ਸਰੀਰ 'ਚ ਦਿਸਦੇ ਹਨ ਇਹ ਲੱਛਣ ਤਾਂ ਇਸ ਦਾ ਮਤਲਬ ਆਪਣਾ ਕੰਮ ਕਰ ਰਹੀ ਹੈ ਕੋਰੋਨਾ ਦੀ ਵੈਕਸੀਨ

ਕੋਰੋਨਾ ਵਾਇਰਸ ਤੋਂ ਬਚਾਅ ਦਾ ਸਭ ਤੋਂ ਕਾਰਗਰ ਤਰੀਕਾ ਵੈਕਸੀਨ ਲਗਵਾਉਣਾ ਹੀ ਹੈ। ਹਾਲਾਂਕਿ ਕੁਝ ਲੋ...

ਨਵੀਂ ਦਿੱਲੀ: ਕੋਰੋਨਾ ਵਾਇਰਸ ਤੋਂ ਬਚਾਅ ਦਾ ਸਭ ਤੋਂ ਕਾਰਗਰ ਤਰੀਕਾ ਵੈਕਸੀਨ ਲਗਵਾਉਣਾ ਹੀ ਹੈ। ਹਾਲਾਂਕਿ ਕੁਝ ਲੋਕ ਇਸ ਦੇ ਸੰਭਾਵਿਤ ਸਾਈਡ ਇਫੈਕਟ ਤੋਂ ਘਬਰਾ ਰਹੇ ਹਨ। ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਵੈਕਸੀਨ ਦੇ ਸਾਈਡ ਇਫੈਕਟ ਤੋਂ ਘਬਰਾਉਣ ਦੀ ਲੋੜ ਨਹੀਂ ਹੈ। ਦਰਅਸਲ ਇਹ ਸਾਈਡ ਇਫੈਕਟਸ ਦੱਸਦੇ ਹਨ ਕਿ ਵੈਕਸੀਨ ਸਰੀਰ ਵਿਚ ਆਪਣਾ ਕੰਮ ਕਰ ਰਹੀ ਹੈ।

ਅਮਰੀਕਾ ਦੇ ਮਹਾਮਾਰੀ ਮਾਹਰ ਤੇ ਚੀਫ ਮੈਡੀਕਲ ਐਡਵਾਇਜ਼ਰ ਐਂਥਨੀ ਫਾਊਚੀ ਨੇ ਅਮਰੀਕਨ ਨਿਊਜ਼ ਚੈਨਲ MSNBC ਨੂੰ ਦਿੱਤੇ ਇਕ ਇੰਟਰਵਿਊ ਵਿਚ ਕਿਹਾ ਕਿ ਬਾਂਹ ਵਿਚ ਦਿੱਤੀ ਜਾ ਰਹੀ ਵੈਕਸੀਨ ਇਕ ਤਰੀਕੇ ਨਾਲ ਪ੍ਰਤੀਕਿਰਿਆ ਦਿੰਦੀ ਹੈ। ਕਦੇ-ਕਦੇ ਦੂਜੀ ਡੋਜ਼ ਦੇ ਬਾਅਦ ਥੋੜਾ ਜਿਹਾ ਦਰਦ ਮਹਿਸੂਸ ਹੁੰਦਾ ਹੈ ਤੇ ਠੰਡ ਲੱਗਦੀ ਹੈ। ਇਸ ਦਾ ਮਤਲਬ ਹੈ ਕਿ ਤੁਹਾਡਾ ਇਮੀਊਨ ਸਿਸਟਮ ਤੇਜ਼ੀ ਨਾਲ ਕੰਮ ਕਰਨ ਲੱਗਿਆ ਹੈ।

ਵੈਕਸੀਨ ਇਮੀਊਨ ਸਿਸਟਮ ਨੂੰ ਕੋਵਿਡ-19 ਸਪਾਈਕ ਪ੍ਰੋਟੀਨ ਨੂੰ ਪਛਾਨਣ ਤੇ ਇਸ ਦੇ ਖਿਲਾਫ ਐਂਟੀਬਾਡੀ ਬਣਾਉਣ ਵਿਚ ਮਦਦ ਕਰਦਾ ਹੈ। ਐਂਟੀਬਾਡੀ ਤੋਂ ਬਾਅਦ ਇਹ ਪ੍ਰੋਟੀਨ ਵਾਇਰਸ ਨੂੰ ਤੇਜ਼ੀ ਨਾਲ ਵਧਣ ਤੇ ਬੀਮਾਰੀ ਫੈਲਾਉਣ ਤੋਂ ਰੋਕਦਾ ਹੈ। ਇਸ ਪ੍ਰਕਿਰਿਆ ਵਿਚ ਕੁਝ ਲੋਕਾਂ ਨੂੰ ਸਾਈਡ ਇਫੈਕਟਸ ਮਹਿਸੂਸ ਹੋ ਸਕਦਾ ਹੈ।

CDC  ਦੇ ਮੁਤਾਬਕ ਕੋਰੋਨਾ ਵੈਕਸੀਨ ਦੇ ਸਭ ਤੋਂ ਆਮ ਸਾਈਡ ਇਫੈਕਟ ਇੰਜੈਕਸ਼ਨ ਲੱਗਣ ਵਾਲੀ ਥਾਂ ਦਾ ਲਾਲ ਹੋਣਾ, ਉਸ ਥਾਂ ਦਰਦ ਤੇ ਸੋਜ, ਥਕਾਵਟ, ਸਿਰਦਰਦ, ਮਾਸਪੇਸ਼ੀਆਂ ਵਿਚ ਦਰਦ, ਬੁਖਾਰ, ਠੰਡ ਲੱਗਣਾ ਤੇ ਘਬਰਾਹਟ ਮਹਿਸੂਸ ਹੋਣਾ ਹੈ। ਹਾਲਾਂਕਿ ਕੋਈ ਸਾਈਡ ਇਫੈਕਟ ਮਹਿਸੂਸ ਨਹੀਂ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਵੈਕਸੀਨ ਅਸਰਦਾਰ ਨਹੀਂ ਹੈ।

ਫਾਊਚੀ ਨੇ ਦੱਸਿਆ ਕਿ ਵੈਕਸੀਨ ਦੀ ਦੂਜੀ ਡੋਜ਼ ਲੈਣ ਤੋਂ ਬਾਅਦ ਉਨ੍ਹਾਂ ਨੂੰ ਵੀ ਥਕਾਵਟ, ਸਰੀਰ ਵਿਚ ਦਰਦ ਤੇ ਠੰਡ ਲੱਗਣ ਦਾ ਅਹਿਸਾਸ ਹੋਇਆ ਸੀ ਪਰ ਇਕ ਦਿਨ ਬਾਅਦ ਇਹ ਲੱਛਣ ਚਲੇ ਗਏ ਸਨ। ਕੁਝ ਲੋਕਾਂ ਨੂੰ ਵੈਕਸੀਨ ਲਗਵਾਉਣ ਤੋਂ ਬਾਅਦ ਬਹੁਤ ਜ਼ਿਆਦਾ ਸਾਈਡ ਇਫੈਕਟ ਮਹਿਸੂਸ ਹੁੰਦੇ ਹਨ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਪਹਿਲੀ ਡੋਜ਼ ਦੇ ਬਾਅਦ ਇਮੀਊਨ ਸਿਸਟਮ ਵਾਇਰਸ ਦੀ ਪਛਾਣ ਕਰ ਲੈਂਦਾ ਹੈ ਤੇ ਦੂਜੀ ਡੋਜ਼ ਮਿਲਣ ਤੋਂ ਬਾਅਦ ਇਹ ਇਸ ਉੱਤੇ ਤੇਜ਼ੀ ਨਾਲ ਕੰਮ ਕਰਦਾ ਹੈ। ਇਸ ਦੇ ਕਾਰਨ ਸਰੀਰ ਦਾ ਤਾਪਮਾਨ ਵਧ ਜਾਂਦਾ ਹੈ ਤੇ ਬੁਖਾਰ, ਥਕਾਵਟ ਜਾਂ ਦਰਦ ਮਹਿਸੂਸ ਹੁੰਦਾ ਹੈ।

Get the latest update about covid vaccine, check out more about Truescoop News, Truescoop, sign & Pandemic

Like us on Facebook or follow us on Twitter for more updates.