'ਕੋਰੋਨਾ ਵਾਇਰਸ' ਨੂੰ ਲੈ ਕੇ ਹੋਇਆ ਹੈਰਾਨੀਜਨਕ ਖੁਲਾਸਾ, ਜੋ ਤੁਹਾਡੀ ਵੀ ਉਡਾ ਦੇਵੇਗਾ ਨੀਂਦ

'ਕੋਰੋਨਾ ਵਾਇਰਸ' ਦੇ ਫੈਲਣ ਨੂੰ ਲੈ ਕੇ ਇਕ ਅਜਿਹਾ ਖੁਲਾਸਾ ਹੋਇਆ ਹੈ, ਜੋ ਦੁਨੀਆਭਰ ਦੀਆਂ ਸਰਕਾਰਾਂ ਅਤੇ ਸਿਹਤ ਖੇਤਰ ਨਾਲ ਜੁੜੇ ਲੋਕਾਂ...

ਨਵੀਂ ਦਿੱਲੀ— 'ਕੋਰੋਨਾ ਵਾਇਰਸ' ਦੇ ਫੈਲਣ ਨੂੰ ਲੈ ਕੇ ਇਕ ਅਜਿਹਾ ਖੁਲਾਸਾ ਹੋਇਆ ਹੈ, ਜੋ ਦੁਨੀਆਭਰ ਦੀਆਂ ਸਰਕਾਰਾਂ ਅਤੇ ਸਿਹਤ ਖੇਤਰ ਨਾਲ ਜੁੜੇ ਲੋਕਾਂ ਦੀ ਨੀਂਦ ਉਡਾ ਸਕਦਾ ਹੈ। ਸ਼ੰਘਾਈ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਕੋਰੋਨਾ ਵਾਇਰਸ ਹੁਣ ਹਵਾ 'ਚ ਮੌਜੂਦ ਨਮੀ 'ਚ ਮਿਲ ਕੇ ਫੈਲਣ ਲੱਗ ਪਿਆ ਹੈ ਅਤੇ ਉਹ ਹਵਾ 'ਚ ਤੈਰਦੇ ਹੋਏ ਦੂਜੇ ਵਿਅਕਤੀ ਨੂੰ ਸੰਕ੍ਰਮਿਤ ਕਰ ਰਿਹਾ ਹੈ, ਜਿਸ ਨੂੰ ਏਅਰੋਸੋਲ ਟ੍ਰਾਂਸਮਿਸ਼ਨ ਕਿਹਾ ਜਾ ਰਿਹਾ ਹੈ। ਹੁਣ ਤੱਕ ਵਾਇਰਸ ਨਾਲ ਸੰਕ੍ਰਮਿਤ ਵਿਅਕਤੀ ਦੇ ਸੰਪਰਕ 'ਚ ਆਉਣ ਕਾਰਨ ਬੀਮਾਰੀ ਹੋਣ ਦੀ ਹੀ ਗੱਲ ਕਹੀ ਜਾ ਰਹੀ ਸੀ। ਹਾਂ, ਸੰਕ੍ਰਮਿਤ ਵਿਅਕਤੀ ਦੇ ਖੰਘਣ ਅਤੇ ਛੀਕਣ ਰਾਹੀਂ ਸੰਕ੍ਰਮਣ ਪਹੁੰਚਣ ਦੀ ਵੀ ਪੁਸ਼ਟੀ ਪਹਿਲਾਂ ਹੀ ਹੋ ਚੁੱਕੀ ਹੈ।

ਕੋਰੋਨਾ ਵਾਇਰਸ ਹੁਣ ਨਹੀਂ ਰਹੇਗਾ ਲਾਇਲਾਜ, 48 ਘੰਟੇ 'ਚ ਮਰੀਜ਼ ਹੋਣਗੇ ਠੀਕ!!

ਸ਼ੰਘਾਈ ਸਿਵਲ ਅਫੇਅਰਸ ਬਿਊਰੋ ਦੇ ਡੈਪੁਟੀ ਹੈੱਡ ਨੇ ਦੱਸਿਆ, ''ਏਅਰੋਸੋਲ ਟ੍ਰਾਂਸਮਿਸ਼ਨ ਦਾ ਮਤਲਬ ਹੈ ਕਿ ਵਾਇਰਸ ਹਵਾ 'ਤੇ ਮੌਜੂਦ ਮਾਈਕ੍ਰੋ ਬੁੰਦਾਂ ਨਾਲ ਮਿਲ ਕੇ ਏਅਰੋਸੋਲ ਬਣਾ ਰਿਹਾ ਹੈ। ਮੈਡੀਕਲ ਐਕਸਪਰਟਸ ਮੁਤਾਬਕ ਇਸ 'ਚ ਸਾਹ ਲੈਣ ਕਾਰਨ ਵੀ ਫੈਲ ਰਿਹਾ ਹੈ। ਉਨ੍ਹਾਂ ਨੇ ਅੱਗੇ ਕਿਹਾ, ''ਇਸ ਦੇ ਮੱਦੇਨਜ਼ਰ ਅਸੀਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਰਿਵਾਰਕ ਮੈਂਬਰਾਂ ਰਾਹੀਂ ਸੰਕ੍ਰਮਿਤ ਹੋਣ ਤੋਂ ਬਚਣ ਦੇ ਉਪਾਅ ਨੂੰ ਲੈ ਕੇ ਆਪਣੀ ਜਾਗਰੁਕਤਾ ਵਧਾਉਣ।''

ਹੁਣ ਇਕ ਟੌਫੀ ਦਿਵਾਏਗੀ ਕਈ ਬੀਮਾਰੀਆਂ ਤੋਂ ਨਿਜ਼ਾਤ

ਐਕਸਪਰਟ ਦਾ ਕਹਿਣਾ ਹੈ ਕਿ ਡਾਇਰੈਕਟ ਟ੍ਰਾਂਸਮਿਸ਼ਨ ਦਾ ਮਤਲਬ ਹੈ ਕਿ ਸੰਕ੍ਰਮਿਤ ਵਿਅਕਤੀ ਜੇਕਰ ਛਿੱਕ ਜਾਂ ਖੰਘ ਰਿਹਾ ਹੋਵੇ ਤਾਂ ਨੇੜੇ ਦੇ ਵਿਅਕਤੀ ਦੇ ਸਾਹ ਲੈਂਦੇ ਸਮੇਂ ਵਾਇਰਸ ਉਸ 'ਚ ਪ੍ਰਵੇਸ਼ ਕਰ ਜਾਵੇਗਾ।

Get the latest update about Aerosol Transmission, check out more about Coronavirus, News In Punjabi, Health News & True Scoop News

Like us on Facebook or follow us on Twitter for more updates.