Coronavirus Update : ਭਾਰਤ 'ਚ ਕੋਵਿਡ-19 ਦੇ ਮਾਮਲੇ 58 ਲੱਖ ਤੋਂ ਪਾਰ, ਪੜ੍ਹੋ ਪੂਰੀ ਖ਼ਬਰ!!

ਭਾਰਤ 'ਚ ਕੋਵਿਡ-19 ਦੇ ਮਾਮਲੇ ਸ਼ੁੱਕਰਵਾਰ ਨੂੰ 58 ਲੱਖ ਤੋਂ ਪਾਰ ਪਹੁੰਚ ਗਏ ਹਨ, ਜਦਕਿ ਇਨ੍ਹਾਂ 'ਚੋਂ 47 ਲੱਖ ਤੋਂ ਵੱਧ ਲੋਕ ਸੰਕ੍ਰਮਣ ਤੋਂ ਮੁਕਤ ਵੀ ਹੋ ਚੁੱਕੇ ਹਨ। ਦੇਸ਼ 'ਚ ਮਰੀਜ਼ਾਂ ਦੇ ਠੀਕ ਹੋਣ ਦੀ ਦਰ...

ਨਵੀਂ ਦਿੱਲੀ— ਭਾਰਤ 'ਚ ਕੋਵਿਡ-19 ਦੇ ਮਾਮਲੇ ਸ਼ੁੱਕਰਵਾਰ ਨੂੰ 58 ਲੱਖ ਤੋਂ ਪਾਰ ਪਹੁੰਚ ਗਏ ਹਨ, ਜਦਕਿ ਇਨ੍ਹਾਂ 'ਚੋਂ 47 ਲੱਖ ਤੋਂ ਵੱਧ ਲੋਕ ਸੰਕ੍ਰਮਣ ਤੋਂ ਮੁਕਤ ਵੀ ਹੋ ਚੁੱਕੇ ਹਨ। ਦੇਸ਼ 'ਚ ਮਰੀਜ਼ਾਂ ਦੇ ਠੀਕ ਹੋਣ ਦੀ ਦਰ 81.74 ਪ੍ਰਤੀਸ਼ਤ ਹੈ। ਕੇਂਦਰੀ ਸਿਹਤ ਮੰਤਰਾਲੇ ਵਲੋਂ ਸਵੇਰੇ 8 ਵਜੇ ਜਾਰੀ ਕੀਤੇ ਗਏ ਆਂਕੜਿਆਂ ਮੁਤਾਬਕ ਇਕ ਦਿਨ 'ਚ ਕੋਵਿਡ-19 ਦੇ 86,052 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ 'ਚ ਸੰਕ੍ਰਮਣ ਦੇ ਮਾਮਲੇ ਵੱਧ ਕੇ 58,18,570 ਹੋ ਗਏ। ਉੱਥੇ ਪਿਛਲੇ 24 ਘੰਟਿਆਂ 'ਚ 1,141 ਅਤੇ ਲੋਕਾਂ ਦੀ ਮੌਤ ਤੋਂ ਬਾਅਦ ਮ੍ਰਿਤਕ ਦੀ ਸੰਖਿਆ ਵੱਧ ਕੇ 92,290 ਹੋ ਗਈ। ਆਂਕੜਿਆਂ ਮੁਤਾਬਕ ਦੇਸ਼ 'ਚ ਹਾਲੇ ਤੱਕ 47,56,164 ਲੋਕ ਸੰਕ੍ਰਮਣ ਮੁਕਤ ਹੋ ਚੁੱਕੇ ਹਨ।

ਕਾਰ ਦੇ ਟਾਇਰ 'ਚ ਲਿਪਟਿਆ ਸੀ ਇੰਨਾ ਵੱਡਾ ਅਜਗਰ, ਹੋਸ਼ 'ਚ ਲਿਆਉਣ ਲਈ ਮੂੰਹ 'ਤੇ ਸੁੱਟਿਆ ਪਾਣੀ ਅਤੇ ਫਿਰ...

ਕੋਵਿਡ-19 ਨਾਲ ਰੋਗੀਆਂ ਦੀ ਮੌਤ ਦੀ ਦਰ 1.59 ਪ੍ਰਤੀਸ਼ਤ ਹੈ। ਉਸ ਮੁਤਾਬਕ ਦੇਸ਼ 'ਚ ਹਾਲੇ 9,70,116 ਮਰੀਜ਼ਾਂ ਦਾ ਕੋਰੋਨਾਵਾਇਰਸ ਦਾ ਇਲਾਜ ਜਾਰੀ ਹੈ, ਜੋ ਕੁੱਲ੍ਹ ਮਾਮਲਿਆਂ ਦਾ 16.67 ਪ੍ਰਤੀਸ਼ਤ ਹੈ। ਭਾਰਤ 'ਚ ਕੋਵਿਡ-19 ਦੇ ਮਾਮਲੇ 7 ਅਗਸਤ ਨੂੰ 20 ਲੱਖ ਤੋਂ ਪਾਰ, 23 ਅਗਸਤ ਨੂੰ 30 ਲੱਖ ਤੋਂ ਪਾਰ, 5 ਸਤੰਬਰ ਨੂੰ 40 ਲੱਖ ਦੇ ਪਾਰ ਅਤੇ 16 ਸਤੰਬਰ ਨੂੰ 50 ਲੱਖ ਦੇ ਪਾਰ ਚਲੇ ਗਏ ਸਨ। ਭਾਰਤੀ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐੱਮ.ਆਰ) ਮੁਤਾਬਕ ਦੇਸ਼ 'ਚ 24 ਸਤੰਬਰ ਤੱਕ ਕੁੱਲ੍ਹ 6,89,28,440 ਨਮੂਨਾਂ ਦੀ ਜਾਂਚ ਕੀਤੀ ਗਈ। ਇਨ੍ਹਾਂ 'ਚੋਂ 14,92,409 ਨਮੂਨਿਆਂ ਦੀ ਜਾਂਚ ਵੀਰਵਾਰ ਨੂੰ ਕੀਤੀ ਗਈ।

ਕੁਝ ਘੰਟਿਆਂ ਬਾਅਦ ਧਰਤੀ ਦੇ ਨੇੜਿਓਂ ਗੁਜ਼ਰੇਗਾ Asteroid, ਇਸ ਦੀ ਨੇੜਤਾ ਦੇਖ ਡਰੇ ਵਿਗਿਆਨੀ

ਦੱਸ ਦੇਈਏ ਕਿ ਵ੍ਹਾਈਟ ਹਾਊਸ ਨੇ ਵੀਰਵਾਰ ਨੂੰ ਕਿਹਾ ਕਿ ਕੋਵਿਡ-19 ਦੇ ਟੀਕੇ ਦੇ ਸਾਲ ਦੇ ਅੰਤ ਤੱਕ ਆਉਣ ਦੀ ਉਮੀਦ ਹੈ ਅਤੇ ਜੇਕਰ ਅਜਿਹਾ ਹੁੰਦਾ ਹੈ, ਤਾਂ ਇਹ ਕਿਸੇ ਵੀ ਵਾਇਰਸ ਦੇ ਟੀਕੇ ਨੂੰ ਵਿਕਸਿਤ ਕਰਨ 'ਚ ਲੱਗਾ ਸਭ ਤੋਂ ਘੱਟ ਸਮਾਂ ਹੋਵੇਗਾ।

ਪੰਜਾਬ 'ਚ ਕੋਵਿਡ-19 ਦੇ 1,793 ਨਵੇਂ ਮਾਮਲੇ, 76 ਮਰੀਜ਼ਾਂ ਦੀ ਮੌਤ
ਪੰਜਾਬ 'ਚ ਵੀਰਵਾਰ ਨੂੰ ਕੋਵਿਡ-19 ਦੇ 1,793 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਰਾਜ 'ਚ ਸੰਕ੍ਰਮਿਤਾਂ ਦੀ ਸੰਖਿਆ ਵੱਧ ਕੇ 1,05,220 ਹੋ ਗਈ। ਉੱਥੇ 76 ਹੋਰ ਮਰੀਜ਼ਾਂ ਦੇ ਸੰਕ੍ਰਮਣ ਨਾਲ ਮੌਤ ਹੋ ਗਈ। ਇਕ ਮੈਡੀਕਲ ਬੁਲੇਟਿਨ ਮੁਤਾਬਕ ਰਾਜ 'ਚ 76 ਹੋਰ ਮਰੀਜ਼ਾਂ ਦੀ ਸੰਕ੍ਰਮਣ ਨਾਲ ਮੌਤ ਹੋ ਜਾਣ ਨਾਲ ਰਾਜ 'ਚ ਮ੍ਰਿਤਕਾਂ ਦੀ ਸੰਖਿਆ ਵੱਧ ਕੇ 3,066 ਹੋ ਗਈ।

ਕਿਸਾਨ ਦੀ ਇਹ ਵੀਡੀਓ ਝੰਜੋੜ ਦੇਵੇਗੀ ਤੁਹਾਡਾ ਵੀ ਦਿਲ, ਜਿਸ ’ਤੇ ਮੀਕਾ ਨੇ ਕੀਤਾ ਖ਼ਾਸ ਕੁਮੈਂਟ!!

Get the latest update about India Corona update, check out more about Covid 19, True Scoop News, Coronavirus & National News

Like us on Facebook or follow us on Twitter for more updates.