ਕੋਰੋਨਾ ਦੀ ਲਹਿਰ ਬੇਕਾਬੂ: 24 ਘੰਟਿਆਂ 'ਚ ਸਾਹਮਣੇ ਆਏ 1.45 ਲੱਖ ਨਵੇਂ ਮਾਮਲੇ

ਕੋਰੋਨਾ ਵਾਇਰਸ ਦੀ ਦੂਜੀ ਲਹਿਰ ਬੇਕਾਬੂ ਹੋ ਚੁੱਕੀ ਹੈ। ਨਵੇਂ ਇਨਫੈਕਸ਼ਨ ਦੇ ਮਾਮਲੇ ਹਰ ਦਿਨ ਰਿਕਾਰ...

ਕੋਰੋਨਾ ਵਾਇਰਸ ਦੀ ਦੂਜੀ ਲਹਿਰ ਬੇਕਾਬੂ ਹੋ ਚੁੱਕੀ ਹੈ। ਨਵੇਂ ਇਨਫੈਕਸ਼ਨ ਦੇ ਮਾਮਲੇ ਹਰ ਦਿਨ ਰਿਕਾਰਡ ਤੋੜ ਰਹੇ ਹਨ। ਪੰਜਵੀਂ ਵਾਰ ਦੇਸ਼ ਵਿਚ ਇਕ ਲੱਖ ਤੋਂ ਜ਼ਿਆਦਾ ਕੇਸ ਸਾਹਮਣੇ ਆਏ ਹਨ। ਸਿਹਤ ਮੰਤਰਾਲਾ ਦੀ ਤਾਜ਼ਾ ਰਿਪੋਰਟ ਮੁਤਾਬਕ ਪਿਛਲੇ 24 ਘੰਟਿਆਂ ਵਿਚ 1,45,384 ਨਵੇਂ ਮਾਮਲੇ ਸਾਹਮਣੇ ਆਏ ਤੇ 794 ਲੋਕਾਂ ਦੀ ਜਾਨ ਚਲੀ ਗਈ ਹੈ। ਹਾਲਾਂਕਿ 77,567 ਲੋਕਾਂ ਠੀਕ ਵੀ ਹੋਏ ਹਨ। ਇਸ ਤੋਂ ਪਹਿਲਾਂ 4,6,7 ਤੇ 8 ਅਪ੍ਰੈਲ ਨੂੰ ਇਕ ਲੱਖ ਤੋਂ ਜ਼ਿਆਦਾ ਕੇਸ ਸਾਹਮਣੇ ਆਏ ਸਨ।

ਦੇਸ਼ ਵਿਚ ਕੋਰੋਨਾ ਦੇ ਹਾਲਾਤ
ਤੁਹਾਨੂੰ ਦੱਸ ਦਈਏ ਕਿ ਤਾਜ਼ਾ ਸਾਹਮਣੇ ਆਏ ਮਾਮਲਿਆਂ ਦੇ ਨਾਲ ਦੇਸ਼ ਵਿਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 1,32,05,926 ਹੋ ਗਏ ਹਨ। ਇਸ ਦੇ ਨਾਲ ਹੀ 1,19,90,859 ਲੋਕ ਇਸ ਮਹਾਮਾਰੀ ਨੂੰ ਮਾਤ ਦੇ ਚੁੱਕੇ ਹਨ। ਦੇਸ਼ ਵਿਚ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ 10,46,631 ਹੈ ਤੇ ਇਸ ਦੇ ਨਾਲ ਹੀ ਕੁੱਲ ਮੌਤਾਂ ਦੀ ਗਿਣਤੀ 1,68,436 ਹੋ ਗਈ ਹੈ।

ਬੀਤੇ ਦਿਨ 34 ਲੱਖ ਲੋਕਾਂ ਨੂੰ ਦਿੱਤੀ ਗਈ ਵੈਕਸੀਨ
ਦੇਸ਼ ਵਿਚ 16 ਜਨਵਰੀ ਨੂੰ ਕੋਰੋਨਾ ਦਾ ਟੀਕਾ ਲਗਾਏ ਜਾਣ ਦੇ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਸੀ। 9 ਅਪ੍ਰੈਲ ਤੱਕ ਦੇਸ਼ ਭਰ ਵਿਚ 9 ਕਰੋੜ 80 ਲੱਖ 75 ਹਜ਼ਾਰ 160 ਕੋਰੋਨਾ ਡੋਜ਼ ਦਿੱਤੇ ਜਾ ਚੁੱਕੇ ਹਨ। ਬੀਤੇ ਦਿਨ 34 ਲੱਖ 15 ਹਜ਼ਾਰ ਟੀਕੇ ਲੱਗੇ। ਵੈਕਸੀਨ ਦੀ ਦੂਜੀ ਖੁਰਾਕ ਦੇਣ ਦਾ ਅਭਿਆਨ 13 ਫਰਵਰੀ ਤੋਂ ਸ਼ੁਰੂ ਹੋਇਆ ਸੀ।

ਦੇਸ਼ ਵਿਚ ਕੋਰੋਨਾ ਕਾਰਣ ਮੌਤ ਦਰ 1.27 ਫੀਸਦੀ ਹੈ ਜਦਕਿ ਰਿਕਵਰੀ ਰੇਟ ਤਕਰੀਬਨ 91 ਫੀਸਦੀ ਹੈ। ਐਕਟਿਵ ਕੇਸ ਵਧ ਕੇ ਤਕਰੀਬਨ 7 ਫੀਸਦੀ ਹੋ ਗਏ ਹਨ। ਕੋਰੋਨਾ ਐਕਟਿਵ ਕੇਸ ਮਾਮਲੇ ਵਿਚ ਭਾਰਤ ਦਾ ਚੌਥਾ ਸਥਾਨ ਹੈ।

Get the latest update about out of control, check out more about second wave, Truescoop, new cases & Truescoop News

Like us on Facebook or follow us on Twitter for more updates.