ਘਰ 'ਚ ਚੱਲ ਰਹੀ ਸੀ ਵਿਆਹ ਦੀਆਂ ਤਿਆਰੀਆਂ, ਕੋਰੋਨਾ ਕਾਰਨ ਉੱਠੀ ਡੋਲੀ ਦੀ ਜਗ੍ਹਾਂ ਅਰਥੀ

ਕੋਰੋਨਾ ਦਿਨੋ ਦਿਨ ਵੱਧਦਾ ਜਾ ਰਿਹਾ ਹੈ। ਇਸ ਕਾਰਨ ਕਈ ਜਿੰਦਗੀਆ ਤਬਾਹ ਹੋ ਰਹੀਆਂ ਹਨ। ਇਸੀ .............

ਕੋਰੋਨਾ ਦਿਨੋ ਦਿਨ ਵੱਧਦਾ ਜਾ ਰਿਹਾ ਹੈ। ਇਸ ਕਾਰਨ ਕਈ ਜਿੰਦਗੀਆ ਤਬਾਹ ਹੋ ਰਹੀਆਂ ਹਨ। ਇਸੀ ਤਰ੍ਹਾਂ ਦੀ ਇਕ ਘਟਨਾ ਯੂਪੀ ਤੋਂ ਸਾਹਮਣੇ ਆਈ ਹੈ। ਜਿੱਥੇ ਕਦੇ ਨਾ ਭੂਲਣ ਵਾਲਾ ਦਰਦ ਕੋਰੋਨਾ ਇਕ ਪਰਿਵਾਰ ਨੂੰ ਦੇ ਗਿਆ ਹੈ। ਬਰੇਲੀ ਦੇ ਡਾ. ਭੂਤਿੰਦਰ ਸ਼ਰਮਾ ਕਾਲਜ ਟੀਚਰਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ। ਸਭ ਤੋ ਦੁਖ ਦੀ ਗੱਲ ਇਹ ਹੈ ਕਿ, ਇਹ ਮਹੀਨੇ ਹੀ ਉਹਨਾਂ ਦੀ ਕੁੜੀ ਦੀ ਵਿਆਹ ਹੈ। 

ਡਾ.ਸ਼ਰਮਾ ਦੀ ਪਤਨੀ ਵੀ ਕੋਰੋਨਾ ਪਾਜ਼ੇਟਿਵ ਸੀ, ਉਹ ਇਲਾਜ ਦੋਰਾਨ 13 ਅਪ੍ਰੈਲ ਨੂੰ ਦੁਨੀਆ ਛੱਡ ਗਈ, ਅਤੇ ਡਾ. ਸ਼ਰਮਾ 16 ਅਪ੍ਰੈਲ ਨੂੰ ਦੁਨੀਆ ਤੋਂ ਵਿਦਾ ਲੈ ਗਏ। ਕੋਰੋਨਾ ਕਾਲ ਨੇ ਕਈਆਂ ਦੀਆਂ ਜਿੰਦਗੀਆਂ ਨੂੰ ਬਰਬਾਦ ਕਰ ਦਿਤਾ ਹੈ। ਹੁਣ ਪਰਿਵਾਰ ਨੂੰ ਸਦਮਾ ਲੱਗਾ ਹੈ। ਕੋਰੋਨਾ ਦੀ ਵਜ੍ਹਾਂ ਨਾਲ ਉਹਨਾਂ ਦਾ ਆਕਸੀਜਨ ਲੇਵਲ ਘੱਟ ਹੋ ਗਿਆ ਸੀ।

ਜਿਸ ਕਾਰਨ ਉਹਨਾ ਦੀ ਮੌਤ ਹੋ ਗਈ। ਪਿਛਲੇ ਦਿਨੀ ਹੀ ਕੋਰੋਨਾ ਦੇ ਸੰਕਰਮਣ 'ਚ ਆਏ ਸਨ। ਇਲਾਜ ਦੋਰਾਨ ਆਕਸੀਜਨ ਘੱਟ ਹੋਣ ਦੇ ਬਾਅਦ ਉਹ ਦੁਨੀਆ ਛੱਡ ਗਏ। ਜਿਸ ਘਰ 'ਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ, ਉਥੇ ਹੁਣ ਮਾਤਮ ਹੈ। 

Get the latest update about before daughter, check out more about true scoop news, death, bareilly & marriage

Like us on Facebook or follow us on Twitter for more updates.