ਹਵਾ ਰਾਹੀਂ ਤੇਜ਼ੀ ਨਾਲ ਫੈਲਦਾ ਹੈ ਕੋਰੋਨਾ! ਮਾਹਰਾਂ ਨੂੰ ਮਿਲੇ ਪੁਖਤਾ ਸਬੂਤ

ਵਧਦੇ ਕੋਰੋਨਾ ਇਨਫੈਕਸ਼ਨ ਦੇ ਵਿਚ ਦੁਨੀਆ ਦੇ ਹੈਲਥ ਰਿਸਰਚ ਜਰਨਲ ਲੈਂਸੇਟ ਨੇ ਵੱਡਾ ਦਾਅਵਾ ਕੀ...

ਟੋਰਾਂਟੋ: ਵਧਦੇ ਕੋਰੋਨਾ ਇਨਫੈਕਸ਼ਨ ਦੇ ਵਿਚ ਦੁਨੀਆ ਦੇ ਹੈਲਥ ਰਿਸਰਚ ਜਰਨਲ ਲੈਂਸੇਟ ਨੇ ਵੱਡਾ ਦਾਅਵਾ ਕੀਤਾ ਹੈ। ਜਰਨਲ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਹਵਾ ਰਾਹੀਂ ਤੇਜ਼ੀ ਨਾਲ ਫੈਲਦਾ ਹੈ।  ਇਕ ਰਿਸਰਚ ਸਟੱਡੀ ਵਿਚ ਇਸ ਗੱਲ ਦੇ ਪੁਖਤਾ ਸਬੂਤ ਜਰਨਲ ਨੂੰ ਮਿਲੇ ਹਨ। 

ਹਵਾ ਤੋਂ ਵਾਇਰਸ ਟਰਾਂਸਮਿਸ਼ਨ ਦੇ ਸਬੂਤ ਮਿਲਣ ਦੇ ਬਾਅਦ ਜਰਨਲ ਨੇ ਕਿਹਾ ਹੈ ਕਿ ਵਰਲਡ ਹੈਲਥ ਆਰਗਨਾਈਜੇਸ਼ਨ ਅਤੇ ਦੂਜੀਆਂ ਹੈਲਥ ਏਜੰਸੀਆਂ ਵਾਇਰਸ ਟਰਾਂਮਿਸ਼ਨ ਦੀ ਪਰਿਭਾਸ਼ਾ ਵਿਚ ਤੁਰੰਤ ਬਦਲਾਅ ਕਰਨ ਤਾਂਕਿ ਇਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ। 

ਸੁਪਰ ਸਪ੍ਰੈਡਰ ਇਵੈਂਟ 'ਚ ਮਿਲੇ ਕੇਸ
ਅਮਰੀਕਾ, ਬ੍ਰਿਟੇਨ ਅਤੇ ਕੈਨੇਡਾ ਦੇ 6 ਰਿਸਰਚਰਸ ਨੇ ਕੋਰੋਨਾ ਟਰਾਂਸਮਿਸ਼ਨ ਉੱਤੇ ਹੋਈ ਰਿਸਰਚ ਦੀ ਸਟੱਡੀ ਕੀਤੀ। ਸਟੱਡੀ ਤੋਂ ਬਾਅਦ ਵਾਇਰਸ ਦੇ ਹਵਾ ਵਿਚ ਟਰਾਂਸਮਿਸ਼ਨ ਦੇ ਸਬੂਤ ਪਾਏ ਗਏ। ਇਨ੍ਹਾਂ ਵਿਚ ਸਭ ਤੋਂ ਪਹਿਲਾਂ ਇਕ ਸੁਪਰ ਸਪ੍ਰੈਡਰ ਇਵੈਂਟਸ ਦਾ ਜ਼ਿਕਰ ਹੈ। ਰਿਸਰਚਰਸ ਨੇ ਕਾਗਿਟ ਚੋਅਰ ਇਵੈਂਟ ਦੇ ਬਾਰੇ ਵਿਚ ਦੱਸਿਆ। ਇਸ ਵਿਚ ਇਕ ਹੀ ਇਨਫੈਕਟਿਡ ਤੋਂ 53 ਲੋਕਾਂ ਵਿਚ ਵਾਇਰਸ ਫੈਲ ਗਿਆ। ਸਟੱਡੀ ਵਿਚ ਪਤਾ ਚੱਲਿਆ ਕਿ ਇਹ ਲੋਕ ਇਕ-ਦੂਜੇ ਦੇ ਨੇੜੇ ਨਹੀਂ ਗਏ ਤੇ ਨਾ ਹੀ ਮਿਲੇ। ਇਕ ਹੀ ਸਤ੍ਹਾ ਨੂੰ ਵਾਰ-ਵਾਰ ਛੂਹਿਆ ਵੀ ਨਹੀਂ। ਯਾਨੀ ਹਵਾ ਨਾਲ ਹੀ ਇਨ੍ਹਾਂ ਲੋਕਾਂ ਵਿਚ ਵਾਇਰਸ ਫੈਲਿਆ। 

ਇਨਡੋਰ 'ਚ ਟਰਾਂਸਮਿਸ਼ਨ ਜ਼ਿਆਦਾ 
ਰਿਸਰਚ ਵਿਚ ਦੱਸਿਆ ਗਿਆ ਹੈ ਕਿ ਖੁੱਲੀਆਂ ਜਗ੍ਹਾਵਾਂ ਦੀ ਬਜਾਏ ਬੰਦ ਜਗ੍ਹਾਵਾਂ ਵਿਚ ਸੰਕਰਮਣ ਜ਼ਿਆਦਾ ਤੇਜ਼ੀ ਨਾਲ ਫੈਲਦਾ ਹੈ। ਬੰਦ ਜਗ੍ਹਾਵਾਂ ਨੂੰ ਹਵਾਦਾਰ ਬਣਾ ਕੇ ਇਨਫੈਕਸ਼ਨ ਦੇ ਫੈਲਾਅ ਨੂੰ ਤੇਜ਼ੀ ਨਾਲ ਘੱਟ ਕੀਤਾ ਜਾ ਸਕਦਾ ਹੈ। 

ਸਾਈਲੈਂਟ ਟਰਾਂਸਮਿਸ਼ਨ ਤੋਂ ਸਭ ਵਿਚ ਫੈਲਿਆ ਵਾਇਰਸ
ਵਾਇਰਸ ਦਾ ਸਾਇਲੈਂਟ ਟਰਾਂਸਮਿਸ਼ਨ ਉਨ੍ਹਾਂ ਲੋਕਾਂ ਤੋਂ ਜ਼ਿਆਦਾ ਹੁੰਦਾ ਹੈ, ਜਿਨ੍ਹਾਂ ਵਿਚ ਸਰਦੀ, ਖੰਘ ਦੇ ਲੱਛਣ ਨਹੀਂ ਪਾਏ ਜਾਂਦੇ ਹਨ। 40 ਫੀਸਦੀ ਵਾਇਰਸ ਟਰਾਂਸਮਿਸ਼ਨ ਇਸੇ ਤਰ੍ਹਾਂ ਨਾਲ ਹੋਇਆ। ਇਹੀ ਸਾਇਲੈਂਟ ਟਰਾਂਸਮਿਸ਼ਨ ਪੂਰੀ ਦੁਨੀਆ ਵਿਚ ਵਾਇਰਸ ਦੇ ਫੈਲਣ ਦੀ ਮੁੱਖ ਵਜ੍ਹਾ ਰਹੀ। ਇਸ ਆਧਾਰ ਉੱਤੇ ਹੀ ਵਾਇਰਸ ਦੇ ਹਵੇ ਵਿਚ ਫੈਲਣ ਦੀ ਥਿਓਰੀ ਸਾਬਤ ਹੁੰਦੀ ਹੈ। 

ਡਰਾਪਲੈਟਸ ਨਾਲ ਫੈਲਾਅ ਦੇ ਪ੍ਰਮਾਣ ਘੱਟ
ਮਾਹਰਾਂ ਨੇ ਕਿਹਾ ਕਿ ਡਰਾਪਲੈਟਸ ਰਾਹੀਂ ਵਾਇਰਸ ਦੇ ਤੇਜ਼ੀ ਨਾਲ ਫੈਲਾਅ ਦੇ ਬੇਹੱਦ ਘੱਟ ਪ੍ਰਮਾਣ ਮਿਲੇ ਹਨ। ਵੱਡੇ ਡਰਾਪਲੈਟਸ ਹਵਾ ਵਿਚ ਨਹੀਂ ਰੁੱਕ ਪਾਉਂਦੇ ਅਤੇ ਇਹ ਡਿੱਗ ਕੇ ਸਤ੍ਹਾ ਨੂੰ ਸਥਾਪਿਤ ਕਰਦੇ ਹਨ। ਇਸ ਨਾਲ ਹਵਾ ਵਿਚ ਵਾਇਰਸ ਦੇ ਫੈਲਾਅ ਦੇ ਮਜਬੂਤ ਪ੍ਰਮਾਣ ਮਿਲੇ ਹਨ। 

ਨਵੇਂ ਦਾਅਵੇ ਦੇ ਮਾਇਨੇ ਕੀ ਹਨ? 
ਮਾਹਰਾਂ ਦਾ ਕਹਿਣਾ ਹੈ ਕਿ ਹੱਥ ਧੋਣਾ ਅਤੇ ਸਤ੍ਹਾ ਨੂੰ ਸਾਫ਼ ਕਰਨਾ ਅਜੇ ਵੀ ਜ਼ਰੂਰੀ ਹਨ ਪਰ ਸਾਰਾ ਫੋਕਸ ਇਸ ਉੱਤੇ ਨਹੀਂ ਹੋਣਾ ਚਾਹੀਦਾ ਹੈ। ਜ਼ਰੂਰਤ ਹੈ ਕਿ ਹਵਾ ਰਾਹੀਂ ਵਾਇਰਸ ਟਰਾਂਸਮਿਸ਼ਨ ਲਈ ਤੁਰੰਤ ਜ਼ਰੂਰੀ ਕਦਮ ਚੁੱਕੇ ਜਾਣੇ ਚਾਹੀਦੇ ਹਨ। ਇਸ ਦੇ ਤਹਿਤ ਵਾਇਰਸ ਨੂੰ ਸਾਹ ਵਿਚ ਜਾਣ ਤੋਂ ਰੋਕਣ ਅਤੇ ਇਸ ਨੂੰ ਹਵਾ ਵਿਚ ਹੀ ਖਤਮ ਕਰਨ ਉੱਤੇ ਫੋਕਸ ਕਰਨਾ ਚਾਹੀਦਾ ਹੈ।

Get the latest update about airborne, check out more about air, Truescoop News, virus news update & coronavirus

Like us on Facebook or follow us on Twitter for more updates.