ਭਾਰਤ ਕੋਰੋਨਾ ਦੀ ਦੂਜੀ ਵੱਡੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ। ਦੁਨੀਆਂ ਦੇ ਤਮਾਮ ਦੇਸ਼ਾਂ ਵੀ ਸਥਿਤੀ ਚੰਗੀ ਨਹੀਂ ਹੈ। ਮਾਹਰ ਇਸ ਸਮੇਂ ਮਹਾਮਾਰੀ ਨੂੰ ਰੋਕਣ ਲਈ ਟੀਕੇ ਨੂੰ ਸਭ ਤੋਂ ਮਜ਼ਬੂਤ ਤਰੀਕਾ ਮੰਨ ਰਹੇ ਹਨ ਪਰ ਇਸ ‘ਤੇ ਦੁਨੀਆ ਦੋ ਹਿੱਸਿਆਂ ਵਿਚ ਵੰਡੀ ਨਜ਼ਰ ਆ ਰਹੀ ਹੈ।
ਇਕ ਪਾਸੇ ਉਹ ਦੇਸ਼ ਹਨ , ਜਿਨ੍ਹਾਂ ਕੋਲ ਕੋਰੋਨਾ ਵੈਕਸੀਨ ਨਹੀਂ ਹੈ। ਦੂਜੇ ਪਾਸੇ ਕਈ ਦੇਸ਼ ਅਜਿਹੇ ਹਨ ਜਿਥੇ ਕਈ ਕਿਸਮਾਂ ਦੇ ਟੀਕੇ ਮੌਜੂਦ ਹਨ ਪਰ ਉੱਥੋਂ ਦੇ ਲੋਕ ਕੋਰੋਨਾ ਵੈਕਸੀਨ ਲਗਵਾਉਣ ਵਿਚ ਬਹੁਤੀ ਦਿਲਚਸਪੀ ਨਹੀਂ ਲੈ ਰਹੇ ਹਨ।
ਬਹੁਤ ਸਾਰੇ ਦੇਸ਼ਾਂ ਵਿਚ ਸਰਕਾਰੀ ਅਤੇ ਪ੍ਰਾਈਵੇਟ ਕੰਪਨੀਆਂ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਕਈ ਤਰ੍ਹਾਂ ਦੀਆਂ ਦਿਲ ਖਿੱਚਵੇਂ ਆਫ਼ਰ ਦੇ ਰਹੀਆਂ ਹਨ। ਇਨ੍ਹਾਂ ਵਿਚ ਰੈਸਟੋਰੈਂਟਾਂ ਵਿਚ ਮੁਫਤ ਖਾਣੇ ਤੋਂ ਲੈ ਕੇ ਮੁਫ਼ਤ ਬੀਅਰ ਅਤੇ ਬਾਰਾਂ ਵਿਚਸਸਤੀ ਸ਼ਰਾਬ ਤੋਂ ਲੈ ਕੇ ਭੰਗ ਤੱਕ ਦੀਆਂ ਪੇਸ਼ਕਸ਼ਾਂ ਸ਼ਾਮਲ ਹਨ।
ਚੀਨ ਵਿਚ ਦੋਹਰੀ ਰਣਨੀਤੀ ਅਪਣਾਈ ਜਾ ਰਹੀ ਹੈ, ਜਿੱਥੇ ਸਰਕਾਰ ਅਤੇ ਕੰਪਨੀਆਂ ਟੀਕਾ ਲਗਵਾਉਣ ਲਈ ਕਈ ਕਿਸਮਾਂ ਦੀਆਂ ਪੇਸ਼ਕਸ਼ਾਂ ਕਰ ਰਹੀਆਂ ਹਨ ਤਾਂ ਕੁਝ ਸ਼ਹਿਰਾਂ ਵਿਚ ਲਾਜ਼ਮੀ ਟੀਕਾਕਰਨ ਦੇ ਹੁਕਮ ਦੀ ਸੁਣਵਾਈ ਕੀਤੀ ਗਈ ਹੈ। ਓਥੇ ਹੀ ਹੈਨਾਨ ਸੂਬੇ ਦੇ ਇਕ ਸ਼ਹਿਰ ਵਿਚ ਸਥਾਨਕ ਸਰਕਾਰ ਨੇ ਟੀਕਾ ਨਾ ਲਗਵਾਉਣ ਵਾਲੇ ਨੂੰ ਨੌਕਰੀ ਤੋਂ ਕੱਢਣ ਦੇ ਚਿਤਾਵਨੀ ਦੇ ਨਾਲ ਬੱਚਿਆਂ ਦੀ ਪੜਾਈ ਅਤੇ ਘਰ ਤੱਕ ਖੋਹਣ ਦੀ ਧਮਕੀ ਦਿੱਤੀ ਹੈ।
ਇਸ ਦੇ ਇਲਾਵਾ ਅਮਰੀਕਾ ਦੀਆਂ ਕਈ ਕੰਪਨੀਆਂ ਨੇ ਕੋਰੋਨਾ ਵੈਕਸੀਨ ਲਗਵਾਉਣ ਵਾਲੇ ਆਪਣੇ ਕਰਮਚਾਰੀਆਂ ਨੂੰ ਛੁੱਟੀ ਦੇ ਨਾਲ ਪੈਸੇ ਦੇਣ ਦਾ ਆਫ਼ਰ ਦਿੱਤਾ ਹੈ। ਕਰਮਚਾਰੀਆਂ ਨੂੰ ਵੈਕਸੀਨ ਸੈਂਟਰ ਤੱਕ ਆਉਣ -ਜਾਣ ਲਈ 30 ਡਾਲਰ ਯਾਨੀ ਕਿ 2200 ਰੁਪਏ ਤੱਕ ਦਾ ਕੈਬ ਖਰਚਾ ਵੀ ਦਿੱਤਾ ਜਾ ਰਿਹਾ ਹੈ।