ਕੋਰੋਨਾਵਾਇਰਸ ਦਾ ਕਹਿਰ : ਜਾਣੋ ਕਿਵੇਂ ਕੋਰੋਨਾ ਨੇ ਵਿਦਿਆਰਥੀਆਂ ਦੇ ਕੈਨੇਡਾ ਜਾਣ ਦਾ ਸੁਫ਼ਨਾ ਕੀਤਾ ਠੱਪ, ਪੜ੍ਹੋ ਪੂਰੀ ਖ਼ਬਰ

ਕੋਰੋਨਾਵਾਇਰਸ ਦੀ ਦਹਿਸ਼ਤ ਵਿਸ਼ਵ ਭਰ 'ਚ ਫੈਲੀ ਹੋਈ ਹੈ। ਕੋਰੋਨਾਵਾਇਰਸ ਦਾ ਹਾਲੇ ਤੱਕ ਕੋਈ ਇਲਾਜ ਨਹੀਂ ਮਿਲਿਆ ਹੈ। ਇਸ ਦੇ ਪ੍ਰਕੋਪ ਦੇ ਮੱਦੇਨਜ਼ਰ ਕੈਨੇਡੀਅਨ ਸਰਕਾਰ ਵੱਲੋਂ ਗੈਰ-ਨਾਗਰਿਕਾਂ 'ਤੇ ਯਾਤਰਾ ਪਾਬੰਦੀਆਂ ਨੇ ਬਹੁਤ ਸਾਰੇ ਵਿਦਿਆਰਥੀਆਂ ਦੇ ਵਿਦੇਸ਼ੀ ਜਾਣ...

ਚੰਡੀਗੜ੍ਹ— ਕੋਰੋਨਾਵਾਇਰਸ ਦੀ ਦਹਿਸ਼ਤ ਵਿਸ਼ਵ ਭਰ 'ਚ ਫੈਲੀ ਹੋਈ ਹੈ। ਕੋਰੋਨਾਵਾਇਰਸ ਦਾ ਹਾਲੇ ਤੱਕ ਕੋਈ ਇਲਾਜ ਨਹੀਂ ਮਿਲਿਆ ਹੈ। ਇਸ ਦੇ ਪ੍ਰਕੋਪ ਦੇ ਮੱਦੇਨਜ਼ਰ ਕੈਨੇਡੀਅਨ ਸਰਕਾਰ ਵੱਲੋਂ ਗੈਰ-ਨਾਗਰਿਕਾਂ 'ਤੇ ਯਾਤਰਾ ਪਾਬੰਦੀਆਂ ਨੇ ਬਹੁਤ ਸਾਰੇ ਵਿਦਿਆਰਥੀਆਂ ਦੇ ਵਿਦੇਸ਼ੀ ਜਾਣ ਦੇ ਸੁਫਨੇ ਨੂੰ ਠੱਪ ਕਰ ਦਿੱਤਾ ਹੈ। ਕੈਨੇਡੀਅਨ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਕਈ ਲੱਖਾਂ ਰੁਪਏ ਫੀਸ ਜਮ੍ਹਾਂ ਕਰਵਾਏ ਜਾਣ ਤੋਂ ਬਾਅਦ ਮਾਪੇ ਅਜੇ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਤੈਅ ਨਹੀਂ ਹਨ। ਲੁਧਿਆਣਾ ਦੇ ਨੀਰਜ ਗੌਤਮ ਨੇ ਕਿਹਾ, ''“ਮੇਰੇ ਬੇਟੇ ਨੇ ਬੀ.ਬੀ.ਏ 'ਚ ਇਕ ਕੈਨੇਡੀਅਨ ਯੂਨੀਵਰਸਿਟੀ 'ਚ ਦਾਖ਼ਲਾ ਲਿਆ ਸੀ, ਜਿੱਥੇ ਉਸ ਦਾ ਸੈਸ਼ਨ 6 ਅਪ੍ਰੈਲ ਨੂੰ ਸ਼ੁਰੂ ਹੋਣ ਵਾਲਾ ਹੈ। ਅਸੀਂ ਪਹਿਲਾਂ ਹੀ ਉਸ ਦੀ ਪਹਿਲੇ ਸਾਲ ਦੀ ਫੀਸ ਤੇ ਜੀ.ਆਈ.ਸੀ ਫੰਡਾਂ 'ਤੇ 25 ਲੱਖ ਰੁਪਏ ਖ਼ਰਚ ਕਰ ਚੁੱਕੇ ਹਾਂ। ਫਲਾਈਟ ਰੱਦ ਹੋਣ ਤੋਂ ਬਾਅਦ ਕੱਲ੍ਹ ਸਾਨੂੰ ਯੂਨੀਵਰਸਿਟੀ ਤੋਂ ਇਕ ਮੇਲ ਮਿਲਿਆ, ''ਜਿਸ 'ਚ ਸਾਨੂੰ ਪੁੱਛਿਆ ਗਿਆ ਕਿ ਕੀ ਉਹ 1 ਅਪ੍ਰੈਲ ਨੂੰ ਇਕ ਕਾਉਂਸਲਿੰਗ ਸੈਸ਼ਨ 'ਚ ਸ਼ਾਮਲ ਹੋ ਸਕਣਗੇ ਜਾਂ ਨਹੀਂ, ਅਸੀਂ ਸੈਸ਼ਨ ਨੂੰ ਵਧਾਉਣ ਦੀ ਮੰਗ ਕੀਤੀ ਪਰ ਅਜੇ ਤੱਕ ਯੂਨੀਵਰਸਿਟੀ ਨੇ ਕੋਈ ਜਵਾਬ ਨਹੀਂ ਮਿਲਿਆ।

Video : ਪੰਜਾਬ ਦੀਆਂ ਧੀਆਂ ਅਰਬ-ਦੇਸ਼ਾਂ 'ਚ ਨਹੀਂ ਹਨ ਸੁਰੱਖਿਅਤ, ਖੁਦ ਹੀ ਸੁਣ ਲਓ ਦੁਬਈ ਗਈ ਕਿਰਨਦੀਪ ਕੌਰ ਦੀ ਹੱਡ-ਬੀਤੀ

ਜਲੰਧਰ ਨਿਵਾਸੀ ਉਮੇਸ਼ ਦਾਦਾ ਨੇ ਕਿਹਾ ਕਿ ਉਸ ਦਾ ਇਕ ਲੜਕਾ ਵਿਦਿਆਰਥੀ ਵੀਜ਼ਾ 'ਤੇ ਵੈਨਕੂਵਰ 'ਚ ਹੈ ਅਤੇ ਦੂਜਾ ਰਵਾਨਾ ਹੋਇਆ ਹੈ ਤੇ ਫਿਲਹਾਲ ਸਥਿਤੀ ਸਾਫ ਨਹੀ ਹੈ। ਉਸ ਨੇ ਅੱਗੇ ਕਿਹਾ ਕਿ ਮੇਰੇ ਵੱਡੇ ਬੇਟੇ ਨੂੰ ਘਰੋਂ ਕੰਮ ਕਰਨ ਲਈ ਕਿਹਾ ਗਿਆ ਹੈ। ਜਦੋਂ ਅਸੀਂ ਉਸ ਨੂੰ ਪੁੱਛਿਆ ਕਿ ਕੀ ਉਸ ਨੇ ਵਾਪਸ ਜਾਣ ਦੀ ਯੋਜਨਾ ਬਣਾਈ ਹੈ, ਤਾਂ ਉਸ ਨੇ ਕਿਹਾ ਕਿ ਵਾਪਸ ਕੈਨੇਡਾ ਜਾਣਾ ਇਸ ਸਥਿਤੀ 'ਚ ਮੁਸ਼ਕਲ ਹੋਵੇਗਾ। ਅਲੋਕ ਮੱਕੜ, ਜਿਸ ਦੀ ਧੀ 2017 ਤੋਂ ਟੋਰਾਂਟੋ ਦੇ ਇਕ ਕਾਲਜ 'ਚ ਬੀ.ਬੀ.ਏ ਕਰ ਰਹੀ ਹੈ, ਵੀ ਚਿੰਤਤ ਹੈ। ਮੱਕੜ ਨੇ ਕਿਹਾ, ਮੇਰੀ ਧੀ ਗੰਭੀਰ ਸਥਿਤੀ 'ਚ ਹੈ। ਉਸ ਦਾ ਵਿਦਿਆਰਥੀ ਵੀਜ਼ਾ 31 ਮਾਰਚ ਨੂੰ ਖ਼ਤਮ ਹੋਣ ਵਾਲਾ ਹੈ ਤੇ ਅਗਸਤ 'ਚ ਉਹ ਅੰਤਿਮ ਪ੍ਰੀਖਿਆ ਲਈ ਆਨਲਾਈਨ ਮੌਜੂਦ ਹੋਣਾ ਹੈ। ਉਸ ਨੇ ਪਹਿਲਾਂ ਹੀ ਵੀਜ਼ਾ ਰਿਲੀਊਵਲ ਲਈ ਅਰਜ਼ੀ ਦਿੱਤੀ ਹੈ, ਜੋ ਕਿ ਉਸ ਨੂੰ ਹਾਲੇ ਤੱਕ ਪ੍ਰਾਪਤ ਨਹੀਂ ਹੋਇਆ। ਇਸ ਲਈ ਅਸੀਂ ਮੁਸ਼ਕਲ 'ਚ ਹਾਂ ਅਤੇ ਉਸ ਦੇ ਭਵਿੱਖ ਬਾਰੇ ਕੋਈ ਯਕੀਨੀ ਨਹੀਂ ਹਾਂ।

Get the latest update about Neeraj Gautam, check out more about Canada Immigration, Canadian Government, True Scoop News & Coronavirus

Like us on Facebook or follow us on Twitter for more updates.