ਚੀਨ 'ਚ ਕੋਰੋਨਾ ਵਾਇਰਸ ਦਾ ਕਹਿਰ, ਹੁਣ ਤੱਕ ਹੋਈ  212 ਲੋਕਾਂ ਦੀ ਮੌਤ

ਚੀਨ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਦੱਸ ਦੱਈਏ ਕਿ ਇਸ ਕਾਰਨ ਚੀਨ 'ਚ ਹੋਣ ਵਾਲੀਆਂ ...

ਚੀਨ — ਚੀਨ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਦੱਸ ਦੱਈਏ ਕਿ ਇਸ ਕਾਰਨ ਚੀਨ 'ਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ 212 ਤੱਕ ਪੁੱਜ ਗਈ ਹੈ। ਇਸ ਵਾਇਰਸ ਤੋਂ ਪੀੜਤ ਤੇ ਇਸ ਦੀ ਛੂਤ ਤੋਂ ਗ੍ਰਸਤ ਮਰੀਜ਼ਾਂ ਦੇ ਲਗਾਤਾਰ ਸਾਹਮਣੇ ਆਉਣ ਤੋਂ ਬਾਅਦ ਵਿਸ਼ਵ ਸਿਹਤ ਸੰਗਠਨ (WTO) ਨੇ ਵੱਡਾ ਕਦਮ ਚੁੱਕਦਿਆਂ ਸਮੁੱਚੇ ਵਿਸ਼ਵ ਵਿੱਚ ਗਲੋਬਲ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਇਸ ਦੌਰਾਨ ਚੀਨ ਸਰਕਾਰ ਨੇ ਇਸ ਕੁਦਰਤੀ ਆਫ਼ਤ ਨਾਲ ਨਿਪਟਣ ਲਈ 28,000 ਕਰੋੜ ਰੁਪਏ ਦਾ ਪੈਕੇਜ ਐਲਾਨਿਆ ਹੈ। ਉੱਧਰ ਸੰਯੁਕਤ ਰਾਸ਼ਟਰ (UNO) ਦੇ ਡਾਇਰੈਕਟਰ ਜਨਰਲ ਡਾ. ਟੈਡਰਜ਼ ਐਡਹੇਨਮ ਨੇ ਟਵੀਟ ਕਰ ਕੇ ਦੱਸਿਆ ਕਿ ਉਹ ਕੋਰੋਨਾ ਵਾਇਰਸ ਨੂੰ ਇੱਕ ਕੌਮਾਂਤਰੀ ਚਿੰਤਾ ਮੰਨਦੇ ਹੋਏ ਜਨਤਕ ਸਿਹਤ ਐਮਰਜੈਂਸੀ ਦਾ ਐਲਾਨ ਕਰਦੇ ਹਨ। ਡਾ. ਐਡਹੇਨਮ ਨੇ ਕਿਹਾ ਕਿ ਉਹ ਚੀਨ 'ਚ ਕੁਝ ਵਾਪਰੇ ਹੋਣ ਕਾਰਨ ਨਹੀਂ, ਸਗੋਂ ਹੋਰਨਾਂ ਦੇਸ਼ਾਂ ਵਿੱਚ ਜੋ ਕੁਝ ਵੀ ਵਾਪਰਿਆ ਹੈ, ਉਸ ਕਾਰਨ ਇਸ ਐਮਰਜੈਂਸੀ ਦਾ ਐਲਾਨ ਕਰਦਾ ਹਾਂ।

Gudiya Gangrape case: ਦੋਵਾਂ ਦੋਸ਼ੀਆਂ ਨੂੰ ਅਦਾਲਤ ਨੇ ਸੁਣਾਈ 20-20 ਸਾਲ ਦੀ ਸਜ਼ਾਂ

ਜਾਣਕਾਰੀ ਅਨੁਸਾਰ ਹੁਣ ਤੱਕ ਚੀਨ 'ਚ 9,000 ਤੋਂ ਵੀ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਭਾਰਤ ਸਰਕਾਰ ਨੇ ਅੱਜ ਚੀਨ ਦੇ ਸਭ ਤੋਂ ਵੱਧ ਪ੍ਰਭਾਵਿਤ ਵੁਹਾਨ ਸੂਬੇ 'ਚੋਂ ਭਾਰਤੀਆਂ ਨੂੰ ਬਾਹਰ ਕੱਢ ਕੇ ਵਤਨ ਵਾਪਸ ਲਿਆਉਣ (ਏਅਰ–ਲਿਫ਼ਟ ਕਰਨ) ਦੀ ਪ੍ਰਕਿਰਿਆ ਵੀ ਅਰੰਭ ਕਰਨੀ ਹੈ।ਚੀਨ ਤੋਂ ਬਾਹਰ ਹੁਣ ਤੱਕ 18 ਦੇਸ਼ਾਂ ਵਿੱਚ ਕੋਰੋਨਾ ਵਾਇਰਸ ਦੇ 82 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਥਾਈਲੈਂਡ 'ਚ 14, ਸਿੰਗਾਪੁਰ 'ਚ 10, ਦੱਖਣੀ ਕੋਰੀਆ 'ਚ 4, ਆਸਟ੍ਰੇਲੀਆ ਤੇ ਮਲੇਸ਼ੀਆ 'ਚ 7–7, ਅਮਰੀਕਾ ਤੇ ਫ਼ਰਾਂਸ 'ਜ 5–5, ਜਰਮਨੀ ਤੇ ਸੰਯੁਕਤ ਅਰਬ ਅਮੀਰਾਤ 'ਚ 4–4 ਤੇ ਕੈਨੇਡਾ 'ਚ ਕੋਰੋਨਾ ਵਾਇਰਸ ਦੇ 3 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ।ਇਨ੍ਹਾਂ ਦੇਸ਼ਾਂ ਤੋਂ ਇਲਾਵਾ ਵੀਅਤਨਾਮ 'ਚ ਦੋ, ਕੰਬੋਡੀਆ, ਫ਼ਿਲੀਪੀਨਜ਼, ਨੇਪਾਲ, ਸ੍ਰੀ ਲੰਕਾ, ਭਾਰਤ ਤੇ ਫ਼ਿਨਲੈਂਡ 'ਚ ਇਸ ਵਾਇਰਸ ਦਾ ਇੱਕ–ਇੱਕ ਮਰੀਜ਼ ਸਾਹਮਣੇ ਆ ਚੁੱਕਾ ਹੈ।

ਚੀਨ 'ਚ ਕੋਰੋਨਾ ਵਾਇਰਸ ਨਾਲ ਮੌਤਾਂ ਦੀ ਗਿਣਤੀ ਵਧੀ 170

Get the latest update about National News, check out more about WTO, Global Emergency Declared, True Scoop News & Punjabi News

Like us on Facebook or follow us on Twitter for more updates.