ਕੋਰੋਨਾ ਨਾਲ 13 ਦਿਨਾਂ ਵਿਚ 50 ਹਜ਼ਾਰ ਮੌਤਾਂ, 3 ਲੱਖ ਦੇ ਪਾਰ ਪਹੁੰਚਿਆ ਅੰਕੜਾ, US- ਬ੍ਰਾਜ਼ੀਲ ਦੇ ਬਾਅਦ ਹੁਣ ਭਾਰਤ ਦਾ ਨੰਬਰ

ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਅਪ੍ਰੈਲ ਅਤੇ ਮਈ ਵਿਚ ਭਾਰਤ ਵਿਚ ਜਮਕੇ ਤਬਾਹੀ ਮਚਾਈ। ਇਸ ਲਹਿਰ ਦਾ ਪ੍ਰਭਾਵ ............

ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਅਪ੍ਰੈਲ ਅਤੇ ਮਈ ਵਿਚ ਭਾਰਤ ਵਿਚ ਜਮਕੇ ਤਬਾਹੀ ਮਚਾਈ। ਇਸ ਲਹਿਰ ਦਾ ਪ੍ਰਭਾਵ ਹੁਣ ਕੁਝ ਹੱਦ ਤਕ ਘਟਣਾ ਸ਼ੁਰੂ ਹੋ ਰਿਹਾ ਹੈ, ਜਦੋਂ ਦੇਸ਼ ਵਿਚ ਨਵੇਂ ਕੇਸਾਂ ਦੀ ਗਿਣਤੀ ਘੱਟ ਗਈ ਹੈ। ਪਰ ਫਿਰ ਵੀ ਮੌਤਾਂ ਦੀ ਗਿਣਤੀ ਚਿੰਤਾ ਵਿਚ ਵਾਧਾ ਕਰ ਰਹੀ ਹੈ, ਕਿਉਂਕਿ ਇਹ ਅਜੇ ਪੂਰੀ ਤਰ੍ਹਾਂ ਘੱਟ ਨਹੀਂ ਹੋਈ ਹੈ। ਸਥਿਤੀ ਇਹ ਹੈ ਕਿ ਪਿਛਲੇ 13 ਦਿਨਾਂ ਵਿਚ ਦੇਸ਼ ਵਿਚ 50 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਅਤੇ ਮੌਤਾਂ ਦਾ ਅਧਿਕਾਰਤ ਅੰਕੜਾ ਵੀ ਤਿੰਨ ਲੱਖ ਨੂੰ ਪਾਰ ਕਰ ਗਿਆ ਹੈ।

ਮਾਮਲੇ ਵਿਚ ਕਮੀ, ਮੌਤਾਂ ਲਗਾਤਾਰ
ਦੇਸ਼ ਵਿਚ ਮਈ ਵਿਚ ਕੁੱਝ ਹੱਦ ਤੱਕ ਨਵੇਂ ਮਾਮਲੇ ਵਿਚ ਕਮੀ ਆਈ ਹੈ। ਜੋ ਨਵੇਂ ਕੇਸ 4 ਲੱਖ ਦੇ ਪਾਰ ਦੇ ਅੰਕੜਿਆ ਨੂੰ ਪਾਰ ਕਰ ਰਹੇ ਹਨ। ਹੁਣ ਇਹ ਕੇਸ ਢਾਈ ਲੱਖ ਦੇ ਪਾਰ ਪਹੁੰਚ ਗਏ ਹਨ। ਹਲਾਂਕਿ, ਮੌਤਾਂ ਦਾ ਅੰਕੜਾ ਔਸਤ 4 ਹਜ਼ਾਰ ਦੇ ਆਸ ਪਾਸ ਹੀ ਘੁੰਮ ਰਿਹਾ ਹੈ। ਅਗਰ ਸੋਮਵਾਰ ਦੀ ਗੱਲ ਕਰੀਏ ਤਾਂ ਦੇਸ਼ ਵਿਚ 4,454 ਮੌਤਾਂ  ਦਰਜ ਹੋ ਗਈਆ ਹਨ।

ਦੇਸ਼ ਵਿਚ ਹਰ ਰੋਜ਼ ਔਸਤਨ 4 ਹਜ਼ਾਰ ਮੌਤਾਂ ਹੋ ਰਹੀਆਂ ਹਨ। ਇਹ ਚਿੰਤਾ ਦਾ ਵਿਸ਼ਾ ਹੈ ਕਿ ਪਿਛਲੇ ਦੋ ਹਫਤਿਆਂ ਵਿਚ, ਮੌਤਾਂ ਦੀ ਕੁੱਲ ਸੰਖਿਆ ਢਾਈ ਲੱਖ ਤੋਂ ਤਿੰਨ ਲੱਖ ਨੂੰ ਪਾਰ ਕਰ ਗਈ ਹੈ।

10 ਮਈ ਨੂੰ ਭਾਰਤ ਵਿਚ ਕੁੱਲ ਮੌਤਾਂ ਦੀ ਗਿਣਤੀ: 2,50,027
24 ਮਈ ਨੂੰ ਭਾਰਤ ਵਿਚ ਕੁੱਲ ਮੌਤਾਂ ਦੀ ਗਿਣਤੀ: 3,03,720

ਤੀਜਾ ਦੇਸ਼ ਤਿੰਨ ਲੱਖ ਤੋਂ ਵੱਧ ਮੌਤਾਂ ਵਾਲਾ
ਭਾਰਤ ਇਸ ਸਮੇਂ ਦੁਨੀਆ ਵਿਚ ਕੋਰੋਨਾ ਦਾ ਕੇਂਦਰ ਹੈ, ਕਿਉਂਕਿ ਇੱਥੇ ਬਹੁਤ ਸਾਰੇ ਨਵੇਂ ਕੇਸ ਆ ਰਹੇ ਹਨ। ਇਸ ਦੇ ਨਾਲ ਹੀ ਮੌਤਾਂ ਦੇ ਮਾਮਲੇ ਵਿਚ ਭਾਰਤ ਹੁਣ ਦੁਨੀਆ ਦਾ ਤੀਜਾ ਸਭ ਤੋਂ ਪ੍ਰਭਾਵਤ ਦੇਸ਼ ਬਣ ਗਿਆ ਹੈ। ਅਮਰੀਕਾ, ਬ੍ਰਾਜ਼ੀਲ ਤੋਂ ਬਾਅਦ ਹੁਣ ਭਾਰਤ ਵਿਚ ਕੋਵਿਡ ਨਾਲ ਸਭ ਤੋਂ ਵੱਧ ਮੌਤਾਂ ਹੋਈਆਂ ਹਨ।

 ਅਮਰੀਕਾ: 604,087
 ਬ੍ਰਾਜ਼ੀਲ: 449,185
 ਭਾਰਤ: 303,751

ਤੁਹਾਨੂੰ ਦੱਸ ਦੇਈਏ ਕਿ ਮਾਹਰਾਂ ਦੇ ਅਨੁਸਾਰ ਭਾਰਤ ਵਿਚ ਕੋਰੋਨਾ ਦੀ ਦੂਜੀ ਲਹਿਰ ਦਾ ਪ੍ਰਭਾਵ ਜੁਲਾਈ ਤੱਕ ਘਟਣਾ ਸ਼ੁਰੂ ਹੋ ਜਾਵੇਗਾ। ਹਾਲਾਂਕਿ, ਤੀਜੀ ਲਹਿਰ ਨੂੰ ਵੀ ਚੇਤਾਵਨੀ ਦਿੱਤੀ ਗਈ ਹੈ, ਜੋ ਕਿ 6 ਮਹੀਨਿਆਂ ਬਾਅਦ ਆ ਸਕਦੀ ਹੈ। ਪਰ, ਇਸ ਸਮੇਂ ਕੋਰੋਨਾ ਦੇ ਨਾਲ ਬਲੈਕ ਫੰਗਸ ਨੇ ਭਾਰਤ ਦੀ ਚਿੰਤਾ ਵਧਾ ਦਿੱਤੀ ਹੈ, ਲਗਭਗ 9 ਹਜ਼ਾਰ ਕੇਸ ਸਾਹਮਣੇ ਆਏ ਹਨ।

Get the latest update about covid19, check out more about true scoop news, mark america, toll in india & crosses 3 lakh

Like us on Facebook or follow us on Twitter for more updates.