ਚੀਨ 'ਚ ਕੋਰੋਨਾ ਵਾਇਰਸ ਨਾਲ ਮੌਤਾਂ ਦੀ ਗਿਣਤੀ ਵਧੀ 170

ਚੀਨ 'ਚ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ ਤੇ ਇਸ ...

ਚੀਨ — ਚੀਨ 'ਚ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ ਤੇ ਇਸ ਨਾਲ ਮਰਨ ਵਾਲੇ ਵਿਅਕਤੀਆਂ ਦੀ ਗਿਣਤੀ 170 ਤੱਕ ਪੁੱਜ ਗਈ ਹੈ। ਵੀਰਵਾਰ ਨੂੰ ਚੀਨੀ ਸਰਕਾਰ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਹੁਵੇਈ ਸੂਬੇ 'ਚ ਇੱਕੋ ਦਿਨ ਅੰਦਰ 37 ਮੌਤਾਂ ਹੋ ਗਈਆਂ ਹਨ। ਚੀਨ ਸਰਕਾਰ ਨੇ ਹਾਲਾਤ ਨਾਲ ਨਿਪਟਣ ਲਈ ਫ਼ੌਜ ਸੱਦ ਲਈ ਹੈ। ਦੱਸ ਦੱਈਏ ਕਿ ਇਸ ਵਾਇਰਸ ਤੋਂ ਸਭ ਤੋਂ ਵੱਧ ਪ੍ਰਭਾਵਿਤ ਚੀਨ ਦਾ ਸੂਬੇ ਹੁਵੇਈ ਹੈ, ਜਿੱਥੇ ਇੱਕ ਦਿਨ 'ਚ ਹੀ 1,032 ਨਵੇਂ ਮਰੀਜ਼ ਸਾਹਮਣੇ ਆਏ ਹਨ। ਲਗਭਗ 6,000 ਲੋਕ ਕੋਰੋਨਾ ਵਾਇਰਸ ਦੀ ਛੂਤ ਤੋਂ ਪ੍ਰਭਾਵਿਤ ਹੋ ਚੁੱਕੇ ਹਨ। ਸਿਹਤ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਵਾਇਰਸ ਨਾਲ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਗਿਣਤੀ ਅਗਲੇ 10 ਦਿਨਾਂ 'ਚ ਬਹੁਤ ਜ਼ਿਆਦਾ ਵਧ ਸਕਦੀ ਹੈ, ਜਿਸ ਕਾਰਨ ਵੱਡੀ ਗਿਣਤੀ 'ਚ ਲੋਕਾਂ ਦੀ ਮੌਤ ਹੋ ਸਕਦੀ ਹੈ।

ਕੇਰਲ 'ਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਆਇਆ ਸਾਹਮਣੇ

ਜਾਣਕਾਰੀ ਅਨੁਸਾਰ ਕੋਰੋਨਾ ਵਾਇਰਸ ਕੀਟਾਣੂਆਂ ਦਾ ਇੱਕ ਵੱਡਾ ਸਮੂਹ ਹੁੰਦਾ ਹੈ ਪਰ ਉਨ੍ਹਾਂ ਵਿੱਚੋਂ ਸਿਰਫ਼ ਛੇ ਕੀਟਾਣੂ ਹੀ ਲੋਕਾਂ ਨੂੰ ਛੂਤ ਤੋਂ ਗ੍ਰਸਤ ਕਰਦੇ ਹਨ। ਇਸ ਨਾਲ ਸ਼ੁਰੂਆਤ ਪਹਿਲਾਂ ਸਰਦੀ–ਜ਼ੁਕਾਮ ਤੋਂ ਹੀ ਹੁੰਦੀ ਪਰ ਬਾਅਦ 'ਚ ਸਾਹ ਲੈਣ ਵਿੱਚ ਔਖ ਤੇ ਬੁਖ਼ਾਰ, ਗਲ਼ੇ 'ਚ ਦਰਦ ਜਿਹੇ ਹੋਰ ਲੱਛਣ ਉੱਭਰਨ ਲੱਗਦੇ ਹਨ। ਕੋਰੋਨਾ ਵਾਇਰਸ ਨਾਲ ਹੀ ਸਾਲ 2002–03 ਦੌਰਾਨ ਚੀਨ ਤੇ ਹਾਂਗ ਕਾਂਗ 'ਚ ਲਗਭਗ 650 ਵਿਅਕਤੀ ਮਾਰੇ ਗਏ ਸਨ।ਚੀਨੀ ਰਾਸ਼ਟਰਪਤੀ ਸ਼ੀ ਚਿਨਫ਼ਿੰਗ ਨੇ ਕੋਰੋਨਾ ਵਾਇਰਸ ਦਾ ਕਹਿਰ ਰੋਕਣ ਦੀ ਔਖੀ ਜ਼ਿੰਮੇਵਾਰੀ ਹੁਣ ਫ਼ੌਜ ਹਵਾਲੇ ਕਰ ਦਿੱਤੀ ਹੈ। ਇਹ ਵਾਇਰਸ ਹੁਣ ਤੱਕ 17 ਦੇਸ਼ਾਂ ਵਿੱਚ ਫੈਲ ਗਿਆ ਹੈ। ਬਹੁਤ ਸਾਰੇ ਦੇਸ਼ਾਂ ਨੇ ਚੀਨ ਜਾਣ ਵਾਲੀਆਂ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਚੀਨ 'ਚ ਇਸ ਵਾਇਰਸ ਕਾਰਨ ਛੇ ਵਿਦੇਸ਼ੀ ਵੀ ਪ੍ਰਭਾਵਿਤ ਹੋਏ ਹਨ। ਜਰਮਨੀ 'ਚ ਚਾਰ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਫ਼ਰਾਂਸ ਤੋਂ ਬਾਅਦ ਇਹ ਦੂਜਾ ਯੂਰੋਪੀਅਨ ਦੇਸ਼ ਹੋ ਗਿਆ ਹੈ।

Get the latest update about National News, check out more about Punjabi News, Coronary Virus, True Scoop News & Increased

Like us on Facebook or follow us on Twitter for more updates.