ਸ਼ੋਸ਼ਲ ਡਿਸਟੇਸਿੰਗ ਦਾ ਪਾਲਨ ਕਰਵਾਏਗਾ ਇਹ 'ਬਰੇਸਲੇਟ’ ਕੋਲ ਆਉਣ ਤੇ ਮਿਲੇਗਾ ਝੱਟਕਾ

ਕੋਰੋਨਾ ਤੋਂ ਬਚਨ ਲਈ ਸੁਰਖਿਆ ਪ੍ਰੋਟੋਕੋਲ ਦੀ ਕਿੰਨੀਆ ਵੀ ਹਦਾਇਤਾ ਦਿਤੀਆ ਜਾਣ ਪਰ ਬਾਜ਼ਾਰਾਂ ਵਿਚ.................

ਕੋਰੋਨਾ ਤੋਂ ਬਚਨ ਲਈ ਸੁਰਖਿਆ ਪ੍ਰੋਟੋਕੋਲ ਦੀ ਕਿੰਨੀਆ ਵੀ ਹਦਾਇਤਾ ਦਿਤੀਆ ਜਾਣ ਪਰ ਬਾਜ਼ਾਰਾਂ ਵਿਚ ਭੀੜ ਇੰਨੀ ਜ਼ਿਆਦਾ ਹੁੰਦੀ ਹੈ। ਕਿ ਕੋਰੋਨਾ ਗਾਈਡ ਲਾਈਨ ਦੀਆਂ ਧਜੀਆ ਉੜ ਜਾਦੀਆਂ ਹਨ। ਇਸ ਤਰ੍ਹਾਂ ਤਾਂ ਕੋਰੋਨਾ ਦੇ ਨਵੇਂ ਕੇਸਾਂ ਵਿਚ ਕੋਈ ਕਮੀ ਨਾ ਆ ਕੇ ਵਾਧਾ ਹੋ ਰਿਹਾ ਹੈ। ਜਿਸ ਕਾਰਨ ਸਰਕਾਰ ਨੂੰ ਲਾਕਡਾਊਨ ਦਾ ਤਾਰੀਕਾ ਵਰਤਣਾ ਪੈ ਰਿਹਾ ਹੈ। ਅਤੇ ਹੁਣ ਮਦਦ ਲਈ ਮੇਰਠ ਦਾ ਇਕ ਕਿਸਾਨ ਦਾ ਬੇਟਾ ਅੱਗੇ ਆਇਆ ਹੈ। ਇਸ ਨੇ ਇਕ 'ਬਰੇਸਲੇਟ’ ਵਰਗੀ ਡਿਵਾਇਸ ਤਿਆਰ ਕੀਤੀ ਹੈ।

ਬੀ-ਟੇਕ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਨੀਰਜ ਨੇ ਦਾਵਾ ਕੀਤਾ ਹੈ। ਕਿ ਇਸ 'ਬਰੇਸਲੇਟ’ ਨੂੰ ਪਹਿਣਨ ਉਤੇ ਸੋਸ਼ਲ ਡਿਸਟੇਸਿੰਗ ਦਾ ਪਾਲਨ ਕਰਨਾ ਆਸਾਨ ਹੋ ਜਾਵੇਗਾ। ਕਿਉਂਕਿ ਇਸ ਨੂੰ ਪਹਿਨ ਕੇ ਜਦ ਵੀ ਕੋਲ ਆਓ ਗੇ ਤਾ ਝੱਠਕਾ ਲੱਗੇ ਗਾ। ਹਲਾਕਿ ਇਹ ਬ੍ਰੇਸਲੇਟ ਤਦ ਕੰਮ ਕਰੇਗਾ ਜਦ ਇਸਦਾ ਜ਼ਿਆਦਾ ਤੋ ਜ਼ਿਆਦਾ ਲੋਕ ਇਸਤੇਮਾਲ ਕਰਨਗੇ। ਅਤੇ ਉਹਨਾਂ ਲੋਕਾਂ ਤੇ ਅਸਰ ਕਰੇਗਾਂ ਜੋ ਇਸ ਨੂੰ ਪਹਿਨਣਗੇ।

ਮੇਰਠ ਦੇ ਕਾਲਜ ਵਿਚੋਂ ਬੀ ਟੇਕ ਦੇ ਆਖੀਰੀ ਵਿਚ ਪੜ੍ਹਨ ਵਾਲੇ ਨੀਰਜ ਨੇ ਆਪਣੇ ਦੋਸਤ ਨਾਲ ਮਿਲਕੇ ਇਸ 'ਬਰੇਸਲੇਟ' ਨੂੰ ਤਿਆਰ ਕੀਤਾ ਹੈ। ਇਸ ਨੂੰ ਪਹਿਨ ਕੇ ਉਸ ਨੇ ਡੇਮੋ ਕੀਤਾ ਤਾਂ ਉਹ 3 ਮੀਟਰ ਦੀ ਦੂਰੀ ਦੇ ਆਸ- ਪਾਸ ਨਹੀਂ ਆ ਸਕੇ। ਉਹਨਾਂ ਨੂੰ ਕੋਲ ਆਉਣ ਤੇ ਕੰਰਟ ਲੱਗਦਾ ਸੀ। ਵਿਦਿਆਰਥੀ ਦਾ ਕਹਿਨਾ ਹੈ ਕਿ ਇਸ ਨੂੰ ਬਣਾਉਣ ਲਈ 130 ਰੁਪਏ ਦੀ ਲਾਗਤ ਲੱਗੀ ਹੈ।

ਵਿਦਿਆਰਥੀ ਦਾ ਕਹਿਨਾ ਹੈ ਕਿ ਸਰਕਾਰ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਅਦ ਵੀ ਲੋਕ ਸੋਸ਼ਲ ਡਿਸਟੇਸਿੰਗ ਦਾ ਪਾਲਨ ਨਹੀਂ ਕਰ ਰਹੇ। ਇਸ ਵਿਚ ਇਹ ਡਿਵਾਈਸ ਬਹੁਤ ਉਪਯੋਗੀ ਸਾਬਿਤ ਹੋ ਸਕਦੀ ਹੈ।

Get the latest update about meerut, check out more about true scoop, will follow social distancing, shock if you come closer & positive

Like us on Facebook or follow us on Twitter for more updates.