ਭਾਰਤ 'ਚ ਮਈ ਤੋਂ ਬਾਅਦ ਵੀ ਕੋਰੋਨਾ ਮਚਾਏਗਾ ਤਬਾਹੀ, ਵਿਗਿਆਨੀਆਂ ਦੀ ਚਿਤਾਵਨੀ

ਭਾਰਤ ਵਿਚ ਕੋਰੋਨਾ ਕਾਰਨ ਅਪ੍ਰੈਲ ਮਹੀਨੇ ਵਿਚ ਹੋਈਆਂ ਰਿਕਾਰਡ ਮੌਤਾਂ ਨੇ ਹਰ ਕਿਸੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਕਈ ਅਧਿ...

ਨਵੀਂ ਦਿੱਲੀ: ਭਾਰਤ ਵਿਚ ਕੋਰੋਨਾ ਕਾਰਨ ਅਪ੍ਰੈਲ ਮਹੀਨੇ ਵਿਚ ਹੋਈਆਂ ਰਿਕਾਰਡ ਮੌਤਾਂ ਨੇ ਹਰ ਕਿਸੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਕਈ ਅਧਿਐਨਾਂ ਤੇ ਰਿਸਰਚਰਾਂ ਦਾ ਕਹਿਣਾ ਹੈ ਕਿ ਦੇਸ਼ ਵਿਚ 15 ਮਈ ਦੇ ਨੇੜੇ ਕੋਰੋਨਾ ਦਾ ਪੀਕ ਆ ਸਕਦਾ ਹੈ ਤੇ ਉਸ ਦੇ ਬਾਅਦ ਇਸ ਦੀ ਰਫਤਾਰ ਹੌਲੀ ਹੋ ਜਾਵੇਗੀ। ਹਾਲਾਂਕਿ ਇਕ ਨਵੀਂ ਸਟੱਡੀ ਵਿਚ ਦਾਅਵਾ ਕੀਤਾ ਗਿਆ ਹੈ ਕਿ ਬਾਰਤ ਦੇ ਲਈ ਇਹ ਮੁਸ਼ਕਿਲ ਸਮਾਂ ਅਜੇ ਹੋਰ ਵਧ ਸਕਦਾ ਹੈ।

ਇਕ ਨਵੀਂ ਸਟੱਡੀ ਮੁਤਾਬਕ ਕੋਰੋਨਾ ਦੇ ਪੀਕ ਦੀ ਸਮਾਂ ਸੀਮਾ ਜੂਨ ਤੱਕ ਜਾ ਸਕਦੀ ਹੈ। ਇਹ ਸਟੱਡੀ ਹਾਂਗਕਾਂਗ ਦੀ ਇਕ ਬ੍ਰੋਕਰੇਜ ਕੰਪਨੀ CLSA ਨੇ ਕੀਤੀ ਹੈ। ਸਟੱਡੀ ਦੇ ਅਨੁਸਾਰ ਭਾਰਤ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਜੂਨ ਮਹੀਨੇ ਵਿਚ ਆਪਣੇ ਪੀਕ ਉੱਤੇ ਹੋਵੇਗੀ। ਇਹ ਅੰਦਾਜਾ ਅਮਰੀਕਾ, ਬ੍ਰਾਜ਼ੀਲ ਤੇ ਯੂਕੇ ਸਣੇ 12 ਦੇਸ਼ਾਂ ਦੇ ਵਿਸ਼ਲੇਸ਼ਣ ਉੱਤੇ ਆਧਾਰਿਤ ਹੈ।

ਤੁਹਾਨੂੰ ਦੱਸ ਦਈਏ ਕਿ ਇਨ੍ਹਾਂ 12 ਦੇਸ਼ਾਂ ਨੂੰ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਸਾਹਮਣਾ ਕਰਨਾ ਪਿਆ ਹੈ। ਸਟੱਡੀ ਮੁਤਾਬਕ ਇੰਨ੍ਹਾਂ 12 ਦੇਸ਼ਾਂ ਵਿਚ ਕੋਰੋਨਾ ਪੀਕ ਉੱਤੇ ਉਦੋਂ ਆਇਆ ਜਦੋਂ ਕੁੱਲ ਆਬਾਦੀ ਦੇ 2 ਫੀਸਦੀ ਲੋਕ ਇਸ ਦੀ ਲਪੇਟ ਵਿਚ ਆ ਗਏ।

ਸਟੱਡੀ ਵਿਚ ਕਿਹਾ ਗਿਆ ਹੈ ਕਿ ਦੂਜੀ ਲਹਿਰ ਵਿਚ ਅਜੇ ਭਾਰਤ ਦੀ ਆਬਾਦੀ ਦੇ ਕੁੱਲ 0.5 ਫੀਸਦੀ ਲੋਕ ਇਨਫੈਕਟਿਡ ਹਨ ਤੇ 2 ਫੀਸਦੀ ਆਬਾਦੀ ਦੇ ਇਨਫੈਕਟਿਡ ਹੋਣ ਵਿਚ ਤਕਰੀਬਨ 2 ਮਹੀਨੇ ਦਾ ਸਮਾਂ ਲੱਗ ਸਕਦਾ ਹੈ। ਮਹਾਰਾਸ਼ਟਰ ਅਜੇ 1.8 ਫੀਸਦੀ ਹਨ ਤੇ ਇਕ ਹਫਤੇ ਤੋਂ ਵੀ ਘੱਟ ਸਮੇਂ ਵਿਚ ਉਹ ਇਸ ਪੱਧਰ ਉੱਤੇ ਪਹੁੰਚ ਸਕਦਾ ਹੈ।

ਸਟੱਡੀ ਵਿਚ ਭਾਰਤ ਦੇ ਲਈ ਲਗਾਇਆ ਗਿਆ ਇਹ ਅੰਦਾਜ਼ਾ ਨਿਸ਼ਚਿਤ ਰੂਪ ਨਾਲ ਪਰੇਸ਼ਾਨ ਕਰਨ ਵਾਲਾ ਹੈ। ਕੋਰੋਨਾ ਦੇ ਮਾਮਲੇ ਤੇ ਇਸ ਨਾਲ ਹੋ ਰਹੀਆਂ ਮੌਤਾਂ ਜੇਕਰ ਜੂਨ ਮਹੀਨੇ ਤੱਕ ਜਾਂਦੀਆਂ ਹਨ ਤਾਂ ਹਾਲਾਤ ਭਿਆਨਕ ਹੋ ਸਕਦੇ ਹਨ।

ਇਸ ਤੋਂ ਪਹਿਲਾਂ ਅਮਰੀਕਾ ਵਿਚ ਮਿਸ਼ਿਗਨ ਯੂਨੀਵਰਸਿਟੀ ਵਿਚ ਮਹਾਮਾਰੀ ਮਹਾਮਾਰੀ ਮਾਹਰ ਭ੍ਰਾਮਰ ਮੁਖਰਜੀ ਨੇ ਵੀ ਭਾਰਤ ਵਿਚ ਕੋਰੋਨਾ ਦੇ ਵਧਦੇ ਮਾਮਲਿਆਂ ਉੱਤੇ ਟਵੀਟ ਕੀਤਾ ਸੀ। ਉਨ੍ਹਾਂ ਨੇ ਦੇਸ਼ ਵਿਚ ਕੋਰੋਨਾ ਦੀ ਸਥਿਤੀ ਨੂੰ ਲੈ ਕੇ ਆਗਾਹ ਕਰਦੇ ਹੋਏ ਕਿਹਾ ਸੀ ਕਿ ਮਈ ਦੇ ਮੱਧ ਤੱਕ ਰੋਜ਼ਾਨਾ 8-10 ਲੱਖ ਨਵੇਂ ਕੇਸ ਸਾਹਮਣੇ ਆ ਸਕਦੇ ਹਨ ਤੇ 23 ਮਈ ਦੇ ਨੇੜੇ ਰੋਜ਼ਾਨਾ 4500 ਲੋਕ ਕੋਰੋਨਾ ਕਾਰਨ ਆਪਣੀ ਜਾਨ ਗੁਆ ਸਕਦੇ ਹਨ।

ਇਸ ਦੇ ਇਲਾਵਾ ਆਈ.ਆਈ.ਟੀ. ਵਿਦਿਆਨੀਆਂ ਦੀ ਟੀਮ ਨੇ ਵੀ ਹਾਲ ਵਿਚ ਇਕ ਸਟੱਡੀ ਜਾਰੀ ਕੀਤੀ ਸੀ, ਜਿਸ ਵਿਚ ਆਉਣ ਵਾਲੇ ਦਿਨਾਂ ਵਿਚ ਭਾਰਤ ਵਿਚ ਕੋਰੋਨਾ ਦੇ ਵਧਦੇ ਮਾਮਲਿਆਂ ਦਾ ਜ਼ਿਕਰ ਕੀਤਾ ਗਿਆ ਸੀ। ਵਿਗਿਆਨੀਆਂ ਨੇ ਖਦਸ਼ਾ ਜ਼ਾਹਿਰ ਕੀਤਾ ਹੈ ਮਈ ਦੇ ਮੱਧ ਤੱਕ ਕੋਰੋਨਾ ਦੇ ਮਾਮਲੇ 10 ਲੱਖ ਤੋਂ ਉੱਪਰ ਤੱਕ ਜਾ ਸਕਦੇ ਹਨ। 

Get the latest update about Second Wave, check out more about Truescoopnews, India, Truescoop & Peak

Like us on Facebook or follow us on Twitter for more updates.