'ਕੋਰੋਨਾ ਵਾਈਰਸ' ਕਿਤੇ ਪੰਜਾਬ ਨੂੰ ਨਾ ਲੈ ਲਵੇ ਆਪਣੇ ਸ਼ਿਕੰਜੇ 'ਚ, ਚੰਡੀਗੜ੍ਹ-ਅੰਮ੍ਰਿਤਸਰ ਏਅਰਪੋਰਟ 'ਤੇ ਅਲਰਟ ਜਾਰੀ

ਚੀਨ 'ਚ ਫੈਲ ਰਹੇ 'ਕੋਰੋਨਾ ਵਾਈਰਸ' ਤੋਂ ਬਾਅਦ ਦੇਸ਼ਾਂ ਦੇ ਵੱਖ-ਵੱਖ ਏਅਰਪੋਰਟਸ 'ਤੇ ਆਈਸੋਲੇਸ਼ਨ ਦਾ ਇੰਤਜ਼ਾਮ ਕੀਤਾ ਗਿਆ ਹੈ। ਇਸ ਦੇ ਮੱਦੇਨਜ਼ਰ ਚੰਡੀਗੜ੍ਹ ਏਅਰਪੋਰਟ 'ਤੇ ਵੀ ਆਈਸੋਲੇਸ਼ਨ ਸੈਂਟਰ ਤਿਆਰ ਕੀਤਾ ਗਿਆ ਜਦਕਿ ਪੰਜਾਬ ਦੇ ਅੰਮ੍ਰਿਤਸਰ-ਏਅਰਪੋਰਟ...

ਚੰਡੀਗੜ੍ਹ— ਚੀਨ 'ਚ ਫੈਲ ਰਹੇ 'ਕੋਰੋਨਾ ਵਾਈਰਸ' ਤੋਂ ਬਾਅਦ ਦੇਸ਼ਾਂ ਦੇ ਵੱਖ-ਵੱਖ ਏਅਰਪੋਰਟਸ 'ਤੇ ਆਈਸੋਲੇਸ਼ਨ ਦਾ ਇੰਤਜ਼ਾਮ ਕੀਤਾ ਗਿਆ ਹੈ। ਇਸ ਦੇ ਮੱਦੇਨਜ਼ਰ ਚੰਡੀਗੜ੍ਹ ਏਅਰਪੋਰਟ 'ਤੇ ਵੀ ਆਈਸੋਲੇਸ਼ਨ ਸੈਂਟਰ ਤਿਆਰ ਕੀਤਾ ਗਿਆ ਜਦਕਿ ਪੰਜਾਬ ਦੇ ਅੰਮ੍ਰਿਤਸਰ-ਏਅਰਪੋਰਟ ਅਥਾਰਟੀ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ। ਅੰਮ੍ਰਿਤਸਰ 'ਚ ਇਸ ਸਬੰਧੀ ਏਅਰਪੋਰਟ ਦੇ ਅਧਿਕਾਰੀ ਮਨੋਜ ਕੁਮਾਰ ਨਾਲ ਮੀਟਿੰਗ ਕੀਤੀ। ਏਅਰਪੋਰਟ ਦੇ ਡਾਇਰੈਕਟਰ ਦੇ ਦਫਤਰ ਤੋਂ ਮਿਲੀ ਜਾਣਕਾਰੀ ਮੁਤਾਬਕ ਮੀਟਿੰਗ 'ਚ ਕੋਰੋਨਾ ਵਾਇਰਸ ਸਬੰਧੀ ਗੱਲਬਾਤ ਕੀਤੀ। ਸਿਹਤ ਵਿਭਾਗ ਦੇ ਅੰਮ੍ਰਿਤਸਰ ਦੇ ਉੱਚ ਅਧਿਕਾਰੀ ਵੀ ਇਸ ਮੀਟਿੰਗ 'ਚ ਪਹੁੰਚੇ, ਅੰਮ੍ਰਿਤਸਰ ਦੇ ਸੀਨੀਅਰ ਮੈਡੀਕਲ ਅਫਸਰ ਪ੍ਰਭ ਗਿੱਲ ਨੇ ਪੁਸ਼ਟੀ ਕੀਤੀ ਹੈ ਕਿ ਇਸ ਸਬੰਧੀ ਕੀ-ਕੀ ਕਦਮ ਉਠਾਏ ਜਾਣੇ ਚਾਹੀਦੇ ਹਨ, ਇਸ ਬਾਰੇ ਚਰਚਾ ਕਰ ਰਹੇ ਹਾਂ ਪਰ ਮੀਡੀਆ ਨਾਲ ਗੱਲਬਾਤ ਸਿਹਤ ਵਿਭਾਗ ਦੇ ਉੱਚ ਅਧਿਕਾਰੀ ਹੀ ਕਰਨਗੇ।

ਇੱਧਰ ਮਾਂ ਨੇ ਛੱਡਿਆ ਮਾਸੂਮ ਦਾ ਹੱਥ, ਓਧਰ ਮੌਤ ਨੇ ਲਾਇਆ ਗਲੇ!!

ਉਧਰ ਚੰਡੀਗੜ੍ਹ ਏਅਰਪੋਰਟ ਅਥਾਰਿਟੀ ਦੇ ਨਾਲ ਮੁਹਾਲੀ ਦੇ ਸਰਕਾਰੀ ਡਾਕਟਰਾਂ ਦੀ ਬੈਠਕ ਹੋਈ। ਸਿਵਲ ਸਰਜਨ ਮੁਹਾਲੀ ਨੇ ਚੰਡੀਗੜ੍ਹ ਦੇ ਏਅਰਪੋਰਟ 'ਤੇ ਏਅਰਲਾਈਨਜ਼ ਦੇ ਸਟਾਫ ਤੇ ਏਅਰਪੋਰਟ ਅਥਾਰਿਟੀ ਨੂੰ ਫੈਲ ਰਹੇ ਵਾਇਰਸ ਬਾਰੇ ਦਿੱਤੀ ਜਾਣਕਾਰੀ ਅਤੇ ਬਚਾਓ ਕਰਨ ਦੇ ਤਰੀਕੇ ਦੱਸੇ। ਸਿਵਲ ਸਰਜਨ ਮੁਹਾਲੀ ਮਨਜੀਤ ਸਿੰਘ ਨੇ ਕਿਹਾ ਕਿ ਇੱਕ ਵੱਖ ਤੋਂ ਸੈਂਟਰ ਤਿਆਰ ਕਰ ਲਿਆ ਗਿਆ ਹੈ ਕਿ ਜੇਕਰ ਕੋਈ ਵੀ ਇਸ ਵਾਇਰਸ ਦਾ ਸ਼ੱਕੀ ਨਜ਼ਰ ਆਉਂਦਾ ਹੈ ਤਾਂ ਉਸ ਨੂੰ ਸਭ ਤੋਂ ਪਹਿਲਾਂ ਆਈਸੋਲੇਸ਼ਨ ਸੈਂਟਰ 'ਚ ਲਿਆਇਆ ਜਾਵੇਗਾ। ਜੇਕਰ ਕੋਈ ਵੀ ਵਾਇਰਸ ਦਾ ਪੀੜਤ ਏਅਰਪੋਰਟ 'ਤੇ ਉਤਰਦਾ ਹੈ ਤਾਂ ਉਸ ਦੇ ਇਲਾਜ ਲਈ ਤੁਰੰਤ ਪੰਜਾਬ ਸਰਕਾਰ ਦੇ ਡਾਕਟਰ ਪਹੁੰਚਣਗੇ ਪਰ ਅੱਗੇ ਪੀ.ਜੀ.ਆਈ ਅਤੇ ਪਟਿਆਲਾ ਦੇ ਹਸਪਤਾਲ 'ਚ ਡਾਕਟਰ ਉਸ ਦਾ ਇਲਾਜ ਕਰਨ ਲਈ ਤਿਆਰ-ਬਰ-ਤਿਆਰ ਬੈਠੇ ਹਨ।

ਜਦੋਂ ਅਸਲ ਜ਼ਿੰਦਗੀ 'ਚ ਧਰਮਿੰਦਰ ਬਣ ਇਹ ਸ਼ਖਸ ਜਾ ਚੜ੍ਹਿਆ ਟੈਂਕੀ 'ਤੇ, ਜਾਣੋ ਕੀ ਹੋਇਆ ਅੱਗੇ...

Get the latest update about Amritsar Airport, check out more about Health Alert, News In Punjabi, Punjab Health Department & Coronavirus Advisory

Like us on Facebook or follow us on Twitter for more updates.