ਕੋਵਿਡ-19: ਦੇਸ਼ 'ਚ 24 ਘੰਟਿਆਂ 'ਚ 22 ਹਜ਼ਾਰ ਨਵੇਂ ਮਾਮਲੇ, 354 ਲੋਕਾਂ ਦੀ ਮੌਤ

ਭਾਰਤ ਵਿਚ ਕੋਰੋਨਾ ਦੀ ਰਫਤਾਰ ਹੌਲੀ ਪੈਂਦੀ ਨਜ਼ਰੀ ਆ ਰਹੀ ਹੈ। ਤਕਰੀਬ...

ਭਾਰਤ ਵਿਚ ਕੋਰੋਨਾ ਦੀ ਰਫਤਾਰ ਹੌਲੀ ਪੈਂਦੀ ਨਜ਼ਰੀ ਆ ਰਹੀ ਹੈ। ਤਕਰੀਬਨ 5 ਮਹੀਨਿਆਂ ਬਾਅਦ ਕੋਵਿਡ-19 ਦੇ 23 ਹਜ਼ਾਰ ਤੋਂ ਘੱਟ ਨਵੇਂ ਮਾਮਲੇ ਸਾਹਮਣੇ ਆਏ। ਉੱਥੇ ਹੀ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਵੀ 95 ਫੀਸਦੀ ਤੋਂ ਵੱਧ ਹੋ ਗਈ ਹੈ। 

ਕੇਂਦਰੀ ਸਿਹਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਅਨੁਸਾਰ ਕੋਵਿਡ-19 ਦੇ 22,065 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ 'ਚ ਇਨਫੈਕਸ਼ਨ ਦੇ ਕੁੱਲ ਮਾਮਲੇ 99,06,165 ਹੋ ਗਏ। ਉੱਥੇ ਹੀ 354 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵੱਧ ਕੇ 1,43,709 ਹੋ ਗਈ। ਅੰਕੜਿਆਂ ਅਨੁਸਾਰ 94,22,636 ਲੋਕਾਂ ਦੇ ਸਿਹਤਯਾਬ ਹੋਣ ਨਾਲ ਦੇਸ਼ 'ਚ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਵੱਧ ਕੇ 95.12 ਫੀਸਦੀ ਹੋ ਗਈ। ਉੱਥੇ ਹੀ ਕੋਵਿਡ-19 ਨਾਲ ਮੌਤ ਦਰ 1.45 ਫੀਸਦੀ ਹੈ। ਦੇਸ਼ 'ਚ ਲਗਾਤਾਰ 9 ਦਿਨਾਂ ਤੋਂ ਇਲਾਜ ਅਧੀਨ ਲੋਕਾਂ ਦੀ ਗਿਣਤੀ 4 ਲੱਖ ਤੋਂ ਘੱਟ ਹੈ। ਕੁੱਲ 3,39,820 ਲੋਕਾਂ ਦਾ ਕੋਰੋਨਾ ਵਾਇਰਸ ਦਾ ਇਲਾਜ ਚੱਲ ਰਿਹਾ ਹੈ, ਜੋ ਕੁੱਲ ਮਾਮਿਲਆਂ ਦਾ 3.43 ਫੀਸਦੀ ਹੈ। 

Get the latest update about new cases, check out more about deaths & Covid19

Like us on Facebook or follow us on Twitter for more updates.