ਕੇਂਦਰ ਸਰਕਾਰ ਨੇ ਆਕਸਫੋਰਡ-ਐਸਟਰੇਜੇਨੇਕਾ ਦੀ ਵੈਕਸੀਨ ਕੋਵੀਸ਼ੀਲਡ ਲਈ ਸੀਰਮ ਇੰਸਟੀਚਿਊਟ ਆਫ ਇੰਡਿਆ (SII) ਨੂੰ ਆਰਡਰ ਦੇ ਦਿੱਤੇ ਹਨ। ਵੈਕਸੀਨ ਦੇ ਇਕ ਡੋਜ਼ ਦੀ ਕੀਮਤ 200 ਰੁਪਏ ਹੋਵੇਗੀ। ਕੋਵੀਸ਼ੀਲਡ ਦੀਆਂ ਹਰ ਹਫਤੇ ਇਕ ਕਰੋੜ ਤੋਂ ਜ਼ਿਆਦਾ ਡੋਜ਼ਸ ਦੀ ਸਪਲਾਈ ਕੀਤੀ ਜਾ ਸਕਦੀ ਹੈ। SII ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
DCGI ਨੇ 3 ਜਨਵਰੀ ਨੂੰ ਮਨਜ਼ੂਰੀ ਦਿੱਤੀ ਸੀ
ਸਰਕਾਰ ਨੇ ਦੇਸ਼ ਵਿਚ ਵੈਕਸੀਨੇਸ਼ਨ ਸ਼ੁਰੂ ਕਰਨ ਲਈ 16 ਜਨਵਰੀ ਦੀ ਤਾਰੀਖ ਤੈਅ ਕੀਤੀ ਹੈ। ਡਰੱਗ ਕੰਟਰੋਲਰ ਜਨਰਲ ਆਫ ਇੰਡਿਆ (DCGI) ਨੇ 3 ਜਨਵਰੀ ਨੂੰ ਕੋਵੀਸ਼ੀਲਡ ਨੂੰ ਅਪਰੂਵਲ ਦਿੱਤਾ ਸੀ। ਇਸ ਦੀ ਇਫੈਕਟਿਵਨੈੱਸ ਨੂੰ ਲੈ ਕੇ ਵੱਖ-ਵੱਖ ਗੱਲਾਂ ਸਾਹਮਣੇ ਆਈਆਂ ਸਨ। ਐਸਟਰਾਜੇਨੇਕਾ ਨੇ ਵੈਕਸੀਨ ਦੀ ਓਵਰਆਲ ਇਫੈਕਟਿਵਨੈੱਸ 90 ਫੀਸਦੀ ਤੱਕ ਹੋਣ ਦਾ ਦਾਅਵਾ ਕੀਤਾ ਸੀ। ਹਾਲਾਂਕਿ ਭਾਰਤੀ ਰੈਗੂਲੇਟਰ ਦਾ ਮੰਨਣਾ ਹੈ ਕਿ ਇਹ ਵੈਕਸੀਨ 70 ਫੀਸਦੀ ਤੱਕ ਇਫੈਕਟਿਵ ਹੈ।
ਆਕਸਫੋਰਡ ਨੇ ਬਣਾਈ ਹੈ ਵੈਕਸੀਨ
ਕੋਵੀਸ਼ੀਲਡ ਜਾਂ AZD1222 ਨੂੰ ਆਕਸਫੋਰਡ ਯੂਨੀਵਰਸਿਟੀ ਅਤੇ ਉਸ ਦੀ ਕੰਪਨੀ ਵੈਕਸੀਟੈੱਕ ਨੇ ਮਿਲ ਕੇ ਬਣਾਇਆ ਹੈ। ਵੈਕਸੀਨ ਵਿਚ ਚਿੰਪਾਂਜ਼ੀ ਵਿਚ ਸਰਦੀ ਕਾਰਨ ਬਨਣ ਵਾਲੇ ਵਾਇਰਸ (ਐਡੇਨੋਵਾਇਰਸ) ਨੂੰ ਕਮਜ਼ੋਰ ਕਰ ਕੇ ਇਸਤੇਮਾਲ ਕੀਤਾ ਗਿਆ ਹੈ। ਇਸ ਵਿਚ SARS-CoV-2 ਯਾਨੀ ਨੋਵਲ ਕੋਰੋਨਾਵਾਇਰਸ ਦਾ ਜੈਨੇਟਿਕ ਮਟੀਰਿਅਲ ਹੈ।
ਕੋਵੀਸ਼ੀਲਡ ਵੈਕਸੀਨ ਸਰੀਰ ਵਿਚ ਸਰਫੇਸ ਸਪਾਈਕ ਪ੍ਰੋਟੀਨ ਬਣਾਉਂਦੀ ਹੈ, ਜਿਸ ਦੇ ਨਾਲ SARS-CoV-2 ਦੇ ਖਿਲਾਫ ਇਮੀਊਨ ਸਿਸਟਮ ਬਣਦਾ ਹੈ। ਤਾਂਕਿ ਅੱਗੇ ਜੇ ਨੋਵਲ ਕੋਰੋਨਾਵਾਇਰਸ ਹਮਲਾ ਕਰਦਾ ਹੈ ਤਾਂ ਸਰੀਰ ਉਸ ਦਾ ਮਜ਼ਬੂਤੀ ਨਾਲ ਜਵਾਬ ਦੇ ਸਕੇ।