'ਕੋਰੋਨਾਵਾਇਰਸ' ਨੇ ਨਹੀਂ ਬਲਕਿ ਫੈਲ ਰਹੀਆਂ ਅਫਵਾਹਾਂ ਲੋਕਾਂ ਨੂੰ ਚਾੜ ਰਹੀਆਂ ਨੇ ਮੌਤ ਦੇ ਘਾਟ, ਜਾਣੋ ਕਿਵੇਂ

'ਕੋਰੋਨਾਵਾਇਰਸ' ਨਾਲੋਂ ਜ਼ਿਆਦਾ ਖ਼ਤਰਨਾਕ ਹਨ ਫੈਲ ਰਹੀਆਂ ਅਜਿਹੀਆਂ ਅਫਵਾਹਾਂ, ਜਿਨ੍ਹਾਂ ਨੂੰ ਮੰਨ ਕੇ ਲੋਕ ਆਪਣੀ ਸਿਹਤ ਨਾਲ ਖਿਲਵਾੜ...

ਤਹਿਰਾਨ— 'ਕੋਰੋਨਾਵਾਇਰਸ' ਨਾਲੋਂ ਜ਼ਿਆਦਾ ਖ਼ਤਰਨਾਕ ਹਨ ਫੈਲ ਰਹੀਆਂ ਅਜਿਹੀਆਂ ਅਫਵਾਹਾਂ, ਜਿਨ੍ਹਾਂ ਨੂੰ ਮੰਨ ਕੇ ਲੋਕ ਆਪਣੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ। ਇਨ੍ਹਾਂ ਲੋਕਾਂ ਦਾ ਵੀ ਕੋਈ ਕਸੂਰ ਨਹੀਂ ਹੈ ਦਰਅਸਲ ਕੋਰੋਨਾਵਾਇਰਸ ਦਾ ਖੌਫ ਹੀ ਇੰਨਾ ਵੱਧ ਗਿਆ ਹੈ ਕਿ ਦੁਨੀਆ ਭਰ 'ਚ ਲੋਕ ਆਪਣੇ ਆਪ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਲਈ ਹਰ ਸਭੰਵ ਕੋਸ਼ਿਸ਼ ਕਰ ਰਹੇ ਹਨ। ਇਸ ਦੌਰਾਨ ਕੁਝ ਅਫਵਾਹਾਂ ਲੋਕਾਂ ਲਈ ਵਾਇਰਸ ਨਾਲੋਂ ਜ਼ਿਆਦਾ ਖ਼ਤਰਨਾਕ ਸਾਬਤ ਹੋ ਰਹੀਆਂ ਹਨ। ਇਰਾਨ 'ਚ ਦਰਜਨਾਂ ਲੋਕਾਂ ਦੀ ਮੌਤ ਇਸ ਅਫਵਾਹ ਨਾਲ ਹੋ ਗਈ ਕਿ ਸ਼ਰਾਬ ਪੀਣ ਨਾਲ ਕੋਰੋਨਾਵਾਇਰਸ ਨਹੀਂ ਹੁੰਦਾ। ਇਨ੍ਹਾਂ ਲੋਕਾਂ ਨੇ ਇਸ ਅਫਵਾਹ 'ਤੇ ਇੰਨਾ ਯਕੀਨ ਕਰ ਲਿਆ ਕਿ ਜ਼ਰੂਰਤ ਤੋਂ ਜ਼ਿਆਦਾ ਘਰ ਦੀ ਕੱਢੀ ਸ਼ਰਾਬ ਪੀ ਲਈ। ਇਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ।

'ਕੋਰੋਨਾਵਾਇਰਸ' ਦੇ ਖੌਫ਼ ਨੇ ਪੰਜਾਬ ਦੇ ਸਾਰੇ ਸਕੂਲਾਂ ਨੂੰ 31 ਮਾਰਚ ਤੱਕ ਲਾਏ ਤਾਲੇ

ਇਕ ਏਜੰਸੀ ਨੇ ਮੰਗਲਵਾਰ ਨੂੰ ਰਿਪੋਰਟ ਦਿੱਤੀ ਸੀ ਕਿ ਦੇਸ਼ 'ਚ 44 ਵਿਅਕਤੀਆਂ ਦੀ ਸ਼ਰਾਬ ਦੇ ਜ਼ਹਿਰ ਨਾਲ ਮੌਤ ਹੋ ਗਈ। ਜਦੋਂ ਉਨ੍ਹਾਂ ਨੇ ਅਫਵਾਹਾਂ 'ਤੇ ਘਰ ਦੀ ਕੱਢੀ ਸ਼ਰਾਬ ਪੀਤੀ ਸੀ ਤਾਂ ਕਿ ਇਹ ਕੋਰੋਨਵਾਇਰਸ ਦੇ ਇਲਾਜ ਵਿੱਚ ਕਾਰਗਰ ਹੋਵੇਗੀ। 1979 ਵਿੱਚ ਇਸਲਾਮਿਕ ਰੀਪਬਲਿਕ ਸਰਕਾਰ ਦੀ ਸਥਾਪਨਾ ਤੋਂ ਬਾਅਦ ਕੁਝ ਗੈਰ-ਮੁਸਲਿਮ ਘੱਟ ਗਿਣਤੀਆਂ ਨੂੰ ਛੱਡ ਕੇ, ਇਰਾਨ ਵਿੱਚ ਸ਼ਰਾਬ ਪੀਣੀ, ਵੇਚਣੀ ਜਾਂ ਖਰੀਦਣੀ ਗ਼ੈਰ-ਕਾਨੂੰਨੀ ਹੈ।

ਬੜੇ ਚਾਵਾਂ ਨਾਲ ਕੀਤਾ ਪੁੱਤ ਦਾ ਵਿਆਹ ਪਰ ਨੂੰਹ ਨਿਕਲੀ 'ਚਿੱਟੇ' ਦੀ ਆਦੀ, ਪਾਇਆ ਭੜਥੂ

ਲੋਕ ਕਥਿਤ ਤੌਰ 'ਤੇ ਲੋਕ ਮੀਥੇਨੌਲ ਨਾਲ ਬਣੀ ਸ਼ਰਾਬ ਪੀ ਰਹੇ ਸਨ, ਜੋ ਐਂਟੀਫਰੀਜ਼, ਘੋਲਨ ਤੇ ਫਿਊਲ ਵਿੱਚ ਪਾਇਆ ਜਾਂਦਾ ਹੈ। ਇਹ ਕਿਸਮ ਐਥੇਨੌਲ ਨਾਲੋਂ ਕਿਤੇ ਵਧੇਰੇ ਜ਼ਹਿਰੀਲੇ ਹਨ। ਇਹ ਉਨ੍ਹਾਂ ਦੀ ਵਾਇਰਸ ਨੂੰ ਰੋਕਣ ਦੀ ਇਕ ਅਸਫਲ ਕੋਸ਼ਿਸ਼ ਸੀ। ਦੱਖਣ-ਪੱਛਮੀ ਸੂਬੇ ਖੁਜ਼ੇਸਤਾਨ 'ਚ 200 ਤੋਂ ਵੱਧ ਵਿਅਕਤੀ ਸ਼ਰਾਬ ਪੀਣ ਤੋਂ ਬਾਅਦ ਹਸਪਤਾਲ 'ਚ ਦਾਖਲ ਹੋਏ।

ਲੁਧਿਆਣਾ ਵਿਖੇ ਸੁਲਝਿਆ 30 ਕਿਲੋ ਸੋਨੇ ਦੀ ਲੁੱਟ ਦਾ ਸਨਸਨੀਖੇਜ਼ ਮਾਮਲਾ, ਪੜ੍ਹੋ ਪੂਰੀ ਖ਼ਬਰ

ਇਸੇ ਦੌਰਾਨ ਉਸੇ ਖੁਜ਼ੇਸਤਾਨ ਪ੍ਰਾਂਤ 'ਚ ਅਸਲ ਕੋਰੋਨਾਵਾਇਰਸ ਨਾਲ ਬਿਮਾਰ ਹੋਣ ਤੋਂ ਬਾਅਦ 18 ਲੋਕਾਂ ਦੀ ਮੌਤ ਹੋ ਗਈ। ਅਲਬਰਜ਼ ਦੇ ਉੱਤਰੀ ਖੇਤਰ ਤੇ ਕਰਮੇਨਸ਼ਾਹ ਦੇ ਪੱਛਮੀ ਖੇਤਰ 'ਚ ਸ਼ਰਾਬ ਦੇ ਜ਼ਹਿਰ ਨਾਲ ਵਧੇਰੇ ਮੌਤਾਂ ਦਰਜ ਕੀਤੀਆਂ ਗਈਆਂ। ਇਰਾਨ ਦੇ ਸਿਹਤ ਮੰਤਰਾਲੇ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਦੇਸ਼ ਵਿੱਚ ਫੈਲਣ ਤੋਂ ਬਾਅਦ ਕੁੱਲ 8,042 ਵਿਅਕਤੀਆਂ ਨੇ ਨਾਵਲ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਹਨ।

Get the latest update about Iran, check out more about News In Punjabi, Infection Person, Trending News & True Scoop News

Like us on Facebook or follow us on Twitter for more updates.