ਸ਼ਰਮਨਾਕ! ਬੀਦਰ ਦੇ ਹਸਪਤਾਲ 'ਚ ਬੈੱਡ ਦੀ ਕਮੀ, ਫੁੱਟਪਾਥ 'ਤੇ ਸੋਣ ਨੂੰ ਮਜਬੂਰ ਕੋਰੋਨਾ ਮਰੀਜ਼

ਦੇਸ਼ ਵਿਚ ਇਸ ਵਕਤ ਕੋਰੋਨਾ ਸੰਕਟ ਦੇ ਕਾਰਨ ਭਿਆਨਕ ਹਾਲਤ ਹੋ ਗਏ ਹਨ। ਕਰਨਾਟਕ ਵੀ ਕੋਰੋਨਾ ਦੀ ਨਵੀਂ ਲਹਿਰ ਦਾ ਸਾਹਮ...

ਬੈਂਗਲੁਰੂ: ਦੇਸ਼ ਵਿਚ ਇਸ ਵਕਤ ਕੋਰੋਨਾ ਸੰਕਟ ਦੇ ਕਾਰਨ ਭਿਆਨਕ ਹਾਲਤ ਹੋ ਗਏ ਹਨ। ਕਰਨਾਟਕ ਵੀ ਕੋਰੋਨਾ ਦੀ ਨਵੀਂ ਲਹਿਰ ਦਾ ਸਾਹਮਣਾ ਕਰ ਰਿਹਾ ਹੈ। ਕਰਨਾਟਕ ਦੇ ਬੀਦਰ ਤੋਂ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਹਸਪਤਾਲ ਦੇ ਬਾਹਰ ਕੋਵਿਡ ਮਰੀਜ਼ ਫੁੱਟਪਾਥ ਉੱਤੇ ਲੰਮਾ ਪਿਆ ਹੋਇਆ ਹੈ ਕਿਉਂਕਿ ਹਸਪਤਾਲ ਵਿਚ ਬੈੱਡਸ ਨਹੀਂ ਹਨ। ਇਸ ਲਈ ਮਰੀਜ਼ਾਂ ਨੂੰ ਬਾਹਰ ਇੰਤਜ਼ਾਰ ਕਰਨਾ ਪੈ ਰਿਹਾ ਹੈ ਅਤੇ ਉਹ ਫੁੱਟਪਾਥ ਉੱਤੇ ਹੀ ਲੰਮੇ ਪਈ ਜਾ ਰਹੇ ਹਨ। 

ਇਹ ਤਸਵੀਰ ਬੀਦਰ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਦੇ ਬਾਹਰ ਦੀ ਹੈ। ਜਦੋਂ ਇਸ ਨੇ ਹਰ ਜਗ੍ਹਾ ਸੁਰਖੀਆਂ ਖੱਟੀਆਂ ਤਾਂ ਰਾਜ ਦੇ ਸਿਹਤ ਮੰਤਰੀ ਕੇ. ਸੁਧਾਕਰ ਨੇ ਸਿਰਫ ਇਹ ਕਿਹਾ ਕਿ ਬੀਦਰ ਵਿਚ ਕੋਰੋਨਾ ਦੇ ਕਾਰਨ ਹਾਲਾਤ ਕਾਫ਼ੀ ਖ਼ਰਾਬ ਹਨ। ਬੁੱਧਵਾਰ ਨੂੰ ਹੀ ਬੀਦਰ ਵਿਚ 202 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ, ਜਿਸ ਦੇ ਬਾਅਦ ਕੁੱਲ ਕੇਸ ਦੀ ਗਿਣਤੀ 14 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਜਦੋਂ ਕਿ ਬੀਤੇ 24 ਘੰਟੇ ਵਿਚ ਇੱਥੇ ਪੰਜ ਲੋਕਾਂ ਦੀ ਮੌਤ ਹੋਈ ਹੈ। 

ਸਿਹਤ ਮੰਤਰੀ ਨੇ ਬੀਦਰ ਦੀ ਹਾਲਤ ਨੂੰ ਲੈ ਕੇ ਕਿਹਾ ਕਿ BRIMS ਜ਼ਿਲੇ ਦਾ ਸਭ ਤੋਂ ਵੱਡਾ ਹਸਪਤਾਲ ਹੈ ਪਰ ਉੱਥੇ ਵੀ ਮਰੀਜ਼ਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਲਗਾਤਾਰ ਬੈੱਡਸ ਦੀ ਗਿਣਤੀ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 

ਦੂਜੇ ਪਾਸੇ ਬੀਦਰ ਦੇ ਡਿਪਟੀ ਕਮਿਸ਼ਨਰ ਦਾ ਕਹਿਣਾ ਹੈ ਕਿ ਜ਼ਿਲੇ ਵਿਚ ਬੈੱਡਸ ਦਾ ਸੰਕਟ ਨਹੀਂ ਹੈ, ਜਿਨ੍ਹਾਂ ਮਰੀਜ਼ਾਂ ਨੂੰ ਬੈੱਡਸ ਦੀ ਜ਼ਰੂਰਤ ਹੈ, ਉਨ੍ਹਾਂ ਨੂੰ ਉਪਲੱਬਧ ਕਰਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ BRIMS ਦੇ ਪੁਰਾਣੇ ਹਸਪਤਾਲ ਵਿਚ 450, ਨਵੇਂ ਹਸਪਤਾਲ ਵਿਚ 550 ਬੈੱਡਸ ਮੌਜੂਦ ਹਨ। ਇੰਨਾ ਹੀ ਨਹੀਂ, ਗਲਤ ਜਾਣਕਾਰੀ ਫੈਲਾਉਣ ਵਾਲਿਆਂ ਉੱਤੇ ਐਕਸ਼ਨ ਲੈਣ ਦੀ ਵੀ ਗੱਲ ਕਹੀ ਹੈ।

ਧਿਆਨਯੋਗ ਹੈ ਕਿ ਕਰਨਾਟਕ ਵਿਚ ਕੋਰੋਨਾ ਦੇ ਕਾਰਨ ਹਾਲਾਤ ਇੰਨੇ ਖ਼ਰਾਬ ਹਨ ਕਿ ਬੀਤੇ ਦਿਨ ਹੀ ਮੁੱਖ ਮੰਤਰੀ ਬੀਐਸ. ਯੇਦਿਉਰੱਪਾ ਨੇ ਕਿਹਾ ਸੀ ਕਿ ਹੁਣ ਸੰਕਟ ਬੇਕਾਬੂ ਹੋ ਗਿਆ ਹੈ ਅਤੇ ਹਰ ਘਰ ਵਿਚ ਕੋਰੋਨਾ ਦੇ ਮਰੀਜ਼ ਹਨ। ਕਰਨਾਟਕ ਵਿਚ ਇਸ ਵਕਤ 2 ਲੱਖ ਦੇ ਕਰੀਬ ਕੋਵਿਡ ਦੇ ਐਕਵਿਟ ਮਰੀਜ਼ ਹਨ।

Get the latest update about covid patients, check out more about sleep on Footpath, Karnataka, Truescoop News & Truescoop

Like us on Facebook or follow us on Twitter for more updates.