ਪੂਰੇ ਦੇਸ਼ 'ਚ ਇਕੱਠਿਆਂ ਸ਼ੁਰੂ ਹੋਵੇਗਾ ਕੋਰੋਨਾ ਵੈਕਸੀਨ ਦਾ ਡਰਾਈ ਰਨ, 2 ਜਨਵਰੀ ਤੋਂ ਸ਼ੁਰੂ ਹੋਵੇਗੀ ਸਭ ਤੋਂ ਵੱਡੀ ਮੁਹਿੰਮ

ਨਵੇਂ ਸਾਲ ਦੀ ਦਸਤਕ ਦੇ ਨਾਲ ਹੀ ਦੇਸ਼ ਵਿਚ ਹੁਣ ਕੋਰੋਨਾ ਵੈਕਸੀਨ ਨੂੰ ਲੈ ਕੇ ਵੱਡੀ ਤਿਆਰੀ...

ਨਵੇਂ ਸਾਲ ਦੀ ਦਸਤਕ ਦੇ ਨਾਲ ਹੀ ਦੇਸ਼ ਵਿਚ ਹੁਣ ਕੋਰੋਨਾ ਵੈਕਸੀਨ ਨੂੰ ਲੈ ਕੇ ਵੱਡੀ ਤਿਆਰੀ ਸ਼ੁਰੂ ਹੋ ਗਈ ਹੈ। ਭਾਰਤ ਸਰਕਾਰ ਨੇ ਫੈਸਲਾ ਲਿਆ ਹੈ ਕਿ 2 ਜਨਵਰੀ ਤੋਂ ਦੇਸ਼ ਦੇ ਹਰ ਸੂਬੇ ਵਿਚ ਕੋਰੋਨਾ ਵੈਕਸੀਨ ਦਾ ਡਰਾਈ ਰਨ ਕੀਤਾ ਜਾਵੇਗਾ। ਸਿਹਤ ਮੰਤਰਾਲਾ ਨੇ ਵੀਰਵਾਰ ਦੀ ਬੈਠਕ ਵਿਚ ਇਹ ਫੈਸਲਾ ਲਿਆ ਹੈ।

ਹੁਣ ਤੱਕ ਦੇਸ਼ ਦੇ 4 ਸੂਬਿਆਂ ਵਿਚ ਹੀ ਅਜਿਹਾ ਡਰਾਈ ਰਨ ਕੀਤਾ ਗਿਆ ਸੀ। ਜਿਸ ਵਿਚ ਪੰਜਾਬ, ਅਸਮ, ਗੁਜਰਾਤ ਅਤੇ ਆਂਧਰਾ ਪ੍ਰਦੇਸ਼ ਵਿਚ ਕੀਤਾ ਗਿਆ ਸੀ। ਚਾਰਾਂ ਸੂਬਿਆਂ ਵਿਚ ਡਰਾਈ ਰਨ ਨੂੰ ਲੈ ਕੇ ਚੰਗੇ ਰਿਜ਼ਲਟ ਸਾਹਮਣੇ ਆਏ ਸਨ, ਜਿਸ ਤੋਂ ਬਾਅਦ ਹੁਣ ਸਰਕਾਰ ਨੇ ਪੂਰੇ ਦੇਸ਼ ਵਿਚ ਡਰਾਈ ਰਨ ਨੂੰ ਲਾਗੂ ਕਰਨ ਦਾ ਫੈਸਲਾ ਲਿਆ ਹੈ।

ਕੀ ਹੁੰਦਾ ਹੈ ਡਰਾਈ ਰਨ?
ਸਿਹਤ ਮੰਤਰਾਲਾ ਦੇ ਹੁਕਮਾਂ ਮੁਤਾਬਕ ਡਰਾਈ ਰਨ ਵਿਚ ਸੂਬਿਆਂ ਨੂੰ ਆਪਣੇ ਦੋ ਸ਼ਹਿਰਾਂ ਨੂੰ ਨੋਟੀਫਾਈ ਕਰਨਾ ਹੋਵੇਗਾ। ਇਨ੍ਹਾਂ ਦੋ ਸ਼ਹਿਰਾਂ ਵਿਚ ਵੈਕਸੀਨ ਦੇ ਸ਼ਹਿਰ ਵਿਚ ਪਹੁੰਚਣ, ਹਸਪਤਾਲ ਤੱਕ ਜਾਣ, ਲੋਕਾਂ ਨੂੰ ਬੁਲਾਉਣ, ਫਿਰ ਡੋਜ਼ ਦੇਣ ਦੀ ਪੂਰੀ ਪ੍ਰਕਿਰਿਆ ਦਾ ਪਾਲਣ ਕਿਸ ਤਰ੍ਹਾ ਕੀਤਾ ਜਾਵੇ, ਕਿਵੇਂ ਵੈਕਸੀਨੇਸ਼ਨ ਹੋ ਰਿਹਾ ਹੋਵੇ। ਨਾਲ ਹੀ ਸਰਕਾਰ ਨੇ ਕੋਰੋਨਾ ਵੈਕਸੀਨ ਨੂੰ ਲੈ ਕੇ ਜਿਸ ਕੋਵਿਨ ਮੋਬਾਈਲ ਐਪ ਨੂੰ ਬਣਾਇਆ ਹੈ, ਉਸ ਦਾ ਵੀ ਟਰਾਇਲ ਕੀਤਾ ਜਾਵੇਗਾ। ਡਰਾਈ ਰਨ ਦੌਰਾਨ ਜਿਨ੍ਹਾਂ ਲੋਕਾਂ ਨੂੰ ਵੈਕਸੀਨ ਦਿੱਤੀ ਜਾਣੀ ਹੈ, ਉਨ੍ਹਾਂ ਨੂੰ ਐੱਸ.ਐੱਮ.ਐੱਸ. ਭੇਜਿਆ ਜਾਵੇਗਾ। ਉਸ ਤੋਂ ਬਾਅਦ ਅਧਿਕਾਰੀਆਂ ਤੋਂ ਲੈ ਕੇ ਸਿਹਤ ਕਰਮਚਾਰੀ ਵੈਕਸੀਨੇਸ਼ਨ ਉੱਤੇ ਕੰਮ ਕਰਨਗੇ।

ਮੁੱਖ ਰੂਪ ਨਾਲ ਇਸ ਵਿਚ ਵੈਕਸੀਨ ਦੇ ਸਟੋਰੇਜ, ਵੰਡ ਅਤੇ ਟੀਕਾਕਰਨ ਦੀਆਂ ਤਿਆਰੀਆਂ ਨੂੰ ਪਰਖਿਆ ਜਾਂਦਾ ਹੈ। ਜੋ ਕਿ ਸ਼ਹਿਰ ਦੇ ਵੱਡੇ ਸਰਕਾਰੀ ਹਸਪਤਾਲਾਂ ਜਾਂ ਹੋਰ ਥਾਵਾਂ ਉੱਤੇ ਕੀਤੀ ਜਾ ਰਹੀਆਂ ਹਨ। 
ਜਲਦੀ ਮਿਲ ਸਕਦੀ ਹੈ ਵੈਕਸੀਨ ਨੂੰ ਮਨਜ਼ੂਰੀ

ਤੁਹਾਨੂੰ ਦੱਸ ਦਈਏ ਕਿ ਦੇਸ਼ ਵਿਚ ਜਲਦ ਹੀ ਕੋਰੋਨਾ ਵੈਕਸੀਨ ਨੂੰ ਮਨਜ਼ੂਰੀ ਮਿਲ ਸਕਦੀ ਹੈ। ਸੀਰਮ ਇੰਸਟੀਚਿਊਟ ਵਲੋਂ ਤਿਆਰ ਕੀਤੀ ਜਾ ਰਹੀ ਕੋਵਿਸ਼ੀਲਡ ਨੂੰ ਲੈ ਕੇ ਬੀਤੇ ਦਿਨ ਮਾਹਰ ਕਮੇਟੀ ਦੀ ਬੈਠਕ ਬੁਲਾਈ। ਹਾਲਾਂਕਿ ਕੱਲ ਤਾਂ ਮਨਜ਼ੂਰੀ ਨਹੀਂ ਮਿਲੇਗੀ ਪਰ ਇਕ ਜਨਵਰੀ ਨੂੰ ਹੋਣ ਵਾਲੀ ਬੈਠਕ ਵਿਚ ਮਨਜ਼ੂਰੀ ਮਿਲਣ ਦੇ ਆਸਾਰ ਹਨ। ਬ੍ਰਿਟੇਨ ਵਿਚ ਆਕਸਫੋਰਡ ਦੀ ਵੈਕਸੀਨ ਨੂੰ ਮਿਲ ਚੁੱਕੀ ਹੈ, ਜਿਸ ਤੋਂ ਬਾਅਦ ਭਾਰਤ ਵਿਚ ਵੈਕਸੀਨ ਨੂੰ ਮਨਜ਼ੂਰੀ ਮਿਲਣ ਦੇ ਆਸਾਰ ਵਧੇ ਹਨ।

Get the latest update about vaccine, check out more about corona virus, vaccination & dry run 2 january

Like us on Facebook or follow us on Twitter for more updates.