ਕੋਰੋਨਾ ਵਾਇਰਸ ਅਪਡੇਟ: ਅਮਰੀਕਾ 'ਚ 24 ਘੰਟਿਆਂ ਦੌਰਾਨ ਚਾਰ ਹਜ਼ਾਰ ਲੋਕਾਂ ਦੀ ਮੌਤ, ਨੀਦਰਲੈਂਡ 'ਚ ਤਾਬੰਦੀ ਤਿੰਨ ਹਫਤੇ ਵਧੀ

ਦੁਨੀਆ ਵਿਚ ਕੋਰੋਨਾ ਮਰੀਜ਼ਾਂ ਦਾ ਅੰਕੜਾ 9.19 ਕਰੋੜ ਤੋਂ ਜ਼ਿਆਦਾ ਹੋ ਗਿਆ। 6 ਕਰੋੜ 80 ਲੱਖ ਤੋਂ ਜ਼ਿ...

ਦੁਨੀਆ ਵਿਚ ਕੋਰੋਨਾ ਮਰੀਜ਼ਾਂ ਦਾ ਅੰਕੜਾ 9.19 ਕਰੋੜ ਤੋਂ ਜ਼ਿਆਦਾ ਹੋ ਗਿਆ। 6 ਕਰੋੜ 80 ਲੱਖ ਤੋਂ ਜ਼ਿਆਦਾ ਲੋਕ ਠੀਕ ਹੋ ਚੁੱਕੇ ਹਨ। ਹੁਣ ਤੱਕ 19 ਲੱਖ 68 ਹਜ਼ਾਰ ਤੋਂ ਜ਼ਿਆਦਾ ਲੋਕ ਜਾਨ ਗੁਆ ਚੁੱਕੇ ਹਨ। ਇਹ ਅੰਕੜੇ www.worldometers.info/coronavirus ਮੁਤਾਬਕ ਹਨ। CNN ਨੇ ਜਾਨ ਹਾਪਕਿੰਸ ਯੂਨੀਵਰਸਿਟੀ ਦੇ ਹਵਾਲੇ ਨਾਲ ਦੱਸਿਆ ਹੈ ਕਿ ਅਮਰੀਕਾ ਵਿਚ ਮਰਨ ਵਾਲਿਆਂ ਦਾ ਅੰਕੜਾ ਤੇਜ਼ੀ ਨਾਲ ਵਧ ਰਿਹਾ ਹੈ। ਮੰਗਲਵਾਰ ਨੂੰ ਇੱਥੇ ਚਾਰ ਹਜ਼ਾਰ ਲੋਕਾਂ ਦੀ ਮੌਤ ਹੋ ਗਈ।

ਅਮਰੀਕਾ ਵਿਚ ਖ਼ਤਰਾ ਵਧਿਆ
ਅਮਰੀਕਾ ਵਿਚ ਵੈਕਸੀਨੇਸ਼ਨ ਡਰਾਈਵ ਦੇ ਬਾਵਜੂਦ ਇਨਫੈਕਸ਼ਨ ਹੀ ਨਹੀਂ ਮੌਤਾਂ ਦੀ ਗਿਣਤੀ ਵੀ ਵਧ ਰਹੀ ਹੈ। ਮੰਗਲਵਾਰ ਨੂੰ ਇੱਥੇ ਕਰੀਬ ਚਾਰ ਹਜ਼ਾਰ ਲੋਕਾਂ ਦੀ ਮੌਤ ਹੋ ਗਈ।  ਇਹ ਜਾਣਕਾਰੀ CNN ਨੇ ਜਾਨ ਹਾਪਕਿੰਸ ਯੂਨੀਵਰਸਿਟੀ ਦੇ ਹਵਾਲੇ ਨਾਲ ਦਿੱਤੀ ਹੈ। ਅਮਰੀਕਾ ਵਿਚ ਹੁਣ ਤੱਕ ਕੁੱਲ ਮਿਲਾ ਕੇ 3.89 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੰਗਲਵਾਰ ਨੂੰ ਦੋ ਲੱਖ 22 ਹਜ਼ਾਰ ਦੇ ਕਰੀਬ ਨਵੇਂ ਮਾਮਲੇ ਵੀ ਸਾਹਮਣੇ ਆਏ। ਅਮਰੀਕਾ ਵਿਚ ਹੁਣ ਤੱਕ ਕਰੀਬ 9 ਲੱਖ ਲੋਕਾਂ ਨੂੰ ਵੈਕਸੀਨ ਲਗਾਈ ਜਾ ਚੁੱਕੀ ਹੈ। 

ਨੀਦਰਲੈਂਡਸ ਵਿਚ ਤਾਲਾਬੰਦੀ ਵਧੀ
ਨੀਦਰਲੈਂਡਸ ਸਰਕਾਰ ਨੇ ਸਾਫ਼ ਕਰ ਦਿੱਤਾ ਹੈ ਕਿ ਦੇਸ਼ ਵਿਚ ਫਿਲਹਾਲ ਜੋ ਪਾਬੰਦੀਆਂ ਲਾਗੂ ਹਨ, ਉਨ੍ਹਾਂ ਵਿਚ ਕਿਸੇ ਤਰ੍ਹਾਂ ਦੀ ਢਿੱਲ ਨਹੀਂ ਦਿੱਤੀ ਜਾਵੇਗੀ ਅਤੇ ਲੋਕਾਂ ਨੂੰ ਪਾਬੰਦੀਆਂ ਦੀ ਸਖਤੀ ਨਾਲ ਪਾਲਣ ਕਰਨਾ ਹੋਵੇਗਾ। ਹੈਲਥ ਮਿਨੀਸਟਰੀ ਨੇ ਹਾਈ ਅਲਰਟ ਜਾਰੀ ਰੱਖਿਆ ਹੈ ਅਤੇ ਲਾਕਡਾਊਨ ਤਿੰਨ ਹਫਤੇ ਵਧਾ ਦਿੱਤਾ ਹੈ। ਸਰਕਾਰ ਨੇ ਇਕ ਬਿਆਨ ਵਿਚ ਕਿਹਾ-ਇਹ ਗੱਲ ਸਾਰੇ ਜਾਣਦੇ ਹਨ ਕਿ ਸਾਡੇ ਕੋਲ ਫਿਲਹਾਲ ਹੋਰ ਕੋਈ ਰਸਤਾ ਵੀ ਨਹੀਂ ਹੈ। ਇਨਫੈਕਸ਼ਨ ਘੱਟ ਨਹੀਂ ਹੋ ਰਿਹਾ ਹੈ। ਦੇਸ਼ ਵਿਚ ਕੋਰੋਨਾ ਵਾਇਰਸ ਦਾ ਨਵਾਂ ਵੈਰੀਏਂਟ ਵੀ ਮਿਲ ਚੁੱਕਿਆ ਹੈ। ਇਸ ਨੂੰ ਲੈ ਕੇ ਅਸੀਂ ਜ਼ਿਆਦਾ ਫਿਕਰਮੰਦ ਹਾਂ।

ਫਰਾਂਸ ਵਿਚ ਰਾਹਤ ਦੇ ਸੰਕੇਤ
ਫਰਾਂਸ ਸਰਕਾਰ ਦੇ ਬੁਲਾਰੇ ਗੇਬਰੀਅਲਸ ਏਟਲ ਨੇ ਕਿਹਾ ਹੈ ਕਿ ਦੇਸ਼ ਵਿਚ ਹੁਣ ਹੋਰ ਲਾਕਡਾਊਨ ਨਹੀਂ ਲਗਾਇਆ ਜਾਵੇਗਾ। ਯੂਰਪ 1 ਰੇਡੀਓ ਸਟੈਸ਼ਨ ਨੂੰ ਦਿੱਤੇ ਇੰਟਰਵਿਊ ਵਿਚ ਏਟਲ ਨੇ ਕਿਹਾ-ਅਸੀਂ ਬਹੁਤ ਸੰਜਮ ਦੇ ਨਾਲ ਦੋ ਲਾਕਡਾਊਨ ਦਾ ਪਾਲਣ ਕੀਤਾ ਅਤੇ ਕਰਾਇਆ ਹੈ। ਦੇਸ਼ ਦੇ ਲੋਕਾਂ ਦੀ ਵਜ੍ਹਾ ਨਾਲ ਹੀ ਅਸੀਂ ਹਾਲਾਤ ਨੂੰ ਕਾਬੂ ਕਰਨ ਵਿਚ ਸਫਲ ਰਹੇ ਹਨ। ਲਿਹਾਜਾ ਹੁਣ ਹੋਰ ਲਾਕਡਾਊਨ ਦੀ ਜ਼ਰੂਰਤ ਨਹੀਂ ਹੈ। ਪਰ ਹਾਲਾਤ ਨਾ ਵਿਗੜਨ ਇਸ ਲਈ ਹੈਲਥ ਡਿਪਾਰਟਮੈਂਟ ਦੀ ਗਾਈਡਲਾਈਨਸ ਦਾ ਪਾਲਣ ਜ਼ਰੂਰ ਕਰਨਾ ਹੋਵੇਗਾ।  ਵਰਨਾ ਹਾਲਾਤ ਫਿਰ ਖ਼ਰਾਬ ਹੋ ਸਕਦੇ ਹਾਂ। ਫਰਾਂਸ ਸਰਕਾਰ ਨੇ ਵੱਡੇ ਪੈਮਾਨੇ ਉੱਤੇ ਵੈਕਸੀਨੇਸ਼ਨ ਪ੍ਰੋਗਰਾਮ ਵੀ ਸ਼ੁਰੂ ਕਰ ਦਿੱਤਾ ਹੈ। ਇਸ ਮਹੀਨੇ ਦੇ ਅਖੀਰ ਤੱਕ 20 ਲੱਖ ਲੋਕਾਂ ਨੂੰ ਵੈਕਸੀਨੇਟ ਕਰਨ ਦਾ ਪਲਾਨ ਬਣਾਇਆ ਗਿਆ ਹੈ।

10 ਦੇਸ਼ ਜੋ ਕੋਰੋਨਾ ਨਾਲ ਸਭ ਤੋਂ ਵਧੇਰੇ ਪ੍ਰਭਾਵਿਤ ਹਨ
ਦੇਸ਼            ਇਨਫੈਕਟਿਡ ਮੌਤਾਂ                  ਠੀਕ ਹੋਏ
ਅਮਰੀਕਾ    2,33,68,225 3,89,599 13,816,028
ਭਾਰਤ    1,04,95,816 1,51,564 1,01,28,457
ਬ੍ਰਾਜ਼ੀਲ    81,95,637 2,04,726  72,73,707
ਰੂਸ            34,48,203 62,804          28,25,430
UK            31,64,051 83,203          14,06,967
ਫਰਾਂਸ    27,86,838 68,060           2,03,072
ਤੁਰਕੀ    23,36,476 22,981         22,08,451
ਇਟਲੀ    22,89,021 79,203         16,33,839
ਸਪੇਨ    21,11,782 52,275         N/A
ਜਰਮਨੀ    19,41,119 42,097         15,45,500

Get the latest update about pandemic, check out more about cases, update, corona virus & country wise

Like us on Facebook or follow us on Twitter for more updates.