ਫਾਈਜ਼ਰ ਨੇ ਭਾਰਤ ’ਚ ਆਪਣੀ ਕੋਵਿਡ-19 ਵੈਕਸੀਨ ਦੇ ਐਮਰਜੈਂਸੀ ਵਰਤੋਂ ਲਈ ਮੰਗੀ ਅਰਜ਼ੀ ਨੂੰ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ। ਫਾਈਜ਼ਰ ਦੇ ਬੁਲਾਰੇ ਨੇ ਕਿਹਾ, ‘ਆਪਣੀ ਕੋਵਿਡ-19 ਵੈਕਸੀਨ ਦੇ ਐਮਰਜੈਂਸੀ ਉਪਯੋਗ ਦੀ ਮੰਗ ਦੇ ਅਨੁਸਰਣ ’ਚ, ਫਾਈਜ਼ਰ ਨੇ 3 ਫਰਵਰੀ ਨੂੰ ਡਰੱਗ ਰੈਗੂਲੇਟਰੀ ਅਥਾਰਿਟੀ ਦੀ ਵਿਸ਼ਾ ਮਾਹਿਰ ਕਮੇਟੀ ਦੀ ਬੈਠਕ ’ਚ ਭਾਗ ਲਿਆ। ਬੈਠਕ ’ਚ ਵਿਚਾਰ-ਵਟਾਂਦਰਾ ਅਤੇ ਵੱਧ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਇਸ ਸਮੇਂ ਆਪਣੀ ਅਰਜ਼ੀ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ।’
ਬੁਲਾਰੇ ਨੇ ਕਿਹਾ, ਫਾਈਜ਼ਰ ਦੀ ਅਥਾਰਿਟੀ ਨਾਲ ਸੰਵਾਦ ਜਾਰੀ ਰਹੇਗਾ ਅਤੇ ਭਵਿੱਖ ’ਚ ਵੈਕਸੀਨ ਉਪਲੱਬਧ ਕਰਵਾਉਣ ਨੂੰ ਲੈ ਕੇ ਅਪਰੂਵਲ ਰੋਕ ਨੂੰ ਫਿਰ ਤੋਂ ਜਾਰੀ ਕੀਤਾ ਜਾਵੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਫਾਈਜ਼ਰ, ਭਾਰਤ ’ਚ ਸਰਕਾਰ ਦੁਆਰਾ ਉਪਯੋਗ ਲਈ ਆਪਣੀ ਵੈਕਸੀਨ ਨੂੰ ਉਪਲੱਬਧ ਕਰਵਾਉਣ ਅਤੇ ਐਮਰਜੈਂਸੀ ਉਪਯੋਗ ਅਥਾਰਿਟੀ ਲਈ ਸੰਭਾਵਿਤ ਮਾਰਗ ਦਾ ਅਨੁਸਰਣ ਕਰਨ ਲਈ ਪ੍ਰਤੀਬੱਧ ਹੈ।
ਦੱਸ ਦਈਏ ਕਿ ਫਾਈਜ਼ਰ ਦੇਸ਼ ਵਿਚ ਆਪਣੀ ਕੋਵਿਡ-19 ਵੈਕਸੀਨ ਦੇ ਲਈ ਡਰੱਗਸ ਕੰਟਰੋਲ ਜਨਰਲ ਆਫ ਇੰਡੀਆ ਤੋਂ ਐਮਰਜੈਂਸੀ ਵਰਤੋਂ ਦੀ ਮੰਗ ਕਰਨ ਵਾਲੀ ਪਹਿਲੀ ਫਰਮ ਸੀ, ਜਿਸ ਨੇ ਯੂਕੇ ਤੇ ਬਹਿਰੀਨ ਵਿਚ ਇਸ ਤਰ੍ਹਾਂ ਦੀ ਮਨਜ਼ੂਰੀ ਹਾਸਲ ਕੀਤੀ ਸੀ।