ਕੋਰੋਨਾ ਵਾਇਰਸ ਹੁਣ ਨਹੀਂ ਰਹੇਗਾ ਲਾਇਲਾਜ, 48 ਘੰਟੇ 'ਚ ਮਰੀਜ਼ ਹੋਣਗੇ ਠੀਕ!!

ਕੋਰੋਨਾ ਵਾਇਰਸ ਦੇ ਕਹਿਰ ਨਾਲ ਪੂਰੀ ਦੁਨੀਆਂ ਪ੍ਰਭਾਵਿਤ ਹੈ। ਇਸ ਨਾਲ ਹੁਣ ਤੱਕ ਚੀਨ 'ਚ 362 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ...

ਨਵੀਂ ਦਿੱਲੀ— ਕੋਰੋਨਾ ਵਾਇਰਸ ਦੇ ਕਹਿਰ ਨਾਲ ਪੂਰੀ ਦੁਨੀਆਂ ਪ੍ਰਭਾਵਿਤ ਹੈ। ਇਸ ਨਾਲ ਹੁਣ ਤੱਕ ਚੀਨ 'ਚ 362 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਪੂਰੀ ਦੁਨੀਆਂ 'ਚ ਲਗਭਗ 17,387 ਲੋਕ ਇਸ ਬੀਮਾਰੀ ਤੋਂ ਪੀੜਤ ਹਨ। ਇਸ ਖਤਰਨਾਕ ਜਾਨਲੇਵਾ ਵਾਇਰਸ ਨਾਲ ਲੜ੍ਹਣ ਲਈ ਥਾਈਲੈਂਡ ਦੇ ਡਾਕਟਰਾਂ ਨੇ ਇਕ ਦਵਾਈ ਤਿਆਰ ਕੀਤੀ ਹੈ। ਉੱਥੇ ਦੀ ਸਰਕਾਰ ਦਾ ਦਾਅਵਾ ਹੈ ਕਿ ਇਹ ਦਵਾਈ ਇੰਨੀ ਕਾਮਯਾਬ ਹੈ ਕਿ ਇਸ ਨਾਲ ਮਰੀਜ਼ 48 ਘੰਟੇ 'ਚ ਠੀਕ ਹੋ ਸਕਦਾ ਹੈ। ਥਾਈਲੈਂਡ ਦੇ ਡਾਕਟਰ ਕ੍ਰਿਏਨਸਾਕ ਅਤਿਪਾਰਨਵਾਨਿਚ ਨੇ ਦੱਸਿਆ ਕਿ ਉਨ੍ਹਾਂ ਨੇ 71 ਸਾਲਾ ਮਹਿਲਾ ਮਰੀਜ਼ ਨੂੰ ਆਪਣੀ ਨਵੀਂ ਦਵਾਈ ਦੇ ਕੇ 48 ਘੰਟੇ 'ਚ ਹੀ ਠੀਕ ਕਰ ਦਿੱਤਾ। ਦਵਾਈ ਦੇਣ ਤੋਂ 12 ਘੰਟੇ ਬਾਅਦ ਮਰੀਜ਼ ਬਿਸਤਰੇ ਤੋਂ ਉੱਠ ਕੇ ਬੈਠ ਗਈ। ਜਦਕਿ ਇਸ ਤੋਂ ਪਹਿਲਾਂ ਉਹ ਹਿਲਜੁੱਲ ਵੀ ਨਹੀਂ ਪਾ ਰਹੀ ਸੀ। 48 ਘੰਟੇ 'ਚ ਉਹ 90 ਫ਼ੀਸਦੀ ਸਿਹਤਮੰਦ ਹੋ ਚੁੱਕੀ ਹੈ।

ਕੋਰੋਨਾ ਵਾਇਰਸ ਕਾਰਨ ਹੁਣ ਤੱਕ ਹੋਈਆਂ 360 ਦੀ ਮੌਤਾਂ

ਛੇਤੀ ਹੀ ਉਹ ਪੂਰੀ ਤਰ੍ਹਾਂ ਕੋਰੋਨਾ ਵਾਇਰਸ ਦੀ ਗ੍ਰਿਫਤ ਤੋਂ ਬਾਹਰ ਹੋਵੇਗੀ। ਡਾਕਟਰ ਕ੍ਰਿਏਨਸਾਕ ਨੇ ਦੱਸਿਆ ਕਿ ਉਨ੍ਹਾਂ ਲੈਬ 'ਚ ਇਸ ਦਵਾਈ ਦਾ ਪ੍ਰੀਖਣ ਕੀਤਾ ਤਾਂ ਉਨ੍ਹਾਂ ਨੂੰ ਬਹੁਤ ਸਕਾਰਾਤਮਕ ਨਤੀਜੇ ਮਿਲੇ। ਇਸ ਨੇ 12 ਘੰਟੇ ਦੇ ਅੰਦਰ ਹੀ ਮਰੀਜ਼ ਨੂੰ ਠੀਕ ਕਰਨਾ ਸ਼ੁਰੂ ਕਰ ਦਿੱਤਾ। 48 ਘੰਟੇ ਵਿੱਚ ਤਾਂ ਮਰੀਜ਼ ਪੂਰੀ ਤਰ੍ਹਾਂ ਸਿਹਤਮੰਦ ਹੋ ਗਿਆ। ਡਾਕਟਰ ਕ੍ਰਿਏਨਸਾਕ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਇਲਾਜ ਲਈ ਐਂਟੀ-ਫਲੂ ਡਰੱਗ ਓਸੇਲਟਾਮਿਵਿਰ ਨੂੰ ਐੱਚ.ਆਈ.ਵੀ ਦੇ ਇਲਾਜ ਲਈ ਵਰਤੋਂ 'ਚ ਲਿਆਂਦੀ ਜਾਣ ਵਾਲੀ ਲੋਪਿਨਾਵਿਰ ਅਤੇ ਰਿਟੋਨਾਵਿਰ ਨਾਲ ਮਿਲਾ ਕੇ ਨਵੀਂ ਦਵਾਈ ਬਣਾਈ ਹੈ। ਇਹ ਦਵਾਈ ਬਹੁਤ ਅਸਰਦਾਰ ਸਾਬਤ ਹੋਈ। ਹੁਣ ਉਹ ਇਸ ਨੂੰ ਹੋਰ ਅਸਰਦਾਰ ਬਣਾਉਣ ਲਈ ਲੈਬ 'ਚ ਪ੍ਰੀਖਣ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਥਾਈਲੈਂਡ 'ਚ ਹੁਣ ਤੱਕ ਕੋਰੋਨਾ ਵਾਇਰਸ ਦੇ ਕੁੱਲ 19 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਇਨ੍ਹਾਂ ਵਿਚੋਂ 8 ਮਰੀਜ਼ਾਂ ਨੂੰ 14 ਦਿਨਾਂ 'ਚ ਠੀਕ ਕਰ ਕੇ ਘਰ ਭੇਜਿਆ ਜਾ ਚੁੱਕਾ ਹੈ। 11 ਮਰੀਜਾਂ ਦਾ ਇਲਾਜ ਹਾਲੇ ਵੀ ਚੱਲ ਰਿਹਾ ਹੈ।

ਕੋਰੋਨਾ ਵਾਇਰਸ Update : ਜੇਕਰ ਤੁਸੀਂ ਵੀ ਹੋ Animal Lover ਤਾਂ ਜ਼ਰੂਰ ਪੜ੍ਹੋ ਇਹ ਖ਼ਬਰ!!

Get the latest update about Corona Virus Treatment, check out more about China, International News, True Scoop News & World Health Organization

Like us on Facebook or follow us on Twitter for more updates.