ਲਵਾਉਣੀ ਹੈ ਕੋਰੋਨਾ ਵੈਕਸੀਨ? ਨਜ਼ਦੀਕੀ ਵੈਕਸੀਨੇਸ਼ਨ ਸੈਂਟਰ ਦਾ ਇੰਝ ਲਾਓ ਪਤਾ

ਦੇਸ਼ ਵਿਚ ਕੋਰੋਨਾ ਦੀ ਰਫਤਾਰ ਲਗਾਤਾਰ ਤੇਜ਼ੀ ਨਾਲ ਵਧ ਰਹੀ ਹੈ। ਇਸ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਹਾਲ...

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਦੀ ਰਫਤਾਰ ਲਗਾਤਾਰ ਤੇਜ਼ੀ ਨਾਲ ਵਧ ਰਹੀ ਹੈ। ਇਸ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਹਾਲ ਹੀ ਵਿਚ 18 ਸਾਲ ਤੋਂ ਵਧੇਰੇ ਦੀ ਉਮਰ ਦੇ ਲੋਕਾਂ ਨੂੰ ਕੋਰੋਨਾ ਵੈਕਸੀਨ ਲਾਉਣ ਦਾ ਐਲਾਨ ਕਰ ਦਿੱਤਾ ਹੈ। ਇਕ ਮਈ ਤੋਂ ਦੇਸ਼ ਵਿਚ 18 ਸਾਲ ਤੋਂ ਵਧੇਰੇ ਦੀ ਉਮਰ ਦੇ ਲੋਕ ਕੋਰੋਨਾ ਵੈਕਸੀਨ ਲਗਵਾ ਸਕਦੇ ਹਨ। ਇਸ ਦੇ ਲਈ ਰਜਿਸਟ੍ਰੇਸ਼ਨ 28 ਅਪ੍ਰੈਲ ਤੋਂ ਸ਼ੁਰੂ ਹੋ ਚੁੱਕਿਆ ਹੈ। ਇਸੇ ਵਿਚਾਲੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਤੁਸੀਂ ਕਿਵੇਂ ਆਪਣੇ ਨੇੜੇ ਕੋਰੋਨਾ ਵੈਕਸੀਨੇਸ਼ਨ ਸੈਂਟਰ ਲੱਭ ਸਕਦੇ ਹੋ। ਨਾਲ ਹੀ ਰਜਿਸਟ੍ਰੇਸ਼ਨ ਪ੍ਰਕਿਰਿਆ ਤੇ ਕਿਨ੍ਹਾਂ ਸੂਬਿਆਂ ਵਿਚ ਫਰੀ ਵੈਕਸੀਨੇਸ਼ਨ ਮਿਲੇਗੀ।

ਇੰਝ ਲੱਭੋ ਕੋਰੋਨਾ ਸੈਂਟਰ
ਗੂਗਲ ਮੈਪਸ ਦੇ ਰਾਹੀਂ ਤੁਸੀਂ ਆਪਣੇ ਨੇੜੇ ਕੋਵਿਡ-19 ਟੀਕਾਕਰਨ ਸੈਂਟਰ ਆਸਾਨੀ ਨਾਲ ਲੱਭ ਸਕਦੇ ਹੋ। ਇਹ ਤੁਹਾਨੂੰ ਵੈਕਸੀਨ ਲੋਕੇਸ਼ਨ ਦੀ ਜਾਣਕਾਰੀ ਦਿੰਦਾ ਹੈ ਤੇ ਤੁਹਾਨੂੰ ਦੱਸਾਂਗੇ ਕਿ ਕੀ ਤੁਸੀਂ ਸਿੱਧੇ ਉਸ ਹਸਪਤਾਲ ਦਾ ਦੌਰਾ ਕਰ ਸਕਦੇ ਹੋ ਤਾਂ ਅਪਾਇੰਟਮੈਂਟ ਲੈਣ ਦੀ ਲੋੜ ਹੈ।
ਸਭ ਤੋਂ ਪਹਿਲਾਂ ਆਪਣੇ ਫੋਨ ਉੱਤੇ ਗੂਗਲ ਮੈਪਸ ਐਪ ਖੋਲੋ। ਜੇਕਰ ਤੁਹਾਡੇ ਫੋਨ ਵਿਚ ਇਹ ਨਹੀਂ ਹੈ ਤਾਂ ਤੁਸੀਂ ਇਸ ਨੂੰ ਪਲੇਅ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ। ਤੁਸੀਂ ਇਹ ਜਾਣਕਾਰੀ ਲੈਣ ਦੇ ਲਈ MapMyIndia ਦੀ ਵੀ ਵਰਤੋਂ ਕਰ ਸਕਦੇ ਹਨ। ਇਸ ਦੇ ਲਈ ਤੁਹਾਨੂੰ ਬੱਸ ਕੋਵਿਡ-19 ਵੈਕਸੀਨੇਸ਼ਨ ਸੈਂਟਰ ਟਾਈਪ ਕਰਨਾ ਹੋਵੇਗਾ ਤੇ ਐਪ ਤੁਹਾਡੇ ਨੇੜੇ ਦੇ ਸਾਰੇ ਕੇਂਦਰ ਦਿਖਾਏਗਾ।

ਕੋਵਿਡ-19 ਟੀਕਾਕਰਨ ਦਾ ਸਟੀਕ ਤੇ ਨਵਾਂ ਅਪਡੇਟ ਕਿਵੇਂ ਹਾਸਲ ਕਰੀਏ?
ਜੇਕਰ ਕੋਵਿਡ-19 ਵੈਕਸੀਨ ਨਾਲ ਸਬੰਧਿਕ ਕੋਈ ਪ੍ਰਸ਼ਨ ਹੈ, ਤਾਂ ਲੋਕਾਂ ਨੂੰ ਸਟੀਕ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਅਧਿਕਾਰਿਤ ਸਰੋਤ ਉੱਤੇ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ। ਤੁਸੀਂ ਕੋਰੋਨਾ ਵੈਕਸੀਨੇਸ਼ਨ ਦੀ ਵੀ ਸਾਰੀ ਜਾਣਕਾਰੀ ਦੇ ਲਈ ਸਿਹਤ ਮੰਤਰਾਲਾ ਦੀ ਅਧਿਕਾਰਿਤ ਵੈੱਬਸਾਈਟ http://www.mohfw.gov.in ਉੱਤੇ ਜਾ ਸਕਦੇ ਹੋ।

ਇੰਝ ਕਰੋ ਰਜਿਸਟਰ
ਕੋਰੋਨਾ ਵੈਕਸੀਨ ਦੇ ਲਈ ਅਰੋਗਿਆ ਸੇਤੂ ਐਪ ਜਾਂ ਕੋਵਿਨ ਉੱਤੇ ਰਜਿਸਟ੍ਰੇਸ਼ਨ ਕਰ ਸਕਦੇ ਹੋ।
ਸਭ ਤੋਂ ਪਹਿਲਾਂ ਤੁਸੀਂ ਮੋਬਾਇਲ ਨੰਬਰ ਨੂੰ ਵੈਰੀਫਾਈ ਕਰੋ, ਜਿਸ ਦੇ ਲਈ ਤੁਹਾਡੇ ਕੋਲ ਇਕ ਓਟੀਪੀ ਆਏਗਾ।
ਫਿਰ ਤੁਹਾਨੂੰ ਆਪਣੇ ਆਧਾਰ ਕਾਰਡ, ਪੈਨ ਕਾਰਡ ਜਾਂ ਕਿਸੇ ਹੋਰ ਪਛਾਣ ਪੱਤਰ ਉੱਤੇ ਦਿੱਤੀ ਗਈ ਜਾਣਕਾਰੀ ਦੇਣੀ ਹੋਵੇਗੀ।
ਇਕ ਮੋਬਾਇਲ ਨੰਬਰ ਤੋਂ ਚਾਰ ਲੋਕਾਂ ਦਾ ਰਜਿਸਟ੍ਰੇਸ਼ਨ ਕੀਤਾ ਜਾ ਸਕਦਾ ਹੈ।
ਤੁਹਾਡੀ ਜਾਣਕਾਰੀ ਦੇ ਲਈ ਦੱਸ ਦਈਏ ਕਿ ਕੋਰੋਨਾ ਵੈਕਸੀਨ ਸਰਕਾਰੀ ਹਸਪਤਾਲਾਂ ਵਿਚ ਫਰੀ ਵਿਚ ਲੱਗੇਗੀ। ਜਦਕਿ ਪ੍ਰਾਈਵੇਟ ਹਸਪਤਾਲਾਂ ਵਿਚ ਇਸ ਦੇ ਲਈ ਚਾਰਜ ਦੇਣਾ ਹੋਵੇਗਾ।

ਆਪਣੇ ਸੂਬੇ ਤੇ ਭਾਰਤ ਵਿਚ ਕੋਰੋਨਾ-19 ਮਾਮਲਿਆਂ ਦੀ ਜਾਣਕਾਰੀ ਕਿਵੇਂ ਹਾਸਲ ਕਰੀਏ?
ਸਭ ਤੋਂ ਚੰਗਾ ਤੇ ਆਸਾਨ ਤਰੀਕਾ ਹੈ, ਅਰੋਗਿਆ ਸੇਤੂ ਐਪ ਦੀ ਵਰਤੋਂ ਕਰਨਾ। ਇਕ ਵਾਰ ਜਦੋਂ ਤੁਸੀਂ ਇਸ ਨੂੰ ਡਾਊਨਲੋਡ ਕਰ ਲਵੋਗੇ ਤੇ ਆਪਣਾ ਰਜਿਸਟ੍ਰੇਸ਼ਨ ਕਰਾਓਗੇ ਤਾਂ ਤੁਹਾਨੂੰ ਚੋਟੀ ਉੱਤੇ ਡਾਊਨਲੋਡ ਕੋਵਿਡ ਅਪਡੇਟਸ ਟੈਬ ਮਿਲੇਗਾ, ਜੋ ਰਜਿਸਟਰ ਯੋਰ ਸਟੇਟਸ ਟੈਬ ਦੇ ਨਾਲ ਹੈ। ਉਸ ਉੱਤੇ ਟੈਪ ਕਰੋ ਤੇ ਤੁਹਾਨੂੰ ਨਵਾਂ ਤੇ ਵਿਸਤ੍ਰਿਤ ਡਾਟਾ ਮਿਲੇਗਾ ਕਿ ਤੁਹਾਡੇ ਸੂਬੇ ਤੇ ਭਾਰਤ ਵਿਚ ਕਿੰਨੇ ਸਰਗਰਮ, ਕਿੰਨੇ ਠੀਕ ਹੋਏ, ਮ੍ਰਿਤ ਤੇ ਨਵੇਂ ਦਰਜ ਕੀਤੇ ਗਏ ਕੋਰੋਨਾ ਮਾਮਲੇ ਹਨ। ਤੁਸੀਂ ਇਕ ਹੀ ਐਪ ਉੱਤੇ ਹੋਰ ਸੂਬਿਆਂ ਦਾ ਡਾਟਾ ਵੀ ਦੇਖ ਸਕਦੇ ਹੋ।

Get the latest update about registration process, check out more about covid19, Truescoop News, Truescoop & vaccination

Like us on Facebook or follow us on Twitter for more updates.