ਕੋਰੋਨਾ ਨੇ ਤੋੜੇ ਪਿਛਲੇ ਸਾਰੇ ਰਿਕਾਰਡ, 24 ਘੰਟਿਆਂ 'ਚ ਸਾਹਮਣੇ ਆਏ 2.73 ਲੱਖ ਨਵੇਂ ਮਾਮਲੇ

ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਬੇਹੱਦ ਖਤਰਨਾਕ ਢੰਗ ਨਾਲ ਵਧ ਰਹੀ ਹੈ। ਇਨਫੈਕਸ਼ਨ ਦੇ ਮਾਮਲਿ...

ਨਵੀਂ ਦਿੱਲੀ (ਇੰਟ): ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਬੇਹੱਦ ਖਤਰਨਾਕ ਢੰਗ ਨਾਲ ਵਧ ਰਹੀ ਹੈ। ਇਨਫੈਕਸ਼ਨ ਦੇ ਮਾਮਲਿਆਂ ਵਿਚ ਲਗਾਤਾਰ 39ਵੇਂ ਦਿਨ ਵਾਧਾ ਹੋਇਆ ਹੈ ਤੇ ਲਗਾਤਾਰ ਤੀਜੇ ਦਿਨ ਢਾਈ ਲੱਖ ਤੋਂ ਵਧੇਰੇ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਮਰਨ ਵਾਲਿਆਂ ਦੀ ਅੰਕੜਾ ਵੀ ਰਿਕਾਰਡ 1600 ਤੋਂ ਵਧੇਰੇ ਹੋ ਗਿਆ ਹੈ। ਹਾਲਾਤ ਕਿੰਨੇ ਖਰਾਬ ਹਨ ਇਸ ਦਾ ਅੰਦਾਜਾ ਇਸੇ ਗੱਲ ਤੋਂ ਲਾਇਆ ਜਾ ਸਰਕਾਰ ਹੈ ਕਿ ਸਿਰਫ 12 ਦਿਨਾਂ ਵਿਚ ਹੀ ਮਹਾਮਾਰੀ ਦੀ ਦਰ ਵਧ ਕੇ ਦੁੱਗਣੀ ਹੋ ਗਈ ਹੈ।

ਕੇਂਦਰੀ ਸਿਹਤ ਮੰਤਰਾਲਾ ਵਲੋਂ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿਚ 2 ਲੱਖ 73 ਹਜ਼ਾਰ ਤੋਂ ਵਧੇਰੇ ਮਾਮਲੇ ਮਿਲੇ ਹਨ ਤੇ 1619 ਲੋਕਾਂ ਦੀ ਜਾਨ ਗਈ ਹੈ। ਪਹਿਲੀ ਵਾਰ ਇਕ ਦਿਨ ਵਿਚ ਇੰਨੇ ਜ਼ਿਆਦਾ ਲੋਕਾਂ ਦੀ ਜਾਨ ਗਈ ਹੈ। ਇਸ ਤੋਂ ਬਾਅਦ ਕੁੱਲ ਇਨਫੈਕਟਿਡਾਂ ਦਾ ਅੰਕੜਾ ਇਕ ਕਰੋੜ 50 ਲੱਖ 61 ਹਜ਼ਾਰ ਨੂੰ ਪਾਰ ਕਰ ਗਿਆ ਹੈ। ਇਨ੍ਹਾਂ ਵਿਚੋਂ 1,26,53,000 ਤੋਂ ਵਧੇਰੇ ਲੋਕ ਪੂਰੀ ਤਰ੍ਹਾਂ ਠੀਕ ਵੀ ਹੋ ਚੁੱਕੇ ਹਨ। ਮਰੀਜ਼ਾਂ ਦੇ ਉਭਰਣ ਦੀ ਦਰ ਡਿੱਗ ਕੇ 86 ਫੀਸਦੀ ਉੱਤੇ ਆ ਗਈ ਹੈ।

ਮਹਾਰਾਸ਼ਟਰ ਸਣੇ 10 ਸੂਬਿਆਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿਚ ਹਾਲਾਤ ਬੇਹੱਦ ਚਿੰਤਾਜਨਕ ਹਨ। ਇਨ੍ਹਾਂ ਵਿਚ ਮਹਾਰਾਸ਼ਟਰ, ਕੇਰਲ, ਕਰਨਾਟਕ, ਤਾਮਿਲਨਾਡੂ, ਉੱਤਰ ਪ੍ਰਦੇਸ਼, ਦਿੱਲੀ, ਛੱਤੀਸਗੜ੍ਹ, ਮੱਧ ਪ੍ਰਦੇਸ਼, ਰਾਜਸਥਾਨ ਤੇ ਗੁਜਰਾਤ ਸ਼ਾਮਲ ਹਨ। ਭਾਰਤੀ ਮੈਡੀਕਲ ਰਿਸਰਚ ਪਰਿਸ਼ਦ ਦੇ ਮੁਤਾਬਕ ਦੇਸ਼ ਵਿਚ ਕੋਰੋਨਾ ਇਨਫੈਕਸ਼ਨ ਦਾ ਪਤਾ ਲਾਉਣ ਦੇ ਲ਼ਈ ਹੁਣ ਤੱਕ ਕੁੱਲ 26 ਕਰੋੜ 28 ਲੱਖ 94 ਹਜ਼ਾਰ 549 ਟੈਸਟ ਕੀਤੇ ਜਾ ਚੁੱਕੇ ਹਨ। ਇਨ੍ਹਾਂ ਵਿਚੋਂ ਐਤਵਾਰ ਨੂੰ 13 ਲੱਖ ਤੋਂ ਵਧੇਰੇ ਟੈਸਟ ਕੀਤੇ ਗਏ ਸਨ। 

Get the latest update about worst situation, check out more about coronavirus, Truescoop, India & new cases

Like us on Facebook or follow us on Twitter for more updates.