ਦੇਸ਼ 'ਚ ਲਗਾਤਾਰ ਚੌਥੇ ਦਿਨ 4 ਲੱਖ ਤੋਂ ਜ਼ਿਆਦਾ ਨਵੇਂ ਕੇਸ, 24 ਘੰਟਿਆਂ 'ਚ ਕਰੀਬ 4100 ਕੋਰੋਨਾ ਮਰੀਜ਼ਾਂ ਦੀ ਹੋਈ ਮੌਤ

ਭਾਰਤ ਵਿਚ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ ਹੈ। ਦੇਸ਼ ਵਿਚ ਲਗਾਤਾਰ .........

ਭਾਰਤ ਵਿਚ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ ਹੈ। ਦੇਸ਼ ਵਿਚ ਲਗਾਤਾਰ ਚੌਥੇ ਦਿਨ ਕੋਰੋਨਾ ਦੇ 4 ਲੱਖ  ਤੋਂ ਜ਼ਿਆਦਾ ਨਵੇਂ ਕੇਸ ਸਾਹਮਣੇ ਆਏ ਹਨ। ਜਦੋਂ ਕਿ ਲਗਾਤਾਰ ਦੂੱਜੇ ਦਿਨ 4 ਹਜਾਰ ਤੋਂ ਜ਼਼ਿਆਦਾ ਕੋਰੋਨਾ ਮਰੀਜਾਂ ਦੀ ਮੌਤ ਹੋਈ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਕਈ ਰਾਜਾਂ ਵਿਚ ਕੋਰੋਨਾ ਸੰਕਰਮਣ ਦੇ ਅੰਕੜਿਆਂ ਵਿਚ ਤਾਂ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਪਰ ਮਰਨ ਵਾਲਿਆਂ ਦੀ ਗਿਣਤੀ ਵਿਚ ਕਮੀ ਨਹੀਂ ਹੈ। ਉਥੇ ਹੀ ਕੇਰਲ ਅਤੇ ਕਰਨਾਟਕ ਸਮੇਤ ਦੱਖਣ ਭਾਰਤ ਦੇ ਕਈ ਰਾਜਾਂ ਵਿਚ ਕੋਰੋਨਾ ਮਰੀਜ਼ਾਂ (Covid- 19) ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। 

ਕੇਂਦਰੀ ਸਿਹਤ ਮੰਤਰਾਲਾ  ਦੇ ਅਨੁਸਾਰ ਪਿਛਲੇ 24 ਘੰਟੇ ਵਿਚ ਕੋਰੋਨਾ ਦੇ 4,03,738 ਨਵੇਂ ਕੇਸ ਸਾਹਮਣੇ ਆਏ ਹਨ। ਜਦੋਂ ਕਿ ਕੋਰੋਨਾ ਦੀ ਚਪੇਟ ਵਿਚ ਆਏ 4,092 ਕੋਵਿਡ ਮਰੀਜ਼ਾਂ ਦੀ ਮੌਤ ਹੋਈ ਹੈ। ਦੇਸ਼ ਵਿਚ ਲਗਾਤਾਰ ਵੱਧਦੇ ਕੋਰੋਨਾ ਮਾਮਲਿਆਂ ਦੇ ਵਿਚ ਮਰੀਜ਼ਾਂ ਦੇ Recovery Rate ਵਿਚ ਕਮੀ ਆ ਰਹੀ ਹੈ। ਦੇਸ਼ ਵਿਚ ਕੋਰੋਨਾ ਦੇ 37 ਲੱਖ ਦੇ ਕਰੀਬ ਐਕਟਿਵ ਕੇਸ ਹਨ। ਕੇਂਦਰੀ ਸਿਹਤ ਮੰਤਰਾਲਾ  ਦੁਆਰਾ ਐਤਵਾਰ (09 ਮਈ 2021) ਸਵੇਰੇ 8 ਵਜੇ ਜਾਰੀ ਕੀਤੇ ਗਏ ਕੋਰੋਨਾ  ਦੇ ਅੰਕੜੇ .  .  .  . 

ਪਿਛਲੇ 24 ਘੰਟੇ ਵਿਚ ਆਏ ਕੁਲ ਨਵੇਂ ਕੇਸ-  4,03,738 
ਪਿਛਲੇ 24 ਘੰਟੇ ਵਿਚ ਕੁਲ ਠੀਕ ਹੋਏ ਲੋਕ- 3,86,444
ਪਿਛਲੇ 24 ਘੰਟੇ ਵਿਚ ਹੋਈ ਕੁਲ ਮੌਤਾਂ- 4,092
ਦੇਸ਼ ਵਿਚ ਕੋਰੋਨਾ ਸੰਕਰਮਿਤ ਦੀ ਕੁਲ ਸੰਖਿਆ- 2,22,96,414
ਦੇਸ਼ ਵਿਚ ਹੁਣ ਤੱਕ ਠੀਕ ਹੋਏ ਮਰੀਜ਼ਾਂ ਦੀ ਗਿਣਤੀ- 1,83,17,404
ਦੇਸ਼ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦਾ ਕੁਲ ਸੰਖਿਆ- 2,42,362
ਭਾਰਤ ਵਿਚ ਕੋਰੋਨਾ ਦੇ ਹੁਣ ਕੁਲ ਐਕਟਿਵ ਕੇਸ- 37,36,648
ਕੁਲ ਵੈਕਸੀਨੇਸ਼ਨ - 16,94,39,663

ਭਾਰਤ ਵਿਚ ਲਗਾਤਾਰ ਵੱਧਦੇ ਕੋਵਿਡ ਮਰੀਜ਼ਾਂ ਦੀ ਗਿਣਤੀ ਦੇ ਵਿਚ ਕੇਂਦਰੀ ਸਿਹਤ ਮੰਤਰਾਲਾ (Health Ministry of India) ਨੇ ਬਹੁਤ ਵੱਡਾ ਕਦਮ ਚੁੱਕਦੇ ਹੋਏ ਕੋਰੋਨਾ ਦੀ ਰਾਸ਼ਟਰੀ ਨੀਤੀ ਵਿਚ ਬਦਲਾਵ ਕੀਤਾ ਹੈ। ਨਵੀਂ ਨੀਤੀ  ਦੇ ਤਹਿਤ ਹੁਣ ਕੋਵਿਡ ਹੈਲਥ ਫੈਸੀਲਿਟੀ ਵਿਚ ਬਿਨਾਂ ਪਾਜ਼ੇਟਿਵ ਰਿਪੋਰਟ ਦੇ ਵੀ ਮਰੀਜ਼ ਨੂੰ ਭਰਤੀ ਕੀਤਾ ਜਾ ਸਕੇਂਗਾ। ਨਵੀਂ ਨੀਤੀ ਦੇ ਮੁਤਾਬਿਕ ਕਿਸੇ ਵੀ ਮਰੀਜ਼ ਨੂੰ ਆਕਸੀਜਨ ਅਤੇ ਦਵਾਈ ਦੇਣ ਤੋਂ ਮਨਾ ਨਹੀਂ ਕੀਤਾ ਜਾਣਾ ਚਾਹੀਦਾ ਹੈ, ਭਲੇ ਹੀ ਉਹ ਵੱਖ ਸ਼ਹਿਰ ਦਾ ਹੀ ਕਿਉਂ ਨਾ ਹੋਵੇ।

Get the latest update about today new cases, check out more about covid19, health ministry, true scoop news & coronavirus

Like us on Facebook or follow us on Twitter for more updates.