ਕੀ ਬਿਨਾ ਤਿਆਰੀ ਦੇ 18+ ਉਮਰ ਲਈ ਹੋਇਆ ਸੀ ਵੈਕਸੀਨੇਸ਼ਨ ਦਾ ਐਲਾਨ? ਕਿਉਂਕਿ ਨਹੀਂ ਹੈ ਵੈਕਸੀਨ

ਭਾਰਤ ਵਿਚ ਕੋਰੋਨਾ ਦੀ ਦੂਸਰੀ ਲਹਿਰ ਤਬਾਹੀ ਮਚਾ ਰਹੀ ਹੈ। ਦਿੱਲੀ ਹੋ ਜਾ ਮਹਾਰਾਸ਼ਟਰ, ਹਰ ................

ਭਾਰਤ ਵਿਚ ਕੋਰੋਨਾ ਦੀ ਦੂਸਰੀ ਲਹਿਰ ਤਬਾਹੀ ਮਚਾ ਰਹੀ ਹੈ। ਦਿੱਲੀ ਹੋ ਜਾ ਮਹਾਰਾਸ਼ਟਰ, ਹਰ ਪਾਸੇ ਬੁਰਾ ਹਾਲ ਹੈ। ਹਸਪਤਾਲਾਂ  ਵਿਚ ਬੈੱਡਸ, ਆਕਸੀਜਨ, ਦਵਾਈਆਂ ਦੀ ਘਾਟ ਹੈ। ਕੋਰੋਨਾ ਦੇ ਮਾਮਲੇ ਵੱਧਦੇ ਜਾ ਰਹੇ ਹਨ। ਇਸ ਵਿਚ ਸਰਕਾਰ ਨੇ 1 ਮਈ ਤੋਂ 18 ਸਾਲ ਦੇ ਲੋਕਾਂ ਨੂੰ ਵੈਕਸੀਨ ਦੇਣ ਦੇ ਐਲਾਨ ਕਰ ਦਿੱਤਾ ਹੈ। ਅਤੇ ਰਜਿਸਟੇਰਸ਼ਨ ਵੀ ਸ਼ੁਰੂ ਕਰ ਦਿਤੀ ਗਈ ਹੈ।

 ਪਰ ਦੇਸ਼ ਵਿਚ ਇਸ ਸਮੇਂ ਹਸਪਤਾਲਾਂ ਵਿਚ ਬਾਕੀ ਸੁਵਿਧਾ ਦੇ ਨਾਲ ਹੀ ਵੈਕਸੀਨ ਦੀ ਵੀ ਭਾਰੀ ਕਮੀ ਹੈ। ਪਰ ਸੂਬੇ 1 ਮਈ ਤੋਂ ਵੈਕਸੀਨੇਸ਼ਨ ਸ਼ੁਰੂ ਕਰ ਤੋਂ ਇਨਕਾਰ ਕਰ ਚੁਕੇ ਹਨ।  ਇਸ ਸਮੇਂ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇਕਰ ਵੈਕਸੀਨ ਮੋਜੂਦ ਨਹੀਂ ਹੈ। ਸੂਬਿਆ ਕੋਲ ਸਟਾਕ ਨਹੀਂ ਹੈ, ਤਾਂ ਫਿਰ ਸਰਕਾਰ ਨੇ ਬਿਨਾ ਕਿਸੀ ਤਿਆਰੀ ਦੇ 1 ਮਈ ਤੋਂ ਸਾਰਿਆ ਲਈ ਵੈਕਸੀਨੇਸ਼ਨ ਦਾ ਪ੍ਰੋਗਾਰਮ ਖੋਲ ਦਿਤਾ ਗਿਆ ਹੈ।

ਇਕ- ਇਕ ਕਰ ਕਈ ਸੂਬਿਆ ਨੇ ਕਰ ਦਿਤਾ ਇਨਕਾਰ
ਦਿੱਲੀ, ਮਹਾਰਾਸ਼ਟਰ, ਰਾਜਸਥਾਨ ਸਮੇਤ ਕਈ ਸੂਬਿਆ ਨੇ 1 ਮਈ ਤੋਂ ਵੈਕਸੀਨੇਸ਼ਨ ਲਈ ਇਨਕਾਰ ਕਰ ਦਿਤਾ ਹੈ। ਸਿਰਫ ਵਿਪਾਕਸ਼ੀ ਦਲਾਂ ਦੇ ਸੂਬੇ ਹੀ ਨਹੀਂ, ਬਲਕਿ ਹਰ ਜਗ੍ਹਾਂ ਹੀ ਇਸ ਤਰ੍ਹਾਂ ਕੀਤਾ ਗਿਆ ਹੈ।

ਰਾਜਸਥਾਨ ਸਰਕਾਰ ਨੇ ਵੈਕਸੀਨ ਦੀ ਕਮੀ ਨੂੰ ਦੇਖਦੇ ਹੋਏ 15 ਮਈ ਤੋਂ ਵੈਕਸੀਨੇਸ਼ਨ ਨੂੰ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ ਹੈ। ਸੂਬੇ ਦੇ ਸਿਹਤ ਮੰਤਰੀ ਦੇ ਮੁਤਾਬਕ, ਉਹਨਾਂ ਨੂੰ ਸੂਬੇ ਲਈ 7 ਕਰੋੜ ਵੈਕਸੀਨ ਦੀ ਲੋੜ ਹੈ 3.75 ਕਰੋੜ ਵੈਕਸੀਨ ਦਾ ਆਰਡਰ ਦਿੱਤਾ ਗਿਆ ਹੈ। ਪਰ ਸੀਰਮ ਇੰਸਿਟਿਊਟ ਦਾ ਕਹਿਣਾ ਹੈ ਕਿ 15 ਮਈ ਤੋਂ ਵੈਕਸੀਨ ਦੀ ਸਪਲਾਈ ਹੋ ਸਕੇਗੀ।

ਮਹਾਰਾਸ਼ਟਰ ਸਰਕਾਰ ਨੇ 18 ਸਾਲ ਉਮਰ ਤੋਂ ਲੋਕਾਂ ਲਈ ਵੈਕਸੀਨ ਮੁਫਤ ਦੇਣ ਦਾ ਐਲਾਨ ਕੀਤਾ ਹੈ। ਪਰ ਅਜੇ ਵੈਕਸੀਨ ਨਹੀਂ ਲਗਾਈ ਜਾ ਰਹੀ ਹੈ। ਮਹਾਰਾਸ਼ਟਰ ਦਾ ਕਹਿਣਾ ਹੈ ਕਿ, ਵੈਕਸੀਨ ਦਾ ਆਰਡਰ ਦੇ ਦਿਤਾ ਗਿਆ ਹੈ। ਪਰ ਸਪਲਾਈ ਨਹੀਂ ਹੋਈ ਹੈ। ਹਾਲਤ ਇਹ ਹੈ ਕਿ 45 ਤੋਂ ਜ਼ਿਆਦਾ ਉਮਰ ਦੇ ਲਈ ਵੈਕਸੀਨ ਨਹੀਂ ਮਿਲ ਪਾ ਰਹੀ। ਇਸ ਕਾਰਨ ਮੁੰਬਈ ਲਈ ਵੈਕਸੀਨੇਸ਼ਨ ਨੂੰ ਪੂਰੀ ਤਰ੍ਹਾਂ ਰੋਕ ਦਿਤਾ ਗਿਆ ਹੈ। ਬਾਕੀ ਸੂਬਿਆ ਦਾ ਹਾਲ ਵੀ ਇਹ ਹੀ ਹੈ।

ਰਜਿਸਟੇਰਸ਼ਨ ਖੁਲਦੇ ਹੀ ਭਰ ਗਈ ਜਗ੍ਹਾਂ
ਦੱਸ ਦਈਏ ਕਿ ਅੱਧੇ ਤੋਂ ਜ਼ਿਆਦਾ ਸੂਬੇ ਆਪਣੇ ਇਥੇ ਵੈਕਸੀਨੇਸ਼ਨ ਸ਼ੁਰੂ ਕਰਨ ਤੋਂ ਇਨਕਾਰ ਕਰ ਰਹੇ ਹਨ। ਪਰ 18 ਤੋ ਜ਼ਿਆਦੇ ਉਮਰ ਵਾਲੇ ਲੋਕਾਂ ਦੀ ਰਜਿਸਟੇਰਸ਼ਨ ਸ਼ੁਰੂ ਹੋਣ ਦੇ, ਲੋਕਾਂ ਦੀ ਭੀੜ ਉਮੜ ਪਈ ਹੈ ਪਹਿਲੇ ਦਿਨ ਹੀ ਸਵਾ 1 ਕਰੋੜ ਲੋਕਾਂ ਨੇ ਰਜਿਸਟੇਰਸ਼ਨ ਕਰਵਾਈ ਹੈ।

Get the latest update about many states, check out more about shortage, vaccination, coronavirus & true scoop

Like us on Facebook or follow us on Twitter for more updates.