ਅਮਰੀਕਾ 'ਚ ਸਾਹਮਣੇ ਆਇਆ ਕੋਰੋਨਾ ਦਾ ਹਾਈਬ੍ਰੀਡ ਵਰਜਨ, ਸਟੱਡੀ ਦੌਰਾਨ ਹੋਇਆ ਖੁਲਾਸਾ

ਅਮਰੀਕਾ ਦੇ ਕੈਲੀਫੋਰਨੀਆ ਵਿਚ ਕੋਰੋਨਾ ਵਾਇਰਸ ਦਾ ਇਕ ਹਾਈਬ੍ਰੀਡ ਵਰਜਨ ਸਾਹਮਣੇ ਆਇ...

ਅਮਰੀਕਾ ਦੇ ਕੈਲੀਫੋਰਨੀਆ ਵਿਚ ਕੋਰੋਨਾ ਵਾਇਰਸ ਦਾ ਇਕ ਹਾਈਬ੍ਰੀਡ ਵਰਜਨ ਸਾਹਮਣੇ ਆਇਆ ਹੈ। ਵਿਗਿਆਨੀਆਂ ਨੂੰ ਸਟੱਡੀ ਦੌਰਾਨ ਪਤਾ ਚੱਲਿਆ ਹੈ ਕਿ ਬ੍ਰਿਟੇਨ ਵਿਚ ਮਿਲੇ ਕੋਰੋਨਾ ਵਾਇਰਸ ਦੇ ਵੈਰੀਏਂਟ B.1.1.7 ਤੇ ਅਮਰੀਕਾ ਵਿਚ ਪਾਏ ਗਏ ਕੋਰੋਨਾ ਦੇ ਵੈਰੀਏਂਟ B.1.429 ਆਪਸ ਵਿਚ ਮਿਲ ਗਏ ਹਨ ਤੇ ਇਸ ਤੋਂ ਕੋਰੋਨਾ ਦਾ ਹਾਈਬ੍ਰੀਡ ਵਰਜਨ ਤਿਆਰ ਹੋ ਗਿਆ ਹੈ। 

ਬ੍ਰਿਟੇਨ ਤੇ ਅਮਰੀਕਾ ਦੇ ਵੈਰੀਏਂਟ ਦੇ ਇਕੱਠੇ ਮਿਲ ਕੇ ਤਿਆਰ ਹੋਏ ਹਾਈਬ੍ਰੀਡ ਵੈਰੀਏਂਟ ਨੂੰ ਹੁਣ ਤੱਕ ਕੋਈ ਨਾਮ ਨਹੀਂ ਦਿੱਤਾ ਗਿਆ ਹੈ। ਹੁਣ ਤੱਕ ਸਿਰਫ ਇਕ ਮਰੀਜ਼ ਵਿਚ ਇਹ ਹਾਈਬ੍ਰੀਡ ਵੈਰੀਏਂਟ ਪਾਇਆ ਗਿਆ ਹੈ ਪਰ ਵਿਗਿਆਨੀਆਂ ਨੂੰ ਡਰ ਹੈ ਕਿ ਹਾਈਬ੍ਰੀਡ ਵੈਰੀਏਂਟ ਦੇ ਹੋਰ ਵੀ ਮਾਮਲੇ ਹੋਣਗੇ। ਡੇਲੀ ਮੇਲ ਵਿਚ ਛਪੀ ਰਿਪੋਰਟ ਮੁਤਾਬਕ ਵਿਗਿਆਨੀਆਂ ਦਾ ਕਹਿਣਾ ਹੈ ਕਿ ਜਦੋਂ ਇਨਸਾਨ ਦੇ ਸਰੀਰ ਦਾ ਇਕ ਹੀ ਸੇਲ, ਵਾਇਰਸ ਦੇ ਦੋ ਵੈਰੀਏਂਟ ਨਾਲ ਇਨਫੈਕਟਿਡ ਹੋ ਜਾਂਦਾ ਹੈ ਤਾਂ ਵਾਇਰਸ ਦੇ ਜੀਨ ਵਿਚ ਅਦਲਾ-ਬਦਲੀ ਹੁੰਦੀ ਹੈ। ਇਸ ਤੋਂ ਨਵੇਂ ਵੈਰੀਏਂਟ ਤਿਆਰ ਹੋ ਜਾਂਦੇ ਹਨ।

ਵਿਗਿਆਨੀਆਂ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਇਕ ਹੀ ਸਮੇਂ ਵਿਚ ਕੋਈ ਵਿਅਕਤੀ, ਦੋ ਵੱਖ-ਵੱਖ ਵੈਰੀਏਂਟ ਨਾਲ ਇਨਫੈਕਟਿਡ ਹੋ ਜਾਂਦਾ ਹੈ ਤਾਂ ਇਸ ਤੋਂ ਹਾਈਬ੍ਰੀਡ ਵੈਰੀਏਂਟ ਤਿਆਰ ਹੋਣ ਦਾ ਖ਼ਤਰਾ ਰਹਿੰਦਾ ਹੈ। ਦੱਸ ਦਈਏ ਕਿ ਦੁਨੀਆ ਦੇ ਕਈ ਦੇਸ਼ਾਂ ਵਿਚ ਕੋਰੋਨਾ ਦੇ ਵੱਖ-ਵੱਖ ਵੈਰੀਏਂਟ ਸਾਹਮਣੇ ਆ ਚੁੱਕੇ ਹਨ। ਸਾਊਥ ਅਫਰੀਕਾ ਵਿਚ ਪਾਏ ਗਏ ਕੋਰੋਨਾ ਵੈਰੀਏਂਟ ਦੇ ਕਾਫ਼ੀ ਜ਼ਿਆਦਾ ਇਨਫੈਕਟਿਡ ਹੋਣ ਦੀ ਗੱਲ ਕਹੀ ਗਈ ਹੈ। 

ਰਿਸਰਚਰਾਂ ਨੇ ਇਸ ਤੋਂ ਪਹਿਲਾਂ ਵੀ ਚਿਤਾਵਨੀ ਦਿੱਤੀ ਸੀ ਕਿ ਕੋਰੋਨਾ ਦੇ ਹਾਈਬ੍ਰੀਡ ਵੈਰੀਏਂਟ ਤਿਆਰ ਹੋ ਸਕਦੇ ਹਨ। ਉਥੇ ਹੀ ਅਮਰੀਕਾ ਦੇ ਵਿਗਿਆਨੀਆਂ ਨੇ ਉਸ ਮਰੀਜ਼ ਨੂੰ ਲੈ ਕੇ ਜ਼ਿਆਦਾ ਜਾਣਕਾਰੀ ਜਨਤਕ ਨਹੀਂ ਕੀਤੀ ਹੈ, ਜੋ ਕੋਰੋਨਾ ਦੇ ਹਾਈਬ੍ਰੀਡ ਵੈਰੀਏਂਟ ਨਾਲ ਇਨਫੈਕਟਿਡ ਪਾਇਆ ਗਿਆ ਹੈ। ਇਹ ਵੀ ਪਤਾ ਨਹੀਂ ਚੱਲ ਸਕਿਆ ਹੈ ਕਿ ਹਾਈਬ੍ਰੀਡ ਵੈਰੀਏਂਟ ਦੀ ਵਜ੍ਹਾ ਨਾਲ ਮਰੀਜ਼ ਕਿੰਨਾ ਜ਼ਿਆਦਾ ਬੀਮਾਰ ਹੋਇਆ।

Get the latest update about pandemic, check out more about hybrid version, America, California & coronavirus

Like us on Facebook or follow us on Twitter for more updates.