ਥਾਂ-ਥਾਂ ਦੁਤਕਾਰਿਆ ਜਾ ਰਿਹਾ ਕੋਰੋਨਾ ਵਾਇਰਸ ਇਸ ਲੜਕੀ ਲਈ ਬਣਿਆ 'ਫਰਿਸ਼ਤਾ'!!

ਕੋਰੋਨਾ ਵਾਇਰਸ ਨੇ ਇਨ੍ਹੀਂ ਦਿਨੀਂ ਚੀਨ 'ਚ ਤਬਾਹੀ ਮਚਾਈ ਹੋਈ ਹੈ। ਇਸ ਮਾਰੂ ਵਾਇਰਸ ਨਾਲ ਚੀਨ 'ਚ ਮਰਨ ਵਾਲਿਆਂ ਦੀ ਗਿਣਤੀ...

ਵੁਹਾਨ— ਕੋਰੋਨਾ ਵਾਇਰਸ ਨੇ ਇਨ੍ਹੀਂ ਦਿਨੀਂ ਚੀਨ 'ਚ ਤਬਾਹੀ ਮਚਾਈ ਹੋਈ ਹੈ। ਇਸ ਮਾਰੂ ਵਾਇਰਸ ਨਾਲ ਚੀਨ 'ਚ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧੀ ਜਾ ਰਹੀ ਹੈ। ਕੋਰੋਨਾ ਵਾਇਰਸ ਚੀਨ ਵਿੱਚ ਹੁਣ ਤੱਕ 300 ਤੋਂ ਵੱਧ ਲੋਕਾਂ ਦੀ ਜਾਨ ਲੈ ਚੁੱਕਾ ਹੈ ਪਰ ਚੀਨ 'ਚ ਹੀ ਇਸ ਵਾਇਰਸ ਨੇ ਇਕ ਲੜਕੀ ਦੀ ਇੱਜ਼ਤ ਤੇ ਜਾਨ ਬਚਾਈ ਹੈ। ਦਰਅਸਲ, ਚੀਨ ਦੇ ਵੁਹਾਨ 'ਚ ਇਕ ਆਦਮੀ ਨੇ ਬਲਾਤਕਾਰ ਦੇ ਇਰਾਦੇ ਨਾਲ ਇਕ ਮੁਟਿਆਰ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ। ਇਸ ਦੇ ਡਰ ਨਾਲ ਮੁਟਿਆਰ ਨੇ ਚਲਾਕੀ ਨਾਲ ਖੰਘ ਦਾ ਦਿਖਾਵਾ ਕਰਨਾ ਸ਼ੁਰੂ ਕਰ ਦਿੱਤਾ। ਖੰਘ ਨਾਲ, ਲੜਕੀ ਨੇ ਦੱਸਿਆ ਕਿ ਉਹ ਕੋਰੋਨਾ ਵਾਇਰਸ ਦੀ ਪੀੜ੍ਹਤ ਹੈ।

ਚੀਨੀਆਂ ਲਈ ਧੜਕਦਾ ਹੈ ਪਾਕਿਸਤਾਨ ਦੇ ਇਸ ਸ਼ਖਸ ਦਾ ਦਿਲ, ਵਜ੍ਹਾ 'ਕੋਰੋਨਾ ਵਾਇਰਸ'!!

ਕੋਰੋਨਾ ਵਾਇਰਸ ਦਾ ਨਾਂ ਸੁਣਦਿਆਂ ਹੀ ਉਹ ਵਿਅਕਤੀ ਡਰ ਗਿਆ ਅਤੇ ਉਥੋਂ ਫਰਾਰ ਹੋ ਗਿਆ। ਲੜਕੀ ਦੀ ਇਹ ਚਾਲ ਨਾਲ ਉਸ ਦੀ ਇੱਜ਼ਤ ਬੱਚ ਗਈ। ਮੁਲਜ਼ਮ ਦੀ ਪਛਾਣ ਸ਼ੀਓ, 25 ਸਾਲਾ ਵਜੋਂ ਹੋਈ ਹੈ। ਸਥਾਨਕ ਪੁਲਸ ਮੁਤਾਬਕ ਵੁਹਾਨ 'ਚ ਮੁਲਜ਼ਮ ਨੌਜਵਾਨ ਲੜਕੀ ਦੇ ਘਰ ਦੇ ਬੈੱਡਰੂਮ ਦੇ ਦਰਵਾਜ਼ਾ ਤੋੜ ਕਿ ਦਾਖਲ ਹੋਇਆ ਤੇ ਲੜਕੀ ਨਾਲ ਜ਼ਬਰਦਸਤੀ ਸ਼ੁਰੂ ਕਰ ਦਿੱਤੀ। ਜਦੋਂ ਲੜਕੀ ਦੇ ਸਾਹਮਣੇ ਭੱਜਣ ਦਾ ਕੋਈ ਰਸਤਾ ਨਹੀਂ ਸੀ ਤਾਂ ਉਸ ਨੇ ਅਚਾਨਕ ਖੰਘਣਾ ਸ਼ੁਰੂ ਕਰ ਦਿੱਤਾ। ਜਿਵੇਂ ਹੀ ਮੁਲਜ਼ਮ ਨੇ ਲੜਕੀ ਨੂੰ ਫੜ੍ਹ ਲਿਆ, ਉਸ ਨੇ ਚੀਕਦਿਆਂ ਕਿਹਾ ਕਿ ''ਮੈਂ ਕੋਰੋਨਾ ਵਾਇਰਸ ਨਾਲ ਪੀੜਤ ਹਾਂ ਅਤੇ ਹੁਣੇ ਹਸਪਤਾਲ ਤੋਂ ਆਇਆ ਹਾਂ, ਇਹ ਸੁਣਦਿਆਂ ਹੀ ਮੁਲਜ਼ਮ ਦੇ ਹੋਸ਼ ਉੱਡ ਗਏ ਤੇ ਉਹ ਤੁਰੰਤ ਉੱਥੋਂ ਫਰਾਰ ਹੋ ਗਿਆ।''

ਵੀਡੀਓ ਵਾਇਰਲ : ਸੜਕ ਵਿਚਕਾਰ ਬੱਬਰ ਸ਼ੇਰਾਂ ਨੇ ਕੀਤੀ Cat Walk, ਦੇਖਣ ਵਾਲੇ ਦੇ ਉੱਡੇ ਹੋਸ਼

Get the latest update about China News, check out more about Corona Virus, News In Punjabi, China Crime News & International News

Like us on Facebook or follow us on Twitter for more updates.