ਕੋਰੋਨਾ ਕਾਰਨ ਪੰਜਾਬ 'ਚ ਵਿਗੜ ਰਹੇ ਹਾਲਾਤਾਂ ਦਰਮਿਆਨ 4 ਸੀਨੀਅਰ ਡਾਕਟਰਾਂ ਨੇ ਦਿੱਤਾ ਅਸਤੀਫਾ

ਪੰਜਾਬ ਵਿਚ ਕੋਰੋਨਾ ਦੇ ਵਿਗੜੇ ਹਾਲਾਤਾਂ ਦੇ ਵਿਚਾਲੇ ਬਠਿੰਡਾ ਦੇ ਸਿਵਲ ਹਸਪਤਾਲ ਵਿਚ ਤਾਇਨਾਤ 3 ਐੱਮ.ਡੀ. ਮੈਡੀ...

ਬਠਿੰਡਾ: ਪੰਜਾਬ ਵਿਚ ਕੋਰੋਨਾ ਦੇ ਵਿਗੜੇ ਹਾਲਾਤਾਂ ਦੇ ਵਿਚਾਲੇ ਬਠਿੰਡਾ ਦੇ ਸਿਵਲ ਹਸਪਤਾਲ ਵਿਚ ਤਾਇਨਾਤ 3 ਐੱਮ.ਡੀ. ਮੈਡੀਸਨ ਡਾਕਟਰਾਂ ਨੇ ਅਸਤੀਫਾ ਦੇ ਦਿੱਤਾ ਹੈ ਜਦਕਿ ਚੌਥੇ ਡਾਕਟਰ ਨੇ ਇਸ ਦੇ ਲਈ ਨੋਟਿਸ ਦੇ ਦਿੱਤਾ ਹੈ।

ਕੋਵਿਡ-19 ਦੀ ਦੂਜੀ ਲਗਿਰ ਦੇ ਵਿਚਾਲੇ ਡਾਕਟਰਾਂ ਵਲੋਂ ਨੌਕਰੀ ਛੱਡਣ ਦੇ ਰੂਝਾਨ ਨੇ ਸਿਹਤ ਵਿਭਾਗ ਦੀ ਚਿੰਤਾ ਨੂੰ ਹੋਰ ਵਧਾ ਦਿੱਤਾ ਹੈ। ਕੋਰੋਨਾ ਮਹਾਮਾਰੀ ਵਿਚ ਸਭ ਤੋਂ ਮਹੱਤਵਪੂਰਨ ਕੰਮ ਐੱਮ.ਡੀ. ਮੈਡੀਸਨ ਡਾਕਟਰਾਂ ਦਾ ਹੁੰਦਾ ਹੈ। ਵਰਤਮਾਨ ਵਿਚ ਸਿਵਲ ਹਸਪਤਾਲ ਦੀ ਓ.ਪੀ.ਡੀ. ਵਿਚ 4 ਡਾਕਟਰ ਕੰਮ ਕਰ ਰਹੇ ਸਨ, ਜਿਨ੍ਹਾਂ ਵਿਚੋਂ 3 ਡਾਕਟਰਾਂ ਦੇ ਨੌਕਦੀ ਛੱਡਣ ਦੇ ਬਾਅਦ ਮਰੀਜ਼ਾਂ ਦੀਆਂ ਪਰੇਸ਼ਾਨੀਆਂ ਹੋਰ ਵਧ ਗਈਆਂ। ਪਤਾ ਲੱਗਿਆ ਹੈ ਕਿ ਡਾ. ਜਯੰਤ ਅਗਰਵਾਲ ਤੇ ਡਾ. ਰਮਨਦੀਪ ਗੋਇਲ, ਡਾਕਟਰ ਦੀਪਕ ਗੋਇਲ ਨੇ ਆਪਣਾ ਅਸਤੀਫਾ ਸਿਹਤ ਪ੍ਰਸ਼ਾਸਨ ਨੂੰ ਸੌਂਪ ਦਿੱਤਾ ਹੈ ਜਦਕਿ ਗੁਰਵਿੰਦਰ ਕੌਰ ਐੱਮ.ਡੀ. ਮੈਡੀਸਨ ਨੇ ਵੀ ਅਸਤੀਫੇ ਦੇ ਲਈ ਨੋਟਿਸ ਦੇ ਦਿੱਤਾ ਹੈ।

ਇਕ ਸੀਨੀਅਰ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਕਈ ਹੋਰ ਡਾਕਟਰ ਤੇ ਕਰਮਚਾਰੀ ਨੌਕਰੀ ਛੱਡਣ ਦੀ ਯੋਜਨਾ ਬਣਾ ਰਹੇ ਸਨ। ਅਸਤੀਫੇ ਦੇਣ ਦੇ ਵਿਅਕਤੀਗਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਡਾ. ਰਮਨਦੀਪ ਗੋਇਲ ਨੇ ਕਿਹਾ ਕਿ ਉਨ੍ਹਾਂ ਨੇ 6 ਮਹੀਨੇ ਪਹਿਲਾਂ ਹੀ ਅਸਤੀਫੇ ਦੀ ਪੇਸ਼ਕਸ਼ ਕੀਤੀ ਸੀ ਤੇ ਉਸ ਦਾ ਕੋਰੋਨਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਸ ਮਾਮਲੇ ਉੱਤੇ ਸਖਤ ਰੁਖ ਅਪਣਾਉਂਦੇ ਹੋਏ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਡਾਕਟਰ ਅਜਿਹੇ ਵੇਲੇ ਵਿਚ ਨੌਕਰੀ ਛੱਡ ਰਹੇ ਹਨ ਜਦੋਂ ਮੌਜੂਦਾ ਸਮੇਂ ਵਿਚ ਉਨ੍ਹਾਂ ਦੀਆਂ ਸੇਵਾਵਾਂ ਦੀ ਸਭ ਤੋਂ ਵਧੇਰੇ ਲੋੜ ਹੈ। 

Get the latest update about Resignation, check out more about Truescoopmews, Coronavirus, Doctor & Punjab

Like us on Facebook or follow us on Twitter for more updates.