ਹੋਇਆ ਜਹਾਜ਼ ਕ੍ਰੈਸ਼, 80 ਯਾਤਰੀ ਸਨ ਸਵਾਰ

ਦੱਸ ਦੱਈਏ ਕਿ ਦੂਜੇ ਪਾਸੇ ਚੀਨੀ ਵਿਗਿਆਨੀਆਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਕੋਰੋਨ ਵਾਇਰਸ ਸੱਪਾਂ ਅਤੇ ਚਮਗਿੱਦੜ ਰਾਹੀਂ ਹੀ ਮਨੁੱਖਾਂ 'ਚ ਫੈਲਦਾ ਹੈ। ਚੀਨ 'ਚ ਵੱਡੀ ਗਿਣਤੀ 'ਚ ਜਾਨਵਰਾਂ ਨੂੰ ਖਾਧਾ ਜਾਂਦਾ ਹੈ। ਇਕੱਲੇ ਚੀਨ ਦੇ ਵੁਹਾਨ ਸ਼ਹਿਰ 'ਚ ਅਜਿਹੇ ਜਾਨਵਰਾਂ ਦਾ ਬਾਜ਼ਾਰ ਹੈ, ਜਿਥੇ ਸੱਪ, ਚਮਗਿੱਦੜ, ਮੈਰਮੋਟਸ, ਪੰਛੀ, ਖਰਗੋਸ਼ ਆਦਿ ਵਿੱਕਦੇ ਹਨ। ਚੀਨ ਦੇ ਲੋਕ ਇਨ੍ਹਾਂ ਜਾਨਵਰਾਂ ਨੂੰ ਖਾਂਦੇ ਹਨ।

ਇਸ ਮਹਿਲਾ ਨੇ ਦਿੱਤੀ ਮੌਤ ਨੂੰ ਮਾਤ, 9ਵੀਂ ਮੰਜ਼ਿਲ ਤੋਂ ਡਿੱਗਦੇ ਹੀ ਲੱਗੀ ਤੁਰਨ, ਵੀਡੀਓ ਵਾਇਰਲ

Get the latest update about International News, check out more about China, Deaths 360, True Scoop News & News In Punjabi

Like us on Facebook or follow us on Twitter for more updates.